BREAKING NEWS
Search

ਤਾਜਾ ਵੱਡੀ ਖਬਰ – ਗਤੇ ਦੇ ਡਿਬੇ ਤੇ ਆਪਣੀ ਮੌਤ ਦਾ ਇਹ ਕਾਰਨ ਲਿੱਖ ਨੌਜਵਾਨ ਨੇ ਕੀਤੀ

ਆਈ ਤਾਜਾ ਵੱਡੀ ਖਬਰ

ਜਲੰਧਰ – ਬਾਬਾ ਦੀਪ ਸਿੰਘ ਨਗਰ ’ਚ ਸਪੀਕਰ ਬਣਾਉਣ ਵਾਲੇ ਵਿਅਕਤੀ ਨੇ ਆਪਣੀ ਜੀਵਨ ਲੀਲਾ ਖਤਮ ਕਰ ਲੈਣ ਦੀ ਖਬਰ ਆਈ ਹੈ । ਇਸ ਤਰਾਂ ਕਰਨ ਤੋਂ ਪਹਿਲਾਂ ਵਿਅਕਤੀ ਨੇ ਗੱਤੇ ’ਤੇ ਨੋਟ ਵੀ ਲਿਖਿਆ ਜਿਸ ’ਚ ਲਿਖਿਆ ਸੀ ਕਿ ਉਹ ਆਪਣੀ ਪਤਨੀ, ਸੱਸ ਅਤੇ ਸਾਲੇ ਤੋਂ ਪ੍ਰੇਸ਼ਾਨ ਹੋ ਕੇ ਇਸ ਤਰਾਂ ਕਰ ਰਿਹਾ ਹੈ। ਫਿਲਹਾਲ ਪੁਲਸ ਇੰਗਲੈਂਡ ਰਹਿੰਦੀ ਮ੍ਰਿਤਕ ਦੀ ਭੈਣ ਦਾ ਇੰਤਜ਼ਾਰ ਕਰ ਰਹੀ ਹੈ ਜਿਸ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਸ ਵਿਅਕਤੀ ਦੀ ਪਛਾਣ ਜਸਪਾਲ ਸਿੰਘ (42) ਵਾਸੀ ਬਾਬਾ ਦੀਪ ਸਿੰਘ ਨਗਰ ਵਜੋਂ ਹੋਈ ਹੈ। ਥਾਣਾ ਨੰ. 8 ਦੇ ਏ. ਐੱਸ. ਆਈ. ਮਦਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜਸਪਾਲ ਸਿੰਘ ਨਾਂ ਦੇ ਵਿਅਕਤੀ ਨੇ ਵੀਰਵਾਰ ਦੀ ਸਵੇਰ ਨੂੰ ਆਪਣੇ ਘਰ ’ਚ ਇਸ ਤਰਾਂ ਕਰ ਲਿਆ ਹੈ । ਜਸਪਾਲ ਆਪਣੇ ਘਰ ’ਚ ਪਤਨੀ ਅਤੇ ਬੇਟੀ ਨਾਲ ਰਹਿੰਦਾ ਸੀ। ਪੁਲਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਲੋਥ ਨੂੰ ਕਬਜ਼ੇ ’ਚ ਲਿਆ ਅਤੇ ਸਿਵਲ ਹਸਪਤਾਲ ’ਚ ਭੇਜ ਦਿੱਤਾ।

ਪੁਲਸ ਨੇ ਕੋਈ ਵੀ ਨੋਟ ਮਿਲਣ ਤੋਂ ਮਨ੍ਹਾ ਕੀਤਾ ਹੈ ਪਰ ਜਿਸ ਕਮਰੇ ’ਚ ਜਸਪਾਲ ਸਿੰਘ ਨੇ ਇਹ ਸਭ ਕੁਝ ਕੀਤਾ ਸੀ ਉਥੇ ਹੀ ਬੈੱਡ ’ਤੇ ਇਕ ਗੱਤਾ ਪਿਆ ਸੀ ਜਿਸ ’ਤੇ ਲਿਖਿਆ ਸੀ ਕਿ ਉਹ ਆਪਣੀ ਪਤਨੀ, ਸਾਲੇ ਅਤੇ ਸੱਸ ਤੋਂ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਤੋਂ ਤੰਗ ਆ ਕੇ ਇਸ ਤਰਾਂ ਕਰ ਰਿਹਾ ਹੈ ਅਤੇ ਜਦੋਂ ਤੋਂ ਉਕਤ ਲੋਕ ਮੇਰੀ ਜ਼ਿੰਦਗੀ ’ਚ ਆਏ ਹਨ ਉਦੋਂ ਤੋਂ ਆਪਣੀ ਹਕੂਮਤ ਚਲਾ ਰਹੇ ਹਨ।

ਜਸਪਾਲ ਨੇ ਇਹ ਵੀ ਲਿਖਿਆ ਕਿ ਕੋਈ ਜ਼ਿੰਮੇਵਾਰ ਵਿਅਕਤੀ ਉਸਦੀ ਬੇਟੀ ਦਾ ਧਿਆਨ ਰੱਖੇ । ਥਾਣਾ ਨੰ. 8 ਦੇ ਮੁਖੀ ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਜਸਪਾਲ ਸਿੰਘ ਦੀ ਭੈਣ ਇੰਗਲੈਂਡ ’ਚ ਰਹਿੰਦੀ ਹੈ ਜਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ । ਦੋ ਦਿਨਾਂ ’ਚ ਉਹ ਭਾਰਤ ਆ ਰਹੀ ਹੈ। ਜਸਪਾਲ ਦੀ ਭੈਣ ਜੋ ਵੀ ਬਿਆਨ ਦੇਵੇਗੀ ਉਸ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।



error: Content is protected !!