ਦਾਦੀ ਨੂੰ ਮਿਲਣ ਗਈ ਕੁੜੀ ਹੋਈ ਅਗਵਾ, ਵਟਸਐਪ ‘ਤੇ ਮੈਸੇਜ ਭੇਜ ਬੋਲੀ, ‘ਪਾਪਾ ਮੈਨੂੰ
ਜਲੰਧਰ— ਇਥੋਂ ਦੇ ਬੈਂਕ ਇਨਕਲੇਵ ‘ਚ ਦਾਦੀ ਕੋਲ ਜਾ ਰਹੀ ਇਕ ਕੁੜੀ ਨੂੰ ਅਗਵਾ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 32 ਮਿੰਟਾਂ ਬਾਅਦ ਉਸ ਨੇ ਆਪਣੇ ਪਿਤਾ ਨੂੰ ਵਟਸਐਪ ਨੰਬਰ ‘ਤੇ ਮੈਸੇਜ ਕਰਕੇ ਬਚਾਉਣ ਦੀ ਗੁਹਾਰ ਲਗਾਈ। ਉਸ ਨੇ ਦੱਸਿਆ ਕਿ ਪਾਪਾ ਮੈਂ ਦਾਦੀ ਨੂੰ ਮਿਲਣ ਜਾ ਰਹੀ ਸੀ ਕਿ ਕੁਝ ਸ਼ਰਾਬੀ ਲੜਕਿਆਂ ਨੇ ਮੈਨੂੰ ਫੜ ਲਿਆ। ਪਾਪਾ ਮੈਨੂੰ ਬਚਾ ਲਵੋ। ਮੈਨੂੰ ਨਹੀਂ ਪਤਾ ਮੈਂ ਕਿੱਥੇ ਹਾਂ। ਇਨ੍ਹਾਂ ਨੇ ਮੈਨੂੰ ਡਿੱਕੀ ‘ਚ ਬੰਦ ਕਰ ਰੱਖਿਆ ਹੈ। ਇਸ ਦੇ ਬਾਅਦ ਪੁਲਸ ਨੇ ਅਗਵਾ ਦਾ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਟਸਐਪ ‘ਤੇ ਆਏ ਮੈਸੇਜ ਨੂੰ ਦੇਖ ਹੈਰਾਨ ਹੋਏ ਪਾਪਾ
ਮਿਲੀ ਜਾਣਕਾਰੀ ਮੁਤਾਬਕ ਫੈਕਟਰੀ ‘ਚ ਕੰਮ ਕਰਨ ਵਾਲੇ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਰਾਮ ਆਸਰੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਇਥੇ ਕਿਰਾਏ ‘ਤੇ ਰਹਿ ਰਹੇ ਹਨ। ਪਰਿਵਾਰ ‘ਚ ਦੋ ਬੇਟੇ ਅਤੇ ਦੋ ਬੇਟੀਆਂ ਹਨ। 18 ਸਾਲ ਦੀ ਵੱਡੀ ਬੇਟੀ ਸ਼ੁੱਕਰਵਾਰ ਦੁਪਹਿਰ ਗੋਲਡਨ ਐਵੇਨਿਊ ‘ਚ ਮੂੰਹਬੋਲੀ ਦਾਦੀ ਨਾਲ ਮਿਲਣ ਲਈ ਨਿਕਲੀ ਸੀ।
ਬੇਟੀ ਅਕਸਰ ਉਨ੍ਹਾਂ ਨੂੰ ਮਿਲਣ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਦੁਪਹਿਰ ਦੇ ਸਮੇਂ ਜਦੋਂ ਮੈਸੇਜ ਆਇਆ ਤਾਂ ਉਹ ਫੈਕਟਰੀ ‘ਚ ਕੰਮ ਕਰ ਰਹੇ ਸਨ। ਮੈਸੇਜ ਦੇਖ ਕੇ ਕੁਝ ਸਮਝ ਨਹੀਂ ਆਇਆ ਕਿ ਹੁਣ ਉਹ ਕੀ ਕਰਨ। ਫਿਰ ਉਨ੍ਹਾਂ ਨੇ ਇਸ ਦੇ ਬਾਰੇ ਪੁਲਸ ਨੂੰ ਸੂਚਨਾ ਦਿੱਤੀ। ਬੇਟੀ ਦੇ ਲਾਪਤਾ ਹੋਣ ਨਾਲ ਪੂਰਾ ਪਰਿਵਾਰ ਪਰੇਸ਼ਾਨ ਹੈ। ਬੇਟੀ ਨੇ ਕਾਲੇ ਰੰਗ ਦੀ ਪੈਂਟ ਅਤੇ ਸ਼ਰਟ ਪਹਿਨੀ ਹੋਈ ਹੈ।
ਪੁਲਸ ਨੇ ਕੀਤੇ ਕੇਸ ਦਰਜ
ਥਾਣਾ-7 ਦੇ ਐੱਸ. ਐੱਚ. ਓ. ਨਵੀਨ ਪਾਲ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੇ ਬਿਆਨ ‘ਤੇ ਕਿਡਨੈਪਿੰਗ ਦਾ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਮੁਲਜ਼ਮਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਜਿਸ ਨੰਬਰ ਤੋਂ ਲੜਕੀ ਨੇ ਮੈਸੇਜ ਭੇਜਿਆ, ਉਸ ਦੇ ਆਧਾਰ ‘ਤੇ ਵੀ ਜਾਂਚ ਕੀਤੀ ਜਾ ਰਹੀ ਹੈ।
Home ਤਾਜਾ ਜਾਣਕਾਰੀ ਤਾਜਾ ਵੱਡੀ ਖਬਰ ਜਲੰਧਰ ਚ ਮਚਿਆ ਹੜਕੰਪ – ਕਾਰ ਦੀ ਡਿਗੀ ਚੋ ਅਗਵਾਹ ਹੋਈ ਕੁੜੀ ਨੇ ਕੀਤਾ ਮੈਸਜ ਕਹਿੰਦੀ ਪਾਪਾ ਮੈਨੂੰ
ਤਾਜਾ ਜਾਣਕਾਰੀ