ਅੱਜ ਕੱਲ ਇਨਸਾਨ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਨੇ ਘੇਰਿਆ ਹੋਇਆ ਹੈ। ਜਿਨ੍ਹਾਂ ਵਿੱਚ ਮੋਟਾਪਾ ਆਉਣਾ ਜਾਂ ਬਿਲਕੁੱਲ ਹੀ ਕਮਜ਼ੋਰ ਹੋ ਜਾਣਾ, ਖੁਰਾਕ ਦਾ ਕੰਮ ਨਾ ਕਰਨਾ ਜਾਂ ਜਲਦੀ ਬੁਢਾਪਾ ਆ ਜਾਣਾ ਅਤੇ ਚਿਹਰੇ ਉੱਤੇ ਝੁਰੜੀਆਂ ਪੈ ਜਾਣੀਆਂ ਵਾਲ ਸਮੇਂ ਤੋਂ ਪਹਿਲਾਂ ਹੀ ਝੜ੍ਹਨ ਲੱਗ ਜਾਣੇ। ਇਸ ਤੋਂ ਬਿਨਾਂ ਕਈ ਲੋਕ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਹਨ। ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ ਅਤੇ ਕਿਸੇ ਨੂੰ ਡਾਇਬੀਟੀਜ਼ ਅਤੇ ਕਲੈਸਟ੍ਰੋਲ ਦੀ ਇਨ੍ਹਾਂ ਬਿਮਾਰੀਆਂ ਦੇ ਇਲਾਜ ਲਈ ਡਾਕਟਰ ਮੋਟੀ ਫੀਸ ਲੈਂਦੇ ਹਨ। ਪਰ ਇਨ੍ਹਾਂ ਸਭ ਬਿਮਾਰੀਆਂ ਦਾ ਤੁਸੀਂ ਘਰ ਬੈਠੇ ਹੀ ਅਮਰੂਦ ਦੇ ਪੱਤਿਆਂ ਨਾਲ ਇਲਾਜ ਕਰ ਸਕਦੇ ਹੋ।
ਡਾਇਬਟੀਜ਼ ਕੋਲੈਸਟ੍ਰੋਲ ਅਤੇ ਥਾਈਰਾਈਡ ਤੋਂ ਛੁਟਕਾਰਾ ਪਾਉਣ ਲਈ ਅਨੁਰੋਧ ਦੇ ਦੋ ਤਿੰਨ ਪੱਤੇ ਲੈ ਕੇ ਉਨ੍ਹਾਂ ਨੂੰ ਬਰੀਕ ਬਰੀਕ ਕੱਟ ਲੈਣਾ ਚਾਹੀਦਾ ਹੈ। ਫਿਰ ਇਸ ਨੂੰ ਪਾਣੀ ਵਿੱਚ ਚਾਹ ਵਾਂਗ ਉਬਾਲ ਲੈਣਾ ਚਾਹੀਦਾ ਹੈ। ਜਦੋਂ ਇਹ ਚੰਗੀ ਤਰ੍ਹਾਂ ਉਬਲ ਜਾਣ ਤਾਂ ਇਸ ਨੂੰ ਚਾਹ ਵਾਂਗ ਪੁਣ ਲਵੋ ਅਤੇ ਪੱਤੇ ਅਲੱਗ ਕਰਕੇ ਇਸ ਪਾਣੀ ਨੂੰ ਖਾਲੀ ਪੇਟ ਸਵੇਰੇ ਸਵੇਰੇ ਪੀਵੋ। ਕੁਝ ਦਿਨਾਂ ਵਿੱਚ ਹੀ ਹੈਰਾਨੀਜਨਕ ਲਾਭ ਹੋਵੇਗਾ। ਇਸ ਨੂੰ ਉਬਾਲਦੇ ਸਮੇਂ ਸਵਾਦ ਅਨੁਸਾਰ ਇਸ ਵਿੱਚ ਇਲਾਇਚੀ ਅਤੇ ਦਾਲਚੀਨੀ ਵੀ ਮਿਲਾਈ ਜਾ ਸਕਦੀ ਹੈ। ਜੋੜਾਂ ਦੇ ਦਰਦ ਤੋਂ ਪੀੜਤ ਵਿਅਕਤੀ ਅਮਰੂਦ ਦੇ ਪੱਤਿਆਂ ਨੂੰ ਬਰੀਕ ਕੁੱਟ ਕੇ ਇਸ ਦਾ ਲੇਪ ਬਣਾ ਕੇ ਦਰਦ ਵਾਲੇ ਅੰਗ ਤੇ ਲੇਪ ਕਰਕੇ ਇਸ ਦਰਦ ਤੋਂ ਰਾਹਤ ਪਾ ਸਕਦੇ ਹਨ।
ਇਸ ਵਿੱਚ ਦਰਦ ਨਿਵਾਰਕ ਤੇਲ ਵੀ ਮਿਲਾਇਆ ਜਾ ਸਕਦਾ ਹੈ। ਵਾਲਾਂ ਨੂੰ ਝੜਨ ਤੋਂ ਰੋਕਣ ਲਈ ਅਮਰੂਦ ਦੇ ਪੱਤਿਆਂ ਨੂੰ ਬਰੀਕ ਪੀਸ ਕੇ ਇਸ ਵਿਚ ਆਂਵਲਾ ਪਾਊਡਰ ਮਿਲਾ ਕੇ ਇਸ ਦਾ ਵਾਲਾਂ ਤੇ ਲੇਪ ਕਰਨਾ ਚਾਹੀਦਾ ਹੈ। 30 ਤੋਂ 40 ਮਿੰਟ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਵੋ। ਜਿੱਥੇ ਵਾਲ ਝੜਣ ਤੋਂ ਰੁਕਦੇ ਹਨ। ਉੱਥੇ ਜਲਦੀ ਸਫ਼ੈਦ ਵੀ ਨਹੀਂ ਹੁੰਦੇ।
ਜੇਕਰ ਚਿਹਰੇ ਤੇ ਦਾਗ ਪੈ ਜਾਣ ਅਤੇ ਸਮੇਂ ਤੋਂ ਪਹਿਲਾਂ ਹੀ ਬੁਢਾਪਾ ਨਜ਼ਰ ਆਉਣ ਲੱਗ ਜਾਵੇ ਤਾਂ ਅਮਰੂਦ ਦੇ ਪੱਤਿਆਂ ਨੂੰ ਬਰੀਕ ਪੀਸ ਕੇ ਇਨ੍ਹਾਂ ਵਿੱਚ ਆਂਵਲਾ ਪਾਊਡਰ ਮਿਲਾ ਕੇ ਚਿਹਰੇ ਤੇ ਲੇਪ ਕਰਨ ਨਾਲ ਚਿਹਰਾ ਖਿੜ ਉੱਠਦਾ ਹੈ ਅਤੇ ਚਿਹਰੇ ਤੋਂ ਦਾਗ ਵੀ ਗਾਇਬ ਹੋ ਜਾਂਦੇ ਹਨ। ਅਮਰੂਦ ਦੇ ਪੱਤਿਆਂ ਨੂੰ ਬਰੀਕ ਕੱਟ ਕੇ ਪਾਣੀ ਵਿੱਚ ਉਬਾਲ ਕੇ ਚਾਹ ਵਾਂਗ ਪੁੜ ਕੇ ਖਾਲੀ ਪੇਟ ਪੀਣ ਨਾਲ ਮੋਟਾਪਾ ਖ਼ਤਮ ਹੋ ਜਾਂਦਾ ਹੈ। ਸਰੀਰ ਤੋਂ ਫਾਲਤੂ ਚਰਬੀ ਗਾਇਬ ਹੋ ਜਾਂਦੀ ਹੈ।
ਘਰੇਲੂ ਨੁਸ਼ਖੇ