ਅੱਜ ਕੱਲ ਸ਼ੂਗਰ ਦੀ ਬਿਮਾਰੀ ਬਹੁਤ ਜ਼ਿਆਦਾ ਹੋ ਰਹੀ ਹੈ । ਇਸ ਬੀਮਾਰੀ ਦੀ ਚਪੇਟ ਵਿੱਚ ਬੱਚੇ ਵੀ ਦੇਖੇ ਗਏ ਹਨ । ਇਸ ਬੀਮਾਰੀ ਦੇ ਹੋਣ ਨਾਲ ਕਈ ਹੋਰ ਬੀਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ । ਸ਼ੂਗਰ ਦੇ ਵਿੱਚ ਦਵਾਈ ਲੈਣ ਦੇ ਨਾਲ ਨਾਲ ਪਰਹੇਜ਼ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ ।
ਜੇਕਰ ਇਹ ਬਿਮਾਰੀ ਕਿਸੇ ਇਨਸਾਨ ਨੂੰ ਹੋ ਜਾਂਦੀ ਹੈ ਤਾਂ ਜ਼ਿੰਦਗੀ ਭਰ ਉਸ ਦਾ ਸਾਥ ਨਹੀਂ ਛੱਡਦੀ । ਕਈ ਵਾਰ ਤਾਂ ਇਹ ਬੀਮਾਰੀ ਜਾਨਲੇਵਾ ਵੀ ਬਣ ਜਾਂਦੀ ਹੈ । ਪਰ ਕੁਝ ਇਸ ਤਰ੍ਹਾਂ ਦੇ ਘਰੇਲੂ ਨੁਸਖੇ ਹਨ , ਜਿਨ੍ਹਾਂ ਨੂੰ ਅਪਣਾ ਕੇ ਅਸੀਂ ਇਸ ਬਿਮਾਰੀ ਨੂੰ ਕੰਟਰੋਲ ਕਰ ਸਕਦੇ ਹਾਂ ।ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦੀ ਦਵਾਈ ਜਿਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ । ਇਸ ਦੇਸੀ ਦਵਾਈ ਨਾਲ ਸ਼ੂਗਰ ਠੀਕ ਹੋ ਜਾਵੇਗੀ ।
ਸ਼ੂਗਰ ਲਈ ਦੇਸੀ ਦਵਾਈ- ਦਵਾਈ ਲਈ ਜ਼ਰੂਰੀ ਚੀਜ਼ਾਂ> ਇਸ ਘਰੇਲੂ ਦਵਾਈ ਬਣਾਉਣ ਲਈ ਸਾਨੂੰ ਤਿੰਨ ਚੀਜ਼ਾਂ ਦੀ ਲੋੜ ਪਵੇਗੀ ।
ਇੰਦਰ ਜੌ ਕਣਕ -250 ਗ੍ਰਾਮ,ਬਾਦਾਮ – 250 ਗ੍ਰਾਮ,ਭੁੰਨੇ ਹੋਏ ਛੋਲੇ – 250 ਗ੍ਰਾਮਇਹ ਸਾਰੀਆਂ ਚੀਜ਼ਾਂ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੀਆਂ ।ਇਸ ਲਈ ਬਾਦਾਮ ਵਧੀਆ ਕੁਆਲਿਟੀ ਦੇ ਲੈਣੇ ਹਨ ਅਤੇ ਛੋਲੇ ਕਾਲੇ ਭੁੰਨੇ ਹੋਏ ਲੈਣੇ ਹਨ ।
ਬਣਾਉਣ ਦੀ ਵਿਧੀ
ਇਹ ਤਿੰਨੇ ਚੀਜ਼ਾਂ ਨੂੰ ਮਿਲਾ ਕੇ ਪੀਸ ਲਓ । ਇੱਕ ਕੱਚ ਦੇ ਬਰਤਨ ਵਿੱਚ ਭਰ ਕੇ ਰੱਖ ਲਓ । ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਇੱਕ ਚਮਚ ਦਿਨ ਵਿੱਚ ਇੱਕ ਵਾਰ ਲਓ ।ਇਸ ਦਵਾਈ ਦੀ ਜ਼ਿਆਦਾ ਮਾਤਰਾ ਨਹੀਂ ਲੈਣੀ ਨਹੀਂ ਤਾਂ ਸ਼ੂਗਰ ਜ਼ਿਆਦਾ ਘੱਟ ਜਾਵੇਗਾ । ਇਸ ਲਈ ਪੂਰੇ ਦਿਨ ਵਿੱਚ ਸਿਰਫ ਇੱਕ ਚਮਚ ਹੀ ਲਓ । ਇਸ ਦਵਾਈ ਦੀ ਵਰਤੋਂ ਸਾਦੇ ਪਾਣੀ ਨਾਲ ਕਰੋ ।
ਇਹ ਦਵਾਈ ਲੈਣ ਤੋਂ ਪਹਿਲਾਂ ਆਪਣੀ ਸ਼ੂਗਰ ਦਾ ਲੇਵਲ ਨੋਟ ਕਰ ਲਵੋ ਅਤੇ ਇਸ ਨੂੰ ਸ਼ੁਰੂ ਕਰਨ ਦੇ ਇਕ ਹਫਤੇ ਬਾਅਦ ਆਪਣਾ ਸ਼ੂਗਰ ਲੇਵਲ ਚੈੱਕ ਕਰੋ ਇਹ ਬਿਲਕੁਲ ਨਾਰਮਲ ਹੋ ਜਾਵੇਗਾ ।
ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।
ਘਰੇਲੂ ਨੁਸ਼ਖੇ