ਹੁਣੇ ਆਈ ਤਾਜਾ ਵੱਡੀ ਖਬਰ
ਕੁਝ ਦਿਨ ਪਹਿਲਾਂ ਪਿੰਡ ਖੇੜੀ ਗੰਡਿਆਂ ਦੇ ਲਾਪਤਾ ਬੱਚਿਆਂ ਦੇ ਮਾਮਲੇ ‘ਚ ਅੱਜ ਪਰਿਵਾਰ ਵਲੋਂ ਛੋਟੇ ਬੱਚੇ ਦੀ ਲੋਥ ਦੀ ਵੀ ਪੁਸ਼ਟੀ ਕਰ ਲਈ ਗਈ ਹੈ। ਦੱਸ ਦਈਏ ਕਿ ਸਰਾਲਾ ਹੈੱਡ ਨਹਿਰ ‘ਚੋਂ 27 ਜੁਲਾਈ ਨੂੰ ਇਕ ਲੋਥ ਮਿਲੀ ਸੀ, ਜਿਸ ਦੀ ਪਰਿਵਾਰ ਵਾਲਿਆਂ ਵਲੋਂ ਅੱਜ ਪੁਸ਼ਟੀ ਕੀਤੀ ਗਈ ਹੈ ਕਿ ਇਹ ਲੋਥ ਉਨ੍ਹਾਂ ਦੇ ਛੋਟੇ ਪੁੱਤਰ ਹਸਨਦੀਪ ਦੀ ਹੈ।
ਸਰਾਲਾ ਹੈੱਡ ਨਹਿਰ ‘ਚੋਂ ਲੋਥ ਮਿਲਣ ‘ਤੇ ਪੁਲਸ ਵਲੋਂ ਪਰਿਵਾਰ ਵਾਲਿਆਂ ਨੂੰ ਸ਼ਨਾਖਤ ਕਰਨ ਲਈ ਕਿਹਾ ਗਿਆ ਸੀ ਪਰ ਮਾਪਿਆਂ ਨੇ ਸਾਫ ਇਨਕਾਰ ਕਰ ਦਿੱਤਾ ਸੀ। ਅੱਜ ਕੋਰਟ ਦੇ ਆਦੇਸ਼ਾਂ ਅਨੁਸਾਰ ਪਰਿਵਾਰ ਦਾ ਡੀ. ਐੱਨ. ਏ. ਟੈਸਟ ਹੋਇਆ, ਜਿਸ ‘ਚ ਇਹ ਪੁਸ਼ਟੀ ਕੀਤੀ ਗਈ ਹੈ ਕਿ ਇਹ ਲੋਥ ਉਨ੍ਹਾਂ ਦੇ ਛੋਟੇ ਬੱਚੇ ਦੀ ਹੀ ਹੈ।ਦੱਸਣਯੋਗ ਹੈ ਬੀਤੇ ਕੱਲ ਜਦੋਂ ਜਸ਼ਨਦੀਪ ਸਿੰਘ ਦੀ ਲੋਥ ਬਰਾਮਦ ਕੀਤੀ ਗਈ ਸੀ ਤਾਂ ਉਦੋਂ ਬੱਚਿਆਂ ਦੇ ਮਾਪਿਆਂ ਨੇ ਕਿਹਾ ਸੀ ਕਿ ਇਹ ਉਨ੍ਹਾਂ ਦੇ ਬੱਚੇ ਦੀ ਨਹੀਂ ਹੈ।
ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਇਸ ਮਾਮਲੇ ਦੀ ਜਾਂਚ ‘ਚ ਜੁੱਟੀ ਐੱਸ. ਪੀ. ਪਲਵਿੰਦਰ ਸਿੰਘ ਚੀਮਾ, ਡੀ. ਐੱਸ. ਪੀ. ਮਨਪ੍ਰੀਤ ਸਿੰਘ ਅਤੇ ਜਾਂਚ ਦਾ ਧੁਰਾ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ ਦੀ ਟੀਮ ਨੇ ਲੋਥ ਕੱਢਣ ਤੋਂ ਬਾਅਦ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ‘ਚ ਰੱਖਵਾ ਦਿੱਤਾ ਸੀ। ਕੱਲ ਮਾਪਿਆਂ ਨੇ ਲੋਥ ਦੀ ਸ਼ਨਾਖਤ ਵੱਡੇ ਬੱਚੇ ਜਸ਼ਨਦੀਪ ਸਿੰਘ ਵਜੋਂ ਕੀਤੀ ਅਤੇ ਸ਼ਾਮ ਨੂੰ ਉਸ ਦਾ ਪਿੰਡ ਖੇਡੀ ਗੰਡਿਆਂ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ।
ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਕੌਰ ਮੀਡੀਆ ਅਤੇ ਘਰੇਲੂ ਨੁਸਖੇ ਲਾਇਕ ਕਰੋ ਤੇ ਨਾਲ ਹੀ ਫੋਲੋ ਕਰੋ |ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Home ਤਾਜਾ ਜਾਣਕਾਰੀ ਤਾਜ਼ਾ ਵੱਡੀ ਖ਼ਬਰ: ਗੰਡਿਆਂ ਖੇੜੀ ਤੋਂ ਲਾਪਤਾ ਹੋਏ ਸਕੇ ਭਰਾਵਾਂ ਚੋਂ ਛੋਟੇ ਭਰਾ ਦੀ ਵੀ ਮਿਲੀ ਲੋਥ ਅਤੇ ,ਦੇਖੋ ਪੂਰੀ ਖ਼ਬਰ
ਤਾਜਾ ਜਾਣਕਾਰੀ