ਯੂਜ਼ਰਸ ਲਈ ਖੁਸ਼ੀ ਦੀ ਖਬਰ
ਨਵੀਂ ਦਿੱਲੀ : ਇਸ ਸਮੇਂ ਭਾਰਤ ਦੇ ਟੈਲੀਕਾਮ ਸੈਕਟਰ ਵਿਚ ਸਸਤਾ ਡਾਟਾ ਪਲਾਨ ਨੂੰ ਲੈ ਕੇ ਸਾਰੀਆਂ ਕੰਪਨੀਆਂ ਵਿਚ ਮੁਕਾਬਲਾ ਚਲ ਰਿਹਾ ਹੈ। ਉੱਥੇ ਹੀ ਰਿਲਾਇੰਸ ਜੀਓ ਤੋਂ ਲੈ ਕੇ ਏਅਰਟੈਲ ਨੇ ਯੂਜ਼ਰਸ ਲਈ ਸ਼ਾਨਦਾਰ ਪਲਾਨ ਮਾਰਕਿਟ ‘ਚ ਉਤਾਰੇ ਹਨ। ਯੂਜ਼ਰਸ ਨੂੰ ਇਨ੍ਹਾਂ ਰਿਚਾਰਜ ਪੈਕ ਵਿਚ ਅਨਲਿਮਟਿਡ ਕਾਲਿੰਗ, ਐੱਸ. ਐੱਮ. ਐੱਸ. ਅਤੇ ਡਾਟਾ ਦੀ ਸੁਵਿਧਾ ਮਿਲ ਰਹੀ ਹੈ। ਅੱਜ ਅਸੀਂ ਤੁਹਾਡੇ ਲਈ ਕਈ ਕੰਪਨੀਆਂ ਦੇ ਰਿਚਾਰਜ ਪੈਕ ਦੀ ਜਾਣਕਾਰੀ ਲੈ ਕੇ ਆਏ ਹਾਂ, ਜਿਨ੍ਹਾਂ ਵਿਚ ਤੁਹਾਨੂੰ ਰੋਜ਼ਾਨਾ 3 ਜੀ. ਬੀ ਡਾਟਾ ਮਿਲੇਗਾ।
Reliance Jio ਦਾ ਰਿਚਾਰਜ ਪਲਾਨ
ਜੀਓ ਨੇ ਆਪਣੇ ਯੂਜ਼ਰਸ ਨੂੰ ਜ਼ਿਆਦਾ ਲਾਭ ਪਹੁੰਚਾਉਣ ਲਈ 299 ਰੁਪਏ ਵਾਲਾ ਰਿਚਾਰਡਜ ਪੇਸ਼ ਕੀਤਾ ਹੈ। ਯੂਜ਼ਰਸ ਨੂੰ ਇਸ ਵਿਚ ਹਰ ਰੋਜ਼ 3 ਜੀ.ਬੀ ਡਾਟਾ ਮਿਲੇਗਾ। ਅਨਲਿਮਟਿਡ ਕਾਲ ਅਤੇ 100 ਐੱਸ. ਐੱਮ. ਐੱਸ. ਦੀ ਸਹੂਲਤ ਦਿੱਤੀ ਗਈ ਹੈ। ਨਾਲ ਹੀ ਯੂਜ਼ਰਸ ਜੀਓ ਐਪਸ ਨੂੰ ਮੁਫਤ ਵਿਚ ਇਸਤੇਮਾਲ ਕਰ ਸਕਣਗੇ। ਇਸ ਤੋਂ ਇਲਾਵਾ 50 ਰੁਪਏ ਦੇ ਭੁਗਤਾਨ ‘ਤੇ 656 ਆਈ. ਯੂ. ਸੀ. ਮਿੰਟ ਵੀ ਦਿੱਤੇ ਜਾਣਗੇ। ਉੱਥੇ ਹੀ ਇਸ ਪੈਕ ਦੀ ਮਿਆਦ 28 ਦਿਨਾਂ ਦੀ ਹੈ।
Airtel ਦਾ ਰਿਚਾਰਜ ਪਲਾਨ
ਏਅਰਟੈਲ ਨੇ ਵੀ ਯੂਜ਼ਰਸ ਲਈ 349 ਰੁਪਏ ਵਾਲਾ ਰਿਚਾਰਜ ਪਲਾਨ ਭਾਰਤੀ ਬਾਜ਼ਾਰ ਵਿਚ ਉਤਾਰਿਆ ਹੈ। ਗਾਹਕਾਂ ਨੂੰ ਇਸ ਪਲਾਨ ਵਿਚ ਹਰ ਰੋਜ਼ 3 ਜੀਬੀ ਡਾਟਾ ਮਿਲੇਗਾ। ਨਾਲ ਹੀ ਅਨਲਿਮਟਿਡ ਲੋਕਲ, ਐਸ. ਟੀ. ਡੀ. ਅਤੇ ਐੱਸ. ਐੱਮ. ਐੱਸ. ਦੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਯੂਜ਼ਰ ਏਅਰਟੈਲ ਵਿੰਕ ਅਤੇ ਐਕਸਟ੍ਰੀਮ ਦੀਆਂ ਸੇਵਾਵਾਂ ਨੂੰ ਮੁਫਤ ਵਿਚ ਇਸਤੇਮਾਲ ਕਰ ਸਕਣਗੇ। ਉੱਥੇ ਹੀ ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ।
Vodafone ਦੀ ਰਿਚਾਰਜ ਪਲਾਨ
ਵੋਡਾਫੋਨ ਕੰਪਨੀ ਦੇ ਗਾਹਕਾਂ ਨੂੰ 569 ਰੁਪਏ ਵਾਲੇ ਰਿਚਾਰਜ ਵਿਚ 84 ਦਿਨਾਂ ਦੀ ਮਿਆਦ ਅਤੇ ਰੋਜ਼ਾਨਾ 3 ਜੀ. ਬੀ ਡਾਟਾ ਤਾਂ ਮਿਲੇਗਾ ਹੀ ਨਾਲ ਹੀ ਉਨ੍ਹਾਂ ਨੂੰ ਅਨਲਿਮਟਿਡ ਕਾਲਿੰਗ ਅਤੇ 100 ਐੱਸ. ਐੱਮ. ਐੱਸ. ਹਰ ਰੋਜ਼ ਮਿਲਣਗੇ। ਗਾਹਕ ਇਸ ਪਲਾਨ ਦੇ ਤਹਿਤ ਵੋਡਾਫੋਨ ਪਲੇਅ ਐਪ ਦਾ ਇਸਤੇਮਾਲ ਵੀ ਕਰ ਸਕਦੇ ਹਨ।
BSNL ਦਾ ਰਿਚਾਰਜ ਪਲਾਨ
ਬੀ. ਐੱਸ. ਐੱਨ. ਐੱਲ. ਨੇ ਜ਼ਿਆਦਾ ਤੋਂ ਜ਼ਿਆਦਾ ਗਾਹਕਾ ਨੂੰ ਆਪਣੇ ਨਾਲ ਜੋੜਨ ਲਈ 187 ਰੁਪਏ ਦਾ ਪਲਾਨ ਲੈ ਕੇ ਮਾਰਕਿਟ ‘ਚ ਉੱਤਰਿਆ ਹੈ। ਗਾਹਕਾਂ ਨੂੰ ਇਸ ਰਿਚਾਰਜ ਪੈਕ ਵਿਚ 250 ਮਿੰਟ ਅਤੇ 3 ਜੀ.ਬੀ. ਡਾਟਾ ਹਰ ਰੋਜ਼ ਮਿਲੇਗਾ।
IDEA ਦਾ ਰਿਚਾਰਜ ਪਲਾਨ
ਆਈਡੀਆ ਨੇ 349 ਰੁਪਏ ਦਾ ਨਵਾਂ ਪਲਾਨ ਗਾਹਕਾਂ ਲਈ ਪੇਸ਼ ਕੀਤਾ ਹੈ। ਇਸ ਪਲਾਨ ਵਿਚ 28 ਦਿਨਾਂ ਦੀ ਮਿਆਦ ਮਿਲ ਰਹੀ ਹੈ ਅਤੇ ਨਾਲ ਹੀ ਹਰ ਰੋਜ਼ਾਨਾ 3 ਜੀ. ਬੀ. ਡਾਟਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅਨਲਿਮਟਿਡ ਕਾਲਿੰਗ ਅਤੇ 100 ਐੱਸ. ਐੱਮ. ਐੱਸ. ਹਰ ਰੋਜ਼ਾਨਾ ਮਿਲਣਗੇ। ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
ਤਾਜਾ ਜਾਣਕਾਰੀ