ਬੱਚੇ ਨੂੰ ਘਰੋਂ ਚੁੱਕ ਕੇ ਖਾ ਗਏ ਆਦਮਖੋਰ ਕੁੱਤੇ
ਉਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ਆਦਮਖੋਰ ਕੁੱਤਿਆਂ ਦਾ ਕਹਿਰ ਜਾਰੀ ਹੈ। ਇਥੋਂ ਦੇ ਬੇਹੱਟ ਖੇਤਰ ਦੇ ਦਿਆਲਪੁਰ ਪਿੰਡ ‘ਚ ਬਹੁਤ ਹੀ ਦਰਦਨਾਕ ਘਟਨਾ ਵਾਪਰੀ, ਜਿਸ ‘ਚ ਆਦਮਖੋਰ ਕੁੱਤੇ 3 ਮਹੀਨਿਆਂ ਦੇ ਬੱਚੇ ਨੂੰ ਘਰੋਂ ਚੁੱਕ ਕੇ ਲੈ ਗਏ, ਜਿਨ੍ਹਾਂ ਨੇ ਬੱਚੇ ਨੂੰ ਜੰਗਲ ‘ਚ ਲਿਜਾ ਕੇ ਨੋਚ-ਨੋਚ ਖਾਧਾ। ਜਿਸ ਕਾਰਨ ਬੱਚੇ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਦਿਆਲਪੁਰ ਪਿੰਡ ‘ਚ ਰਜਨੀਸ਼ ਆਪਣੀ ਪਤਨੀ ਲਲਿਤਾ ਤੇ 3 ਮਹੀਨੇ ਦੇ ਅਭੀਮਨਯੂ ਦੇ ਨਾਲ ਘਰ ਦੇ ਬਾਹਰ ਸੋ ਰਹੇ ਸਨ ਤਦ ਆਦਮਖੋਰ ਕੁੱਤੇ 3 ਮਹੀਨੇ ਦੇ ਅਭੀਮਨਯੂ ਨੂੰ ਚੁੱਕ ਕੇ ਲੈ ਗਏ। ਇਸ ਦੌਰਾਨ ਜਦ ਬੱਚਾ ਚਿੱਲਾਉਣ ਲੱਗਾ ਤਾਂ ਉਸ ਦੇ ਪਿਤਾ ਰਜਨੀਸ਼ ਤੇ ਪਰਿਵਾਰਕ ਮੈਂਬਰਾਂ ਦੀ ਨੀਂਦ ਖੁੱਲ ਗਈ।
ਉਨ੍ਹਾਂ ਨੇ ਕੁੱਤਿਆਂ ਦਾ ਪਿੱਛਾ ਕੀਤਾ ਪਰ ਕੁੱਤੇ ਬੱਚੇ ਨੂੰ ਗੰਨੇ ਦੇ ਖੇਤ ‘ਚ ਲੈ ਕੇ ਵੜ ਗਏ, ਜਿਥੇ ਕੁੱਤਿਆਂ ਦੇ ਝੁੰਡ ਨੇ ਬੱਚੇ ਦੇ ਸਿਰ ਤੇ ਸ਼ਰੀਰ ਦੇ ਕਈ ਅੰਗਾਂ ਨੂੰ ਪੂਰੀ ਤਰ੍ਹਾਂ ਨੋਚ ਦਿੱਤਾ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਅਭੀਮਨਯੂ ਦੀ ਲਾਸ਼ ਕਰੀਬ 4 ਘੰਟੇ ਦੀ ਭਾਲ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਟੁਕੜਿਆਂ ਦੀ ਹਾਲਤ ‘ਚ ਮਿਲੀ।
ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਕੁੱਤਿਆਂ ਦੇ ਹਮਲੇ ਦੀ ਖਬਰ ਪੁਲਸ ਨੂੰ ਦਿੱਤੀ ਪਰ ਉਨ੍ਹਾਂ ਨੇ ਮੌਕੇ ‘ਤੇ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਕੁੱਤਿਆਂ ਦੇ ਮਾਮਲੇ ‘ਚ ਕੁੱਝ ਨਹੀਂ ਕਰ ਸਕਦੇ।
ਜ਼ਿਕਰਯੋਗ ਹੈ ਕਿ ਇਕ ਸਾਲ ਪਹਿਲਾਂ ਇਸੇ ਪਿੰਡ ਦੇ ਸੰਜੇ ਕੁਮਾਰ ਦੀ ਇਕ ਸਾਲ ਦੀ ਬੱਚੀ ਨੂੰ ਕੁੱਤੇ ਦਿਨ-ਦਿਹਾੜੇ ਘਰ ‘ਚੋਂ ਚੁੱਕ ਕੇ ਜੰਗਲ ‘ਚ ਲੈ ਗਏ ਸਨ।
ਉਸ ਸਮੇਂ ਵੀ ਗ੍ਰਾਮੀਣਾਂ ਨੇ ਕੁੱਤਿਆਂ ਦੇ ਆਤੰਕ ਨੂੰ ਖਤਮ ਕਰਨ ਦੀ ਮੰਗ ਪ੍ਰਸ਼ਾਸਨ ਤੋਂ ਕੀਤੀ ਸੀ ਪਰ ਅੱਜ ਤਕ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਹੈ। ਆਂਗਣ ‘ਚ ਸੋ ਰਿਹਾ ਸੀ ਬੱਚਾ, ਕੁੱਤੇ ਸਿਰ ਖਾ ਗਏ
Home ਤਾਜਾ ਜਾਣਕਾਰੀ ਤਾਜਾ ਵੱਡੀ ਖਬਰ – 3 ਮਹੀਨਿਆਂ ਦੇ ਬੱਚੇ ਨੂੰ ਘਰੋਂ ਚੁੱਕ ਕੇ ਖਾ ਗਏ ਆਦਮਖੋਰ ਕੁੱਤੇ ਕਹਿੰਦੇ ਰਾਤ ਨੂੰ…….
ਤਾਜਾ ਜਾਣਕਾਰੀ