BREAKING NEWS
Search

ਤੋਬਾ ਤੋਬਾ : ਬੈਂਕ ਚ 3 ਰਾਤਾਂ ਇਸਤਰਾਂ ਲੁਕੀ ਰਹੀ ਔਰਤ ਪਤਾ ਲਗਣ ਤੇ ਸਭ ਹੋ ਗਏ ਹੱਕੇ ਬੱਕੇ

ਆਈ ਤਾਜਾ ਵੱਡੀ ਖਬਰ

ਦੇਸ਼ ਵਿਚ ਜਿਥੇ ਕਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਘੱਟ ਨਹੀਂ ਹੋਇਆ ਉੱਥੇ ਹੀ ਡੈਲਟਾ ਪਲੱਸ ਵੇਰੀਐਂਟ ਦੇ ਮਾਮਲੇ ਸਾਹਮਣੇ ਆਉਣ ਨਾਲ ਕਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ ਸ਼ੁਰੂ ਹੋ ਗਿਆ ਹੈ। ਸਰਕਾਰ ਵੱਲੋਂ ਜਿਥੇ ਲੋਕਾਂ ਦੀ ਜਾਨ ਨੂੰ ਬਚਾਉਣ ਲਈ ਸੁਰੱਖਿਆ ਦੇ ਇੰਤਜਾਮ ਕੀਤੇ ਜਾ ਰਹੇ ਹਨ। ਉਥੇ ਹੀ ਕੁਝ ਅਪਰਾਧੀਆਂ ਵੱਲੋਂ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦੇਣ ਲਈ ਅਜਿਹੇ ਮੌਕਿਆਂ ਦੀ ਭਾਲ ਕੀਤੀ ਜਾ ਰਹੀ ਹੈ। ਜਿਸ ਕਾਰਨ ਉਹ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਅਜਿਹੀਆ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਬਹੁਤ ਸਾਰੇ ਇੰਤਜਾਮ ਕੀਤੇ ਜਾਂਦੇ ਹਨ। ਉੱਥੇ ਹੀ ਅਜਿਹੀਆਂ ਘਟਨਾਵਾਂ ਦੇ ਵਾਪਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਇਕ ਔਰਤ ਵੱਲੋਂ ਬੈਂਕ ਵਿਚ ਤਿੰਨ ਰਾਤਾਂ ਲੁਕੇ ਰਹਿਣ ਪਿਛੋਂ ਇਸ ਘਟਨਾ ਦਾ ਪਤਾ ਲੱਗਣ ਤੇ ਸਾਰੇ ਲੋਕ ਹੈਰਾਨ ਹਨ। ਸ਼ਰਾਰਤੀ ਅਨਸਰਾਂ ਵੱਲੋਂ ਘਟਨਾ ਨੂੰ ਅੰਜਾਮ ਦੇਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਹਨ। ਅਜਿਹੀ ਹੀ ਘਟਨਾਂ ਮੇਘਾਲਿਆ ਵਿਚ ਸਾਹਮਣੇ ਆਈ ਹੈ। ਜਿੱਥੇ ਇੱਕ ਔਰਤ ਵੱਲੋਂ ਬੈਂਕ ਵਿੱਚ ਚੋਰੀ ਕੀਤੇ ਜਾਣ ਦੇ ਤਿੰਨ ਰਾਤਾਂ ਬੈਂਕ ਅੰਦਰ ਗੁਜ਼ਾਰੀਆ ਗਈਆਂ ਹਨ। ਇਸ ਔਰਤ ਬਾਰੇ ਜਾਣਕਾਰੀ ਪ੍ਰਾਪਤ ਹੋਣ ਤੇ ਪੁਲਿਸ ਅਧਿਕਾਰੀਆਂ ਵੱਲੋਂ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਪੁਲਿਸ ਅਧਿਕਾਰੀਆਂ ਨੇ ਦਸਿਆ ਹੈ ਕਿ ਬੈਂਕ ਰਿਹਾਇਸ਼ੀ ਖੇਤਰ ਵਿੱਚ ਹਨ ਔਰਤ ਨੇ ਕੋਈ ਵੀ ਰੌਲਾ-ਰੱਪਾ ਨਹੀਂ ਪਾਇਆ। ਉਸ ਔਰਤ ਵੱਲੋਂ ਬੈਂਕ ਅੰਦਰ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਨੂੰ ਨੁਕਸਾਨ ਵੀ ਪਹੁੰਚਾਇਆ ਗਿਆ ਹੈ, ਇਸ ਦੇ ਨਾਲ ਹੀ ਬੈਂਕ ਵਿੱਚ ਕਾਊਂਟਰ ਤੋਂ ਕੁਝ ਨਗ਼ਦੀ ਵੀ ਕੱਢਣ ਦਾ ਜਤਨ ਕੀਤਾ ਗਿਆ। ਉੱਥੇ ਹੀ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਔਰਤ ਆਪਣੇ ਨਾਲ ਖਾਣਾ, ਸਾਫਟ ਡਰਿੰਕ ਅਤੇ ਓਆਰਐਸ ਵੀ ਲੈ ਕੇ ਆਈ ਹੋਈ ਸੀ, ਜਿਸ ਤੋਂ ਸਾਫ ਜ਼ਾਹਿਰ ਹੋ ਗਿਆ ਸੀ ਕਿ ਉਹ ਔਰਤ ਬੈਂਕ ਵਿੱਚ ਰੁਕਣ ਦੇ ਇਰਾਦੇ ਨਾਲ ਆਈ ਸੀ।

ਜਿਸ ਕੋਲ ਖਾਣ-ਪੀਣ ਦੀਆਂ ਚੀਜ਼ਾਂ ਤੋਂ ਇਲਾਵਾ ਹਥੌੜੀ ਅਤੇ ਆਰੀ ਵੀ ਬਰਾਮਦ ਕੀਤੀ ਗਈ ਹੈ। ਇਸ ਘਟਨਾ ਦਾ ਖੁਲਾਸਾ ਸੋਮਵਾਰ ਸਵੇਰ ਨੂੰ ਉਸ ਸਮੇਂ ਹੋਇਆ ਜਦੋਂ ਮੇਘਾਲਿਆ ਗ੍ਰਾਮੀਣ ਬੈਂਕ ਦੀ ਵਿਸ਼ਨੂੰਪੁਰ ਸ਼ਾਖਾ ਵਿੱਚ ਲੁਕੀ ਹੋਈ ਔਰਤ ਨੂੰ ਉਸ ਕਮਰੇ ਵਿਚ ਦੇਖਿਆ ਗਿਆ। ਜੋ ਵਰਤੋਂ ਵਿੱਚ ਨਹੀਂ ਆਉਂਦਾ ਸੀ। ਬੈਂਕ ਖੋਲ੍ਹਣ ਉਪਰੰਤ ਹੀ ਉਸ ਨੂੰ ਕਮਰੇ ਵਿਚ ਦੇਖਿਆ ਗਿਆ। ਪੁਲਿਸ ਵੱਲੋਂ ਇਸ ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ



error: Content is protected !!