BREAKING NEWS
Search

ਤੀਜਾ ਬੱਚਾ ਪੈਦਾ ਕਰਨ ਤੇ ਮਿਲੇਗੀ 1 ਸਾਲ ਦੀ ਛੁੱਟੀ ਅਤੇ 11.50 ਲੱਖ ਦਾ ਬੋਨਸ, ਇਥੇ ਹੋਗਿਆ ਵੱਡਾ ਐਲਾਨ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਦੁਨੀਆਂ ਵਿੱਚ ਵਧ ਰਹੀ ਜਨਸੰਖਿਆ ਨੂੰ ਵੇਖਦੇ ਹੋਏ ਕਈ ਦੇਸ਼ਾਂ ਦੇ ਵੱਲੋਂ ਜਨਸੰਖਿਆ ਨੂੰ ਰੋਕਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ । ਜਿਨ੍ਹਾਂ ਵਿੱਚੋਂ ਚੀਨ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ । ਚੀਨ ਵਿੱਚ ਸਭ ਤੋਂ ਵੱਧ ਆਬਾਦੀ ਹੈ , ਜਿਸ ਦੇ ਚਲਦੇ ਚੀਨ ਵੱਲੋਂ ਬੱਚੇ ਨੂੰ ਜਨਮ ਦੇਣ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸੀ । ਚੀਨ ‘ਚ ਸਾਲ ਦੋ ਹਜਾਰ ਸੋਲ਼ਾਂ ਵਿਚ ਇਕ ਬੱਚੇ ਨੂੰ ਜਨਮ ਦੇਣ ਦੀ ਆਗਿਆ ਦੇ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਚੀਨ ਨੇ ਦੋ ਹਜਾਰ ਇੱਕੀ ਵਿੱਚ ਤਿੰਨ ਬੱਚਿਆਂ ਦੀ ਨੀਤੀ ਪੇਸ਼ ਕੀਤੀ, ਇਹ ਗੁਆਂਢੀ ਦੇਸ਼ ਦੇ ਵੱਲੋਂ ਨਾਗਰਿਕਾਂ ਨੂੰ ਵਧੇਰੇ ਬੱਚੇ ਪੈਦਾ ਕਰਨ ਲਈ ਉਤਸ਼ਾਹਤ ਕਰਨ ਦੀ ਇੱਕ ਕੋਸ਼ਿਸ਼ ਸੀ ।

ਇੰਨਾ ਹੀ ਨਹੀਂ ਸਗੋਂ ਹੁਣ ਇੱਕ ਕੰਪਨੀ ਨੇ ਤੀਜਾ ਬੱਚਾ ਪੈਦਾ ਕਰਨ ਤੇ ਇਕ ਸਾਲ ਦੀ ਛੁੱਟੀ ਮਿਲੇਗੀ ਅਤੇ ਨਾਲ ਹੀ ਗਿਆਰਾਂ ਲੱਖ ਤੋਂ ਵੱਧ ਦਾ ਬੋਨਸ ਦੇਣ ਇਸ ਸਬੰਧੀ ਵੱਡਾ ਐਲਾਨ ਹੋ ਚੁੱਕਿਆ ਹੈ ।ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬੀਜਿੰਗ ਡੀਬੀਯੇਨੋਂਗ ਟੈਕਨੋਲੋਜੀ ਗਰੁੱਪ ਨਾਮ ਦੀ ਫਰਮ ਨੇ ਆਪਣੇ ਕਰਮਚਾਰੀਆਂ ਨੂੰ ਤੀਜਾ ਬੱਚਾ ਪੈਦਾ ਕਰਨ ਲਈ ਇਕ ਨਵੀਂ ਪੇਸ਼ਕਸ਼ ਕੀਤੀ ਹੈ। ਜਿਸ ਮੁਤਾਬਕ ਹੁਣ ਜੋ ਕਰਮਚਾਰੀ ਤੀਜਾ ਬੱਚਾ ਪੈਦਾ ਕਰੇਂਗਾ ਉਸ ਕਰਮਚਾਰੀ ਨੂੰ ਖ਼ਾਸ ਬੋਨਸ ਦਿੱਤਾ ਜਾਵੇਗਾ ।

ਇਸ ਮੁਤਾਬਕ ਜੋ ਕਰਮਚਾਰੀ ਤੀਜਾ ਬੱਚਾ ਪੈਦਾ ਕਰਨਗੇ, ਉਨ੍ਹਾਂ ਨੂੰ 90,000 ਯੂਆਨ ਜਾਣੀ ਕਿ 11.50 ਲੱਖ ਰੁਪਏ ਦਾ ਨਕਦ ਬੋਨਸ ਮਿਲੇਗਾ। ਇਸ ਤੋ ਇਲਾਵਾ ਜੋ ਲੋਕ ਦੂਜੇ ਬੱਚੇ ਨੂੰ ਜਨਮ ਦੇਣਗੇ, ਉਨ੍ਹਾਂ ਨੂੰ 60,000 ਯੂਆਨ ਯਾਨੀ 7 ਲੱਖ ਰੁਪਏ ਦਾ ਬੋਨਸ ਮਿਲੇਗਾ ।

ਇੰਨਾ ਹੀ ਨਹੀਂ ਜੋ ਲੋਕ ਇਕ ਬੱਚੇ ਨੂੰ ਜਨਮ ਦੇਣਗੇ ਉਨ੍ਹਾਂ ਨੂੰ ਤੀਹ ਹਜ਼ਾਰ ਜਾਣੀ ਚਾਲੀ ਲੱਖ ਰੁਪਏ ਤੋਂ ਵੱਧ ਬੋਨਸ ਦਿੱਤਾ ਜਾਵੇਗਾ । ਉੱਥੇ ਹੀ ਅਜਿਹੀਆਂ ਹੀ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਕੰਪਨੀਆਂ ਕੰਪਨੀ ਦੇ ਤਿੰਨ ਬੱਚਿਆਂ ਨਾਲ ਸਬੰਧਤ ਸਰਕਾਰ ਦੀ ਨੀਤੀ ਦੇ ਸਮਰਥਨ ਵਿੱਚ ਅਜਿਹੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ । ਜ਼ਿਕਰਯੋਗ ਹੈ ਕਿ ਇਸ ਕੰਪਨੀ ਦੇ ਵੱਲੋਂ ਜੋ ਬੱਚਿਆਂ ਨੂੰ ਲੈ ਕੇ ਆਪਣੇ ਕਰਮਚਾਰੀਆਂ ਦੀ ਪੇਸ਼ਕਸ਼ ਕੀਤੀ ਗਈ ਹੈ ਉਸ ਦੇ ਚਲਦੇ ਕਰਮਚਾਰੀਆਂ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਹੇ ਹਨ ।



error: Content is protected !!