ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬ ਦੇ ਮੁੱਖ ਮੰਤਰੀ ਸ. ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਸ.ਕਰਨ ਪਾਲ ਸਿੰਘ ਸੇਖੋਂ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਸ.ਕਰਨ ਪਾਲ ਸਿੰਘ ਸੇਖੋਂ ਨੇ ਆਪਣੇ ਆਖਰੀ ਸਾਹ ਮਿਸਰ (ਇਜਿਪਟ) ‘ਚ ਲਏ ਜਿਥੇ ਆਪਣੇ ਪਰਿਵਾਰ ਨਾਲ ਉਹ ਛੁੱਟੀਆਂ ਮਨਾਉਣ ਲਈ ਗਏ ਹੋਏ ਸਨ। ਸ.ਕਰਨ ਪਾਲ ਸਿੰਘ ਸੇਖੋਂ ਦੀ,,,,, ਮ੍ਰਿਤਕ ਦੇਹੀ ਨੂੰ ਛੇਤੀ ਤੋਂ ਛੇਤੀ ਭਾਰਤ ਵਾਪਸ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਸ.ਕਰਨ ਪਾਲ ਸਿੰਘ ਸੇਖੋਂ ਸੰਗਰੂਰ ਜਿ਼ਲ੍ਹੇ ਦੇ ਪਿੰਡ ਕਾਲ ਬੰਜਾਰਾ ਦੇ ਜੰਮਪਲ਼ ਸਨ। ਉਨ੍ਹਾਂ ਦੇ ਦਾਦਾ ਸ੍ਰੀ ਈਸ਼ਰ ਸਿੰਘ ਪਟਿਆਲਾ ਰਿਆਸਤ ਦੇ ਨਾਜਿ਼ਮ ਰਹੇ ਸਨ। ਉਨ੍ਹਾਂ ਦੇ ਪਿਤਾ ਨੇ ਇਸ ਰਿਆਸਤ ਦੀ ਤੀਜੀ ਰੈਜਿਮੈਂਟ `ਚ ਸੇਵਾ ਨਿਭਾਈ ਸੀ।
ਸ.ਕਰਨ ਪਾਲ ਸਿੰਘ ਸੇਖੋਂ ਸੁਭਾਵਿਕ ਤੌਰ ਤੇ ਬਹੁਤ ਹੀ ਮਿੱਠ-ਬੋਲੜੇ ਸਨ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਫ਼ਾਦਾਰਾਂ ਵਿੱਚੋਂ ਇੱਕ ਸਨ।1992 ਤੋਂ ਹੀ ਉਹ ਸ. ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੁੜੇ ਹੋਏ ਸਨ। ਆਪਣੀ ਕਾਰਪੋਰੇਟ ਨੌਕਰੀ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਹੁਰਾਂ ਨਾਲ ਬਤੌਰ ਸਿਆਸੀ ,,,,,ਸਲਾਹਕਾਰ ਜੁੜੇ ਸਨ। ਕਾਰਪੋਰੇਟ ਅਦਾਰਿਆਂ ਨਾਲ ਉਹ ਲਗਭਗ ਸੱਤ ਵਰ੍ਹੇ ਤੱਕ ਜੁੜੇ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਉਨ੍ਹਾਂ ਨੂੰ ਆਪਣਾ ਓ.ਐੱਸ.ਡੀ ਬਣਾਇਆ ਸੀ ‘ਤੇ ਬਾਅਦ `ਚ ਉਨ੍ਹਾਂ ਨੂੰ ਸਕੱਤਰ ਦਾ ਵਾਧੂ ਚਾਰਜ ਵੀ ਸੰਭਾਲੇ ਸਨ।
ਇਸ ਖਬਰ ਨਾਲ ਕੈਪਟਨ ਸਦਮੇ ਚ ਹਨ ਓਹਨਾ ਨੇ ਆਪਣੀ ਫੇਸਬੁੱਕ ਤੇ ਵੀ ਇਕ ਪੋਸਟ ਸ਼ੇਅਰ ਕੀਤੀ ਹੈ ਜੋ ਇਸ ਤਰਾਂ ਹੈ –
ਮੇਰੇ ਬਹੁਤ ਅਜ਼ੀਜ ਦੋਸਤ ਕਰਨਪਾਲ ਸਿੰਘ ਸੇਖੋਂ ਦੀ ਮੌਤ ਬਾਰੇ ਸੁਣ ਕੇ ਬੇਹੱਦ ਦੁੱਖ ਹੋਇਆ। ਉਹ ਪਰਿਵਾਰ ਨਾਲ ਮਿਸਰ ਗਏ ਹੋਏ ਸਨ ਜਿੱਥੇ ਉਨ੍ਹਾਂ ਦੀ ਮੌਤ ਅਚਾਨਕ ਪਏ ਦਿਲ ਦੇ ਦੌਰੇ ਨਾਲ ਹੋ ਗਈ। ਤੁਹਾਡੀ ਕਮੀ ਹਮੇਸ਼ਾਂ ਮਹਿਸੂਸ ਕੀਤੀ ਜਾਵੇਗੀ। ਉਨ੍ਹਾਂ ਵਲੋਂ ਮਿਸਰ ਤੋਂ ਭੇਜੀ ਗਈ ਆਖ਼ਰੀ ਤਸਵੀਰ ਸਾਂਝੀ ਕਰ ਰਿਹਾ ਹਾਂ।