ਆਈ ਤਾਜਾ ਵੱਡੀ ਖਬਰ
ਭਾਰਤ ਸਰਕਾਰ ਵੱਲੋਂ 59 ਚੀਨੀ ਐਪਸ (India banned 59 Chinese apps) ਉੱਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਚੀਨ ਦਾ ਰਵੱਈਆ ਪੂਰੇ ਮਾਮਲੇ ‘ਤੇ ਕਾਫ਼ੀ ਨਰਮ ਨਜ਼ਰ ਆ ਰਿਹਾ ਹੈ। ਚੀਨ ਨੇ ਮੰਗਲਵਾਰ ਦੇਰ ਰਾਤ ਕਿਹਾ ਕਿ ਇਸ ਪਾਬੰਦੀ ਨਾਲ ਦੋਵੇਂ ਦੇਸ਼ਾਂ ਦਾ ਨੁਕਸਾਨ ਹੋਵੇਗਾ, ਇਸ ਲਈ ਭਾਰਤ ਨੂੰ ਇਸ ਕਦਮ ‘ਤੇ ਵਿਚਾਰ ਕਰਨਾ ਚਾਹੀਦਾ ਹੈ।
ਚੀਨ ਨੇ ਇਹ ਵੀ ਕਿਹਾ ਕਿ ਉਹ ਚੀਨੀ ਨਿਵੇਸ਼ਕਾਂ ਦੇ ਹਿੱਤਾਂ ਲਈ ਚਿੰਤਤ ਹਨ ਅਤੇ ਇਹ ਸਭ ਕਰਕੇ ਭਾਰਤ ਆਪਣਾ ਨੁਕਸਾਨ ਵੀ ਕਰ ਰਿਹਾ ਹੈ। ਚੀਨ ਨੇ ਭਾਰਤ ਨੂੰ ਕਿਹਾ ਕਿ ਕਾਰੋਬਾਰੀ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੇ ਫੈਸਲੇ ਜਲਦਬਾਜ਼ੀ ਵਿੱਚ ਨਹੀਂ ਲਏ ਜਾਣੇ ਚਾਹੀਦੇ।ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਭਾਰਤ-ਚੀਨ ਦੁਵੱਲੇ ਵਪਾਰਕ ਸੰਬੰਧਾਂ ਤੋਂ ਫਾਇਦਾ ਹੋਇਆ ਹੈ। ਪਰ ਹੁਣ ਜੋ ਫੈਸਲੇ ਲਏ ਗਏ ਹਨ, ਉਸ ਕਾਰਨ ਨਾ ਤਾਂ ਚੀਨ ਅਤੇ ਨਾ ਹੀ ਭਾਰਤ ਨੂੰ ਕੋਈ ਫਾਇਦਾ ਹੋਣ ਵਾਲਾ ਹੈ। ਇੰਡੀਆ ਇਨਵੈਸਟਮੈਂਟ ਸਰਵਿਸ ਸੈਂਟਰ ਨਾਲ ਜੁੜੀ ਲਾਅ ਫਰਮ ਦੇ ਮੁਖੀ ਸ਼ਾ ਜੂਨ ਨੇ ਵੀ ਭਾਰਤ ਦੀਆਂ ਇਨ੍ਹਾਂ ਪਾਬੰਦੀਆਂ ਨੂੰ ਵੱਡਾ ਘਾਟਾ ਮੰਨਿਆ ਹੈ।
ਉਨ੍ਹਾਂ ਕਿਹਾ ਕਿ ਚੀਨ ਇਸ ਨਾਲ ਨੁਕਸਾਨ ਵਿੱਚ ਹੈ, ਪਰ ਭਾਰਤ ਵਿੱਚ ਚੀਨੀ ਨਿਵੇਸ਼ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਭਾਰਤ ਦੇ ਇਸ ਕਦਮ ਤੋਂ ਬਾਅਦ, ਬਹੁਤ ਸਾਰੇ ਵੱਡੇ ਚੀਨੀ ਨਿਵੇਸ਼ਕ ਉਥੇ ਨਿਵੇਸ਼ ਕਰਨ ਦੀ ਸੋਚ ਤੋਂ ਹੱਥ ਪਿੱਛੇ ਖਿੱਚ ਸਕਦੇ ਹਨ। ਚੀਨ ਨੇ ਭਰੋਸਾ ਦਿੱਤਾ ਹੈ ਕਿ ਚੀਨੀ ਕੰਪਨੀਆਂ ਹਮੇਸ਼ਾਂ ਉਪਭੋਗਤਾਵਾਂ ਦੇ ਅੰਕੜਿਆਂ ਦੀ ਰਾਖੀ ਲਈ ਵਚਨਬੱਧ ਹਨ ਅਤੇ ਇਸ ਨਾਲ ਜੁੜੇ ਮਾਮਲਿਆਂ ਦਾ ਹੱਲ ਕੀਤਾ ਜਾ ਸਕਦਾ ਹੈ।
8 ਬਿਲੀਅਨ ਡਾਲਰ ਦਾ ਰਿਸ਼ਤਾ
ਚੀਨ ਦੇ ਵਣਜ ਮੰਤਰਾਲੇ ਦੇ ਅਨੁਸਾਰ ਭਾਰਤ ਅਤੇ ਚੀਨ ਵਿਚਾਲੇ ਗੈਰ-ਵਿੱਤੀ ਨਿਵੇਸ਼ ਜਾਂ ਕਿਹਾ ਜਾਵੇ ਤਾਂ ਤਕਨਾਲੋਜੀ ਵਿਚ ਨਿਵੇਸ਼ ਤਕਰੀਬਨ 8 ਬਿਲੀਅਨ ਤੋਂ ਵੱਧ ਹੈ। ਸਟਾਰਟਅਪਸ ਨੂੰ ਭਾਰਤ ਦੇ ਇਸ ਕਦਮ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਝੱਲਣਾ ਪੈ ਸਕਦਾ ਹੈ ਕਿਉਂਕਿ ਉਨ੍ਹਾਂ ਵਿਚੋਂ ਬਹੁਤ ਸਾਰੇ ਚੀਨੀ ਫੰਡਾਂ ਦੀ ਸਹਾਇਤਾ ਨਾਲ ਚੱਲ ਰਹੇ ਹਨ। ਚੀਨ ਨੇ ਭਾਰਤ ਦੇ 30 ਵੱਡੇ ਸਟਾਰਟਅਪਾਂ ਵਿੱਚ 1 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਟਿਕ ਟਾਕ ਦਾ ਜ਼ਿਕਰ ਕਰਦਿਆਂ, ਗਲੋਬਲ ਟਾਈਮਜ਼ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਦੀਆਂ ਭਾਰਤ ਦੀਆਂ ਕਈ ਭਾਸ਼ਾਵਾਂ ਵਿਚ 600 ਮਿਲੀਅਨ ਤੋਂ ਵੱਧ ਡਾਊਨਲੋਡ ਹਨ, ਜੋ ਕਿ ਭਾਰਤ ਦੇ ਗਲੋਬਲ ਐਪ ਡਾਊਨਲੋਡਾਂ ਦੇ 30% ਤੋਂ ਵੱਧ ਹਨ।

ਤਾਜਾ ਜਾਣਕਾਰੀ