BREAKING NEWS
Search

ਤੁਸੀਂ ਨਾ ਕਰ ਲੈਣਾ ਅਜਿਹੀ ਗਲਤੀ- ਆਹ ਬੀਬੀ ਨਾਲ ਤੇ ਬਹੁਤੀ ਬੁਰੀ ਹੋ ਗਈ ਦੇਖੋ ਤਾਜਾ ਵੱਡੀ ਖਬਰ

ਅੱਜ ਦਾ ਯੁੱਗ ਵਿਗਿਆਨ ਯੁੱਗ ਹੈ। ਵਿਗਿਆਨ ਨੇ ਹਰ ਖੇਤਰ ਵਿੱਚ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਹਨ। ਵਿਗਿਆਨੀਆਂ ਨੇ ਕਦੇ ਕਲਪਨਾ ਵੀ ਨਾ ਕੀਤੇ ਜਾਣ ਵਾਲੇ ਹਵਾ ਦੀ ਰਫ਼ਤਾਰ ਵਾਂਗੂੰ ਤੇ ਚੱਲਣ ਵਾਲੇ ਜਹਾਜ਼ ਬਣਾਏ ਹਨ। ਵਿਗਿਆਨ ਨੇ ਅਸਮਾਨ ਤੋਂ ਲੈ ਕੇ ਧਰਤੀ ਦੇ ਅੰਦਰ ਤੱਕ ਵੱਡੀਆਂ ਵੱਡੀਆਂ ਖੋਜਾਂ ਕੀਤੀਆਂ ਹਨ। ਇਨ੍ਹਾਂ ਖੋਜਾਂ ਕਰਕੇ ਹੀ ਸਾਡੀ ਜ਼ਿੰਦਗੀ ਸੌਖੀ ਹੋਈ ਹੈ।

ਪਰ ਅਸੀਂ ਫਿਰ ਵੀ ਕਿਤੇ ਨਾ ਕਿਤੇ ਜਾਦੂ ਟੂਣੇ ਤਾਂਤਰਿਕਾਂ ਆਦਿ ਦੇ ਚੱਕਰਾਂ ਵਿੱਚ ਫਸ ਜਾਂਦੇ ਹਾਂ ਤੇ ਆਪਣਾ ਨੁਕਸਾਨ ਕਰਵਾ ਬੈਠਦੇ ਹਾਂ। ਸਾਨੂੰ ਸਮਝਣ ਦੀ ਲੋੜ ਹੈ ਕਿ ਇਨ੍ਹਾਂ ਜਾਦੂ ਟੂਣੇ ਵਾਲੇ ਤਾਂਤਰਿਕਾਂ ਕੋਲ ਠੱਗੀ ਚੋਰੀ ਤੋਂ ਬਿਨਾਂ ਕੁਝ ਵੀ ਨਹੀਂ ਹੈ। ਹਰ ਰੋਜ਼ ਇਨ੍ਹਾਂ ਦੀਆਂ ਮਾੜੀਆਂ ਕਰਤੂਤਾਂ ਦੀਆਂ ਖ਼ਬਰਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਪਰ ਫਿਰ ਵੀ ਜ਼ਿਆਦਾਤਰ ਲੋਕ ਇਨ੍ਹਾਂ ਦੇ ਝਾਂਸੇ ਵਿਚ ਆ ਜਾਂਦੇ ਹਨ। ਇਹ ਖਬਰ ਮੋਗਾ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਜਿੱਥੇ ਕਿ ਨਾਨਕ ਨਗਰੀ ਦੀ ਰਹਿਣ ਵਾਲੀ ਇਕ ਬਜ਼ੁਰਗ ਔਰਤ ਨੂੰ ਰਸਤੇ ਵਿੱਚ ਕੁਝ ਸ਼ਾਤਿਰ ਠੱਗਾਂ ਨੇ ਆਪਣੇ ਭਰੋਸੇ ਵਿੱਚ ਲੈ ਲਿਆ ਅਤੇ ਉਸ ਨੂੰ ਉਸਦੇ ਗਹਿਣੇ ਦੁੱਗਣੇ ਕਰਨ ਦਾ ਝੂਠਾ ਸੁਪਨਾ ਸੱਚ ਹੁੰਦਾ ਵਿਖਾ ਦਿੱਤਾ।

ਬਜ਼ੁਰਗ ਮਾਤਾ ਉਨ੍ਹਾਂ ਨੂੰ ਆਪਣੇ ਘਰ ਲੈ ਆਈ ਅਤੇ ਆਪਣੇ ਸਾਰੇ ਗਹਿਣੇ ਉਸ ਨੇ ਇੱਕ ਪੋਟਲੀ ਵਿੱਚ ਉਨ੍ਹਾਂ ਨੂੰ ਦੇ ਦਿੱਤੇ। ਉਨ੍ਹਾਂ ਸ਼ਾਤਰ ਠੱਗਾਂ ਨੇ ਬਜ਼ੁਰਗ ਮਾਤਾ ਨੂੰ ਪੋਟਲੀ ਵਾਪਿਸ ਕਰਕੇ ਕਿਹਾ ਕਿ ਸ਼ਾਮ ਦੇ ਪੰਜ ਵਜੇ ਤੱਕ ਇਹ ਗਹਿਣੇ ਦੁੱਗਣੇ ਹੋ ਜਾਣਗੇ ਅਤੇ ਉਹ ਉੱਥੋਂ ਚਲੇ ਗਏ। ਕੁਝ ਸਮੇਂ ਬਾਅਦ ਸ਼ੱਕ ਪੈਣ ਤੇ ਬਜ਼ੁਰਗ ਮਾਤਾ ਨੇ ਜਦੋਂ ਗਹਿਣੇ ਵਾਲੀ ਪੋਟਲੀ ਖੋਲ੍ਹ ਕੇ ਵੇਖੀ ਤਾਂ ਉਸ ਦੇ ਹੋਸ਼ ਉੱਡ ਗਏ। ਕਿਉਂਕਿ ਪੋਟਲੀ ਵਿੱਚ ਗਹਿਣਿਆਂ ਦੀ ਥਾਂ ਇੱਟਾਂ ਵੱਟੇ ਅਤੇ ਕਾਗਜ਼ ਸਨ।

ਇਸ ਮਾਮਲੇ ਦੀ ਜਾਂਚ ਪੁਲਿਸ ਦੁਆਰਾ ਕੀਤੀ ਜਾ ਰਹੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਡੀਐੱਸਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਸੀਟੀਵੀ ਵਿੱਚ ਹਾਲੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਹੈ ਅਤੇ ਜਾਂਚ ਜਾਰੀ ਹੈ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!