ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜਾ ਵੱਡੀ ਖਬਰ – ਹੁਣੇ ਹੁਣੇ ਕੈਪਟਨ ਦੀ ਪਤਨੀ ਪਰਨੀਤ ਕੌਰ ਦੇ ਮੱਥੇ ਚ

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਦੇ ਮੱਥੇ ’ਤੇ ਸੱਟ ਵੱਜਣ ਦੀ ਖ਼ਬਰ ਹੈ। ਪੈਰ ਤਿਲ੍ਹਕਣ ਕਾਰਨ ਉਹ ਡਿੱਗ ਪਏ ਸਨ। ਪਰਨੀਤ ਕੌਰ ਨੂੰ ਇਲਾਜ ਲਈ ਦਿੱਲੀ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਦੀ ਸਲਾਹ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਸਾਬਕਾ ਕੇਂਦਰੀ ਰਾਜ ਮੰਤਰੀ ਪਰਨੀਤ ਕੌਰ ਇੱਕ ਦਿਨ ਪਹਿਲਾਂ ਕਾਂਗਰਸ ਪਾਰਟੀ ਦੀ ਪਾਰਲੀਮਾਨੀ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਬਾਅਦ ਦਿੱਲੀ ਵਿਚਲੇ ਆਪਣੇ ਨਿਵਾਸ ਸਥਾਨ ’ਤੇ ਗਏ ਸਨ ਤੇ ਕਿਧਰੇ ਜਾਣ ਦੀ ਤਿਆਰੀ ਵਿੱਚ ਸਨ। ਇਸ ਦੌਰਾਨ ਉਨ੍ਹਾਂ ਦਾ ਪੈਰ ਤਿਲ੍ਹਕ ਗਿਆ ਤੇ ਸਿਰ ਕੰਧ ਵਿੱਚ ਜਾ ਵੱਜਾ।

ਪਰਨੀਤ ਕੌਰ ਨੂੰ ਦਿੱਲੀ ਦੇ ਗੰਗਾ ਰਾਮ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੇ ਮੱਥੇ ’ਤੇ ਤਿੰਨ-ਚਾਰ ਟਾਂਕੇ ਲੱਗੇ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਅਗਲੇ 10 ਦਿਨਾਂ ਤਕ ਆਰਾਮ ਕਰਨ ਦੀ ਸਲਾਹ ਦਿੱਤੀ ਹੈ।


ਤਾਜਾ ਜਾਣਕਾਰੀ
ਤਾਜਾ ਵੱਡੀ ਖਬਰ – ਹੁਣੇ ਹੁਣੇ ਕੈਪਟਨ ਦੀ ਪਤਨੀ ਪਰਨੀਤ ਕੌਰ ਦੇ ਮੱਥੇ ਚ
ByadminJune 3, 2019Comments Off on ਤਾਜਾ ਵੱਡੀ ਖਬਰ – ਹੁਣੇ ਹੁਣੇ ਕੈਪਟਨ ਦੀ ਪਤਨੀ ਪਰਨੀਤ ਕੌਰ ਦੇ ਮੱਥੇ ਚ
Previous Postਭਗਵੰਤ ਮਾਨ ਲਗਾ ਘਰ ਵਸਾਉਣ ਆਉਣਗੀਆਂ ਖੁਸੀਆਂ,ਕਿਓੰਕੇ ਮਾਨ ਲਗਾ ਇਹ ਕੰਮ ਕਰਨ (ਦੇਖੋ ਪੂਰੀ ਖਬਰ)
Next Postਹੁਣੇ ਹੁਣੇ ਵਾਪਰਿਆ ਕਹਿਰ ਚੋਟੀ ਦੇ 4 ਕਲਾਕਾਰਾਂ ਦੀ ਭਿਆਨਕ ਹਾਦਸੇ ਚ ਹੋਈ ਮੌਤ ਛਾਇਆ ਸਾਰੇ ਪਾਸੇ ਸੋਗ