ਐਗਜ਼ਿਟ ਪੋਲ ਦੇ ਨਤੀਜੇ ਐੱਨ. ਡੀ. ਏ. ਦੇ ਹੱਕ ਵਿਚ ਆਉਣ ਦੇ ਬਾਵਜੂਦ ਤੀਜੇ ਮੋਰਚੇ ਦੇ ਆਗੂਆਂ ਨੇ ਸਰਕਾਰ ਬਣਨ ਦੀ ਆਸ ਨਹੀਂ ਛੱਡੀ ਹੈ ਅਤੇ ਨਤੀਜਿਆਂ ਤੋਂ ਬਾਅਦ ਪੈਦਾ ਹੋਣ ਵਾਲੀ ਸੰਭਾਵਤ ਸਥਿਤੀ ਨੂੰ ਲੈ ਕੇ ਮੋਰਚੇ ਦੇ ਆਗੂਆਂ ਵਿਚ ਰਣਨੀਤੀ ਬਣਾਈ ਜਾ ਰਹੀ ਹੈ।
ਇਸ ਨੂੰ ਲੈ ਕੇ ਚੰਦਰਬਾਬੂ ਨਾਇਡੂ ਨਾ ਸਿਰਫ ਦੱਖਣ ਭਾਰਤ ਦੀਆਂ ਪਾਰਟੀਆਂ ਨਾਲ ਗੱਲ ਕਰ ਰਹੇ ਹਨ ਬਲਕਿ ਨਰਿੰਦਰ ਮੋਦੀ ਨੂੰ ਰੋਕਣ ਲਈ ਕਾਂਗਰਸ ਦਾ ਸਮਰਥਨ ਲੈਣ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ।
ਚੋਣ ਨਤੀਜਿਆਂ ਤੋਂ ਬਾਅਦ ਜੇਕਰ 1996 ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਕਾਂਗਰਸ ਦੇ ਸਮਰਥਨ ਨਾਲ ਤੀਜੇ ਮੋਰਚੇ ਦੀ ਸਰਕਾਰ ਬਣਨ ਦੀ ਵੀ ਆਸ ਜਤਾਈ ਜਾ ਰਹੀ ਹੈ। ਮੋਰਚੇ ਦੇ ਆਗੂਆਂ ਵਿਚਾਲੇ ਸਰਕਾਰ ਬਣਨ ਦੀ ਸਥਿਤੀ ਵਿਚ ਮੰਤਰੀਆਂ ਦੇ ਨਾਵਾਂ ‘ਤੇ ਵੀ ਵਿਚਾਰ ਹੋਇਆ ਹੈ।
ਜੇਕਰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸੰਗਰੂਰ ਤੋਂ ਫਿਰ ਚੋਣ ਜਿੱਤਦੇ ਹਨ ਤਾਂ ਆਮ ਆਦਮੀ ਪਾਰਟੀ ਦੇ ਕੋਟੇ ‘ਚੋਂ ਭਗਵੰਤ ਮਾਨ ਨੂੰ ਐੱਚ. ਆਰ. ਡੀ. ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੇ ਚਿਹਰੇ ਨੂੰ ਲੈ ਕੇ ਵੀ ਮੋਰਚੇ ਦੇ ਆਗੂਆਂ ਵਿਚਾਲੇ ਚਰਚਾ ਹੋਈ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਇਸ ਸਰਕਾਰ ਵਿਚ ਸ਼ਾਮਲ ਹੋਣ ਲਈ ਦੋ ਮੰਤਰੀਆਂ ਦੇ ਅਹੁਦੇ ਮੰਗੇ ਗਏ ਹਨ, ਇਨ੍ਹਾਂ ਵਿਚੋਂ ਇਕ ਮੰਤਰੀ ਰਾਜ ਸਭਾ ‘ਚੋਂ ਹੋ ਸਕਦਾ ਹੈ। ਇਸ ਸੰਬੰਧੀ ਕੱਲ੍ਹ ਚੰਦਰ ਬਾਬੂ ਨਾਇਡੂ, ਅਰਵਿੰਦ ਕੇਜਰੀਵਾਲ, ਮਮਤਾ ਬੈਨਰਜੀ ਅਤੇ ਭਗਵੰਤ ਮਾਨ ਲੰਚ ‘ਤੇ ਵੀ ਚਰਚਾ ਕਰਨਗੇ।
Home ਤਾਜਾ ਜਾਣਕਾਰੀ ਤੀਜੇ ਮੋਰਚੇ ਦੀ ਸਰਕਾਰ ਬਣੀ ਤਾਂ ਭਗਵੰਤ ਮਾਨ ਨੂੰ ਮਿਲੇਗਾ ਇਹ ਵੱਡਾ ਅਹੁਦਾ ਲਗਣਗੀਆਂ ਮੌਜਾਂ ਦੇਖੋ..
ਤਾਜਾ ਜਾਣਕਾਰੀ