BREAKING NEWS
Search

ਤੁਹਾਡੇ ਗੈਸ ਦੇ ਬਰਨਰ ਪੈ ਗਏ ਹਨ ਕਾਲੇ ਗੈਸ ਨਿਕਲ ਰਹੀ ਹੈ ਸਲੋ ਤਾ ਇਸ ਤਰ੍ਹਾਂ ਕਰੋ ਗੈਸ ਬਰਨਰ ਦੀ ਸਫਾਈ

ਗੈਸ ਨੂੰ ਲਗਾਤਾਰ ਵਰਤੋਂ ਕਰਨ ਕਰਕੇ ਇਸਦੇ ਬਰਨਰ ਅਕਸਰ ਹੀ ਕਾਲੇ ਪੈ ਜਾਂਦੇ ਹਨ ਜਿਸਦੇ ਕਾਰਨ ਇਹਨਾਂ ਵਿੱਚੋ ਗੈਸ ਦਾ ਫਲੇਮ ਦੋਨਾਂ ਵਿੱਚੋ ਹੀ ਘੱਟ ਹੋ ਜਾਂਦਾ ਹੈ। ਹਾਲਾਂਕਿ ਕਾਲੇ ਬਰਤਨ ਨੂੰ ਘਰ ਵਿਚ ਹੀ ਆਸਾਨੀ ਨਾਲ ਨਵੇਂ ਵਰਗਾ ਚਮਕਾਇਆ ਜਾ ਸਕਦਾ ਹੈ। ਇਸਦੇ ਲਈ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ ਬਰਨਰ ਨੂੰ ਜਿਸ ਚੀਜ਼ ਨਾਲ ਚਮਕਾਇਆ ਜਾਂਦਾ ਹੈ ਉਹ ਸਾਡੇ ਘਰ ਵਿਚ ਹੀ ਮੌਜੂਦ ਹੁੰਦੀ ਹੈ। ਇਸਦੀ ਬਾਜ਼ਾਰ ਵਿਚ ਕੀਮਤ ਬਹੁਤ ਘੱਟ ਹੁੰਦੀ ਹੈ। ਬਸ ਤੁਹਾਨੂੰ ਇਸ ਨਾਲ ਬਰਨਰ ਨੂੰ ਰਾਤ ਭਰ ਡੁਬੋ ਕੇ ਰੱਖਣਾ ਪੈਂਦਾ ਹੈ। ਆਓ ਜਾਣਦੇ ਹਾਂ ਇਸਦੇ ਬਾਰੇ ਵਿਚ ਕੁਝ ਹੋਰ ਗੱਲਾਂ।

ਘਰ ਵਿਚ ਗੈਸ ਤੇ ਖਾਣਾ ਬਣਾਉਂਦੇ ਸਮੇ ਬਹੁਤ ਵਾਰ ਦੁੱਧ ਉਬਲ ਜਾਂਦਾ ਹੈ ਜਾ ਕੋਈ ਵੀ ਤੇਲ ਵਾਲੇ ਪਦਾਰਥ ਦੇ ਛਿਟੇ ਪੈ ਜਾਂਦੇ ਹਨ। ਜਾ ਗਲਤੀ ਨਾਲ ਕੋਈ ਚੀਜ ਡਿੱਗ ਜਾਂਦੀ ਹੈ। ਜਿਸ ਨਾਲ ਗੈਸ ਦੇ ਬਰਨਰ ਹੋਲੀ ਹੋਲੀ ਕਾਲੇ ਪੈਣ ਲੱਗ ਜਾਂਦੇ ਹਨ।

ਜੇਕਰ ਇਸ ਦਾ ਧਿਆਨ ਨਾ ਦਿੱਤਾ ਜਾਵੇ ਤਾ ਗੈਸ ਸਲੋ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸਦੇ ਕਰਕੇ ਸਾਨੂੰ ਕੰਮ ਕਰਨ ਵਿਚ ਮੁਸ਼ਕਿਲ ਆਉਂਦੀ ਹੈ ਜਿਸ ਕਰਕੇ ਅਸੀਂ ਸੋਚਦੇ ਹਾਂ ਕਿ ਇਹ ਕੇਵਲ ਬਾਜ਼ਾਰ ਵਿਚ ਜਾ ਕੇ ਹੀ ਠੀਕ ਕਰਵਾਇਆ ਜਾ ਸਕਦਾ ਹੈ। ਉਮੀਦ ਹੈ ਕਿ ਤੁਸੀਂ ਇਸ ਨੂੰ ਪੰਸਦ ਕਰੋਗੇ

ਇਸਨੂੰ ਸਾਫ ਕਰਨ ਦੇ ਲਈ ਤੁਸੀਂ ਇੱਕ ਕਟੋਰੀ ਲਵੋ ਜਿਸ ਵਿਚ ਗੈਸ ਦੇ ਦੋਨੋ ਬਰਨਰ ਆ ਸਕਣ। ਫਿਰ ਇਹਨਾਂ ਵਿਚ ਚਿੱਟਾ ਸਿਰਕਾ (ਵਾਇਟ ਵਿਨੇਗਰ ) ਪਾ ਦੀਓ ਅਤੇ ਇਸ ਵਿਚ ਅੱਧਾ ਕੱਪ ਪਾਣੀ ਦਾ ਪਾ ਦਿਓ। ਦੋ ਕੱਪ ਸਿਰਕਾ ਅਤੇ ਇੱਕ ਕੱਪ ਪਾਣੀ ਦੀ ਮਾਤਰਾ ਹੋਵੇ ਇਹਨਾਂ ਦੀ ਏਨੀ ਮਾਤਰਾ ਹੋਵੇ ਕਿ ਦੋਨੋ ਬਰਨਰ ਇਸ ਵਿਚ ਚੰਗੀ ਤਰ੍ਹਾਂ ਡੁੱਬ ਜਾਣ। ਜੇਕਰ ਇਹ ਮਾਤਰਾ ਘੱਟ ਹੋਵੇ ਤਾ ਇਸ ਵਿਚ ਸਿਰਕਾ ਹੋਰ ਪਾ ਲਵੋ। ਹੁਣ ਇਸਨੂੰ ਰਾਤ ਭਰ ਇਸੇ ਤਰਾਂ ਪਏ ਰਹਿਣ ਦਿਓ। ਸਵੇਰੇ ਇਸਨੂੰ ਲੋਹੇ ਦੇ ਸਕਰਬ ਨਾਲ ਨਾਲ ਚੰਗੀ ਤਰ੍ਹਾਂ ਸਾਫ ਕਰੋ।

ਤੁਸੀਂ ਦੇਖੋਗੇ ਕਿ ਤੁਹਾਡੇ ਬਰਨਰ ਪਹਿਲਾ ਦੀ ਤਰ੍ਹਾਂ ਸਾਫ ਹੋ ਜਾਣਗੇ। ਦੂਜਾ ਤਰੀਕਾ :- ਦੋ ਕੱਪ ਪਾਣੀ ਵਿਚ 2 ਨਿਬੂ ਦੇ ਰਸ ਪਾ ਕੇ ਗਰਮ ਕਰ ਲਵੋ ਫਿਰ ਪਾਣੀ ਵਿਚ 2-3 ਚਮਚ ਬੇਕਿੰਗ ਸੋਡਾ ਪਾਓ ਅਤੇ ਪਹਿਲਾ ਇੱਕ ਬਰਨਰ ਨੂੰ ਇਸ ਵਿਚ ਪਾ ਕੇ ਗੈਸ ਤੇ 5 ਮਿੰਟ ਤੱਕ ਉਬਾਲ ਲਵੋ ਇਸਦੇ ਬਾਅਦ ਲੋਹੇ ਦੇ ਸਕਰਬ ਜਾ ਬੁਰਸ਼ ਨਾਲ ਰਗੜੋ।

ਤੁਸੀਂ ਇਸਨੂੰ ਵੀ ਰਾਤ ਭਰ ਪਾਣੀ ਵਿਚ ਡੁਬੋ ਕੇ ਵੀ ਰੱਖ ਸਕਦੇ ਹੋ ਅਗਲੀ ਸਵੇਰ ਲੋਹੇ ਦੇ ਸਕ੍ਰਬ ਨਾਲ ਸਾਫ ਕਰੋ। ਜਾਣਕਾਰੀ ਚੰਗੀ ਲੱਗੇ ਤਾ ਸ਼ੇਅਰ ਜਰੂਰ ਕਰੋ ਜੀ।



error: Content is protected !!