BREAKING NEWS
Search

ਤੇ ਜਾਂਦਾ ਜਾਂਦਾ Fatehveer ਦੇ ਗਿਆ ਪੰਜਾਬੀਆਂ ਨੂੰ ਸੁਨੇਹਾ, ਜੇ ਅਜੇ ਵੀ ਨਾ ਸਮਝ ਲੱਗੀ ਤਾਂ ਸਭ ਖਤਮ ..

ਫਤਿਹਵੀਰ ਫਤਿਹਵੀਰ ਫਤਿਹਵੀਰ ….ਆਖਿਰ ਚਲਾ ਗਿਆ ਫਤਿਹਵੀਰ। ਆਪਾਂ ਸਾਰਿਆਂ ਨੇ ਦੇਖਿਆ ਉਹ ਮੰਜਰ ਜਦੋਂ ਫਤਿਹਵੀਰ ਨੂੰ 125 ਫੁੱਟ ਡੂੰਗੇ ਬੋਰ ਚੋਂ ਬਾਹਰ ਕੱਢਣ ਲਈ ਜ਼ੋਰ ਤਾਂ ਲਗਾਇਆ ਗਿਆ ਪਰ ਇਹ ਸਾਰਾ ਕੁਝ ਮਹਿਜ ਇੱਕ ਡਰਾਮਾ ਜਿਹਾ ਬਣਕੇ ਰਹਿ ਗਿਆ ਤੇ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਨਾਕਾਮੀ ਕਰਕੇ ਫਤਿਹਵੀਰ ਸਾਥੋਂ ਦੂਰ ਚਲਾ ਗਿਆ। ਆਪਾਂ ਸਾਰਿਆਂ ਨੇ ਸਰਕਾਰਾਂ ਨੂੰ ਕੋਸਿਆ-ਮਿਹਣੇ ਦਿੱਤੇ-ਗਾਲ਼ਾਂ ਕੱਢੀਆਂ। ਸਭ ਜਾਇਜ ਵੀ ਸੀ ਪਰ ਜਾਂਦੇ ਜਾਂਦੇ ਫਤਿਹਵੀਰ ਸਾਨੂੰ-ਤੁਹਾਨੂੰ ਪੰਜਾਬ ਵਾਸੀਆਂ ਨੂੰ ਇੱਕ ਸੁਨੇਹਾ ਦੇ ਗਿਆ,ਜਿਹੜਾ ਸੁਨੇਹਾ ਕੁਝ ਚੰਦ ਲੋਕਾਂ ਦੀ ਸਮਝ ਵਿਚ ਆਇਆ। ਕੀ ਸੀ ਉਹ ਸੁਨੇਹਾ ??

ਫਤਿਹਵੀਰ ਜਿਸ ਬੋਰ ਵਿਚ ਡਿੱਗਾ ਸੀ ਉਹ ਕਰੀਬ 125 ਫੁੱਟ ਡੂੰਘਾ ਸੀ ਤੇ ਫਤਿਹਵੀਰ ਇਸ ਬੋਰ ਵਿਚ 100 ਘੰਟੇ ਤੋਂ ਵੱਧ ਸਮਾਂ ਫਸਿਆ ਰਿਹਾ। ਕੀ ਤੁਸੀਂ ਸੋਚਿਆ ਕਿ ਪੰਜਾਬ ਦੀ ਧਰਤੀ ਤੇ ਇਹਨੇ ਡੂੰਘੇ ਬੋਰ ਕਿਉਂ ਹੋਏ ?? ਜੇਕਰ ਇਹ ਬੋਰ ਅਸੀਂ 150 ਫੁੱਟ ਤੱਕ ਜਾਂ ਕਈ ਥਾਵਾਂ ਤੇ ਇਸਤੋਂ ਵੀ ਡੂੰਘੇ ਕਰ ਲਏ ਹਨ,ਧਰਤੀ ਦਾ ਸੀਨਾ ਇਹਨਾਂ ਡੂੰਘਾ ਰੱਖਕੇ ਪਾੜ ਸੁੱਟਿਆ ਹੈ ਤਾਂ ਇਸ ਵਿਚ ਰਮਜ਼ ਹੈ ਕਿ ਅਸੀਂ ਆਪਣੀ ਧਰਤੀਂ ਤੋਂ ਪਾਣੀ ਮੁਕਾ ਰਹੇ ਹਾਂ ਤੇ ਮੁਕਾ ਵੀ ਦਿੱਤਾ ਹੈ।Image result for punjab water ਜੇਕਰ ਅਸੀਂ ਆਪਣਾ ਪਾਣੀ ਬਚਾਇਆ ਹੁੰਦਾ ਤਾਂ ਇਹਨੇ ਡੂੰਘੇ ਬੋਰ ਨਾ ਕਰਨੇ ਪੈਂਦੇ ਤੇ ਸ਼ਾਇਦ ਬੋਰ ਕਰਨੇ ਹੀ ਨਾ ਪੈਂਦੇ ਤੇ ਜੇਕਰ ਅਜਿਹਾ ਹੁੰਦਾ ਤਾਂ ਪੱਕੀ ਗੱਲ ਹੈ ਕਿ ਕੋਈ ਵੀ ਫਤਿਹਵੀਰ ਸਾਥੋਂ ਦੂਰ ਨਾ ਜਾਂਦਾ।

ਤ੍ਰਾਸਦੀ ਹੈ ਸਾਡੀ ਕਿ 125 ਫੁੱਟ ਤਕ ਵੀ ਬੋਰ ਪਾਣੀ ਖੁਣੋਂ ਖਾਲੀ ਨੇ ਤੇ ਕਹਿੰਦੇ ਸੰਗਰੂਰ ਵਾਲਿਆਂ ਨੇ ਇਸ ਮੁੱਦੇ ਨੂੰ ਪਰਾਂ ਰੱਖਕੇ ਆਪਣਾ ਲੀਡਰ ਇਸ ਗੀਤ ਤੇ ਚੁਣ ਲਿਆ ਕਿ ‘ਦੱਬਦਾ ਕਿਥੇ ਐ’। ਹਵਾ ਪਾਣੀ ਦੇ ਮਸਲੇ ਨੂੰ ਪੰਜਾਬੀ ਬਿਲਕੁਲ ਵੀ ਅਹਿਮੀਅਤ ਨਹੀ ਦੇ ਰਹੇ ਜਦੋਂਕਿ ਜਿਉਂਦੇ ਰਹਿਣ ਲਈ ਇਹ ਦੋਵੇਂ ਸੱਭ ਤੋਂ ਵੱਧ ਜਰੂਰੀ ਹਨ। ਅੱਜ ਵੀ ਬਹੁਤ ਸਾਰਿਆਂ ਪੋਸਟਾਂ ਪੜੀਆਂ। ਕਈ ਮਹੀਨਿਆਂ ਬਾਅਦ ਟੀਵੀ ਚੈਨਲ ਵੇਖੇ ਪਰ ਕਿਸੇ ਨੇ ਇਹ ਮੁੱਦਾ ਛੋਹਿਆ ਹੀ ਨਹੀਂ ਕਿਬੋਰਵੈੱਲ ਸੁੱਕਾ ਹੋਣ ਦੇ ਕੀ ਕਾਰਨ ਸਨ ਤੇ ਉਹ ਵੀ ਚਾਰ ਬੋਰਵੈੱਲ ?? ਅੱਜ ਇੱਕ ਮਾਂ ਦੀ ਕੁੱਖ ਉਜੜੀ ਹੈ ਤੇ ਜੇ ਇਹੀ ਹਾਲ ਰਿਹਾ ਤਾਂ ਆਉਂਦੇ ਸਾਲਾਂ ਨੂੰ ਹਜਾਰਾਂ ਉਜੜਨਗੀਆਂ। ਇੱਕ ਪੀੜੀ ਸੰਤਾਲੀ ਨੇ,ਦੂਜੀ ਪੀੜੀ ਚੁਰਾਸੀ ਨੇ,ਤੀਜੀ ਪੀੜੀ ਨਸ਼ਿਆਂ ਨੇ,ਚੌਥੀ ਪੀੜੀ ਬਾਹਰ ਜਾਣ ਨੇ ਤੇ ਪੰਜਵੀਂ ਪੀੜੀ ਗੰਦੇ ਸਿਆਸਤਦਾਨਾਂ ਕਰਕੇ ਪਾਣੀ ਦੀ ਭੇਂਟ ਚੜਨੀ ਤਹਿ ਹੈ। ਪੰਜਾਬੀਓ…ਕਦੋਂ ਤੱਕ ਇਹ ਕੁਝ ਹੁੰਦਾ ਸਹਿਣਾ ?? ਜੇ ਆਪਣਾ ਪਾਣੀ ਵੀ ਨਾ ਬਚਾ ਸਕੇ,ਔਲਾਦ ਵੀ ਨਾ ਬਚਾ ਸਕੇ ਤਾਂ ਫਿਰ ਜਿਉਣ ਦਾ ਕੀ ਫਾਇਦਾ ??



error: Content is protected !!