ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਵੱਡੀ ਖਬਰ – ਆਸਟ੍ਰੇਲੀਆ ਚ ਵਾਪਰਿਆ ਕਹਿਰ ਪੰਜਾਬ ਚ ਛਾਇਆ ਸੋਗ
ਐਡੀਲੇਡ ਪ੍ਰੌਸਪੈਕਟ ਦੇ ਸ਼ਾਪਿੰਗ ਮਾਲ ‘ਚ ਪੈਡਸਟ੍ਰੀਅਨ ਰਸਤੇ ‘ਚ ਸਾਮਾਨ ਲੈ ਕੇ ਲੰਘ ਰਹੀ ਡੇਵਿਨ ਸਟਰੀਟ ਇਨਫੀਲਡ ਦੀ 31 ਸਾਲਾ ਪੰਜਾਬਣ ਦੀ ਕਾਰ ਨਾਲ ਟੱਕਰ ਹੋਣ ‘ਤੇ ਮੌਤ ਹੋ ਗਈ |
ਰਵਨੀਤ ਕੌਰ ਆਪਣੇ ਭਰਾ ਹਰਮੀਤ ਸਿੰਘ ਨਾਲ ਜਦੋਂ ਟਰਾਲੀ ‘ਚ ਸਾਮਾਨ ਲੈ ਕੇ ਲੰਘ ਰਹੀ ਸੀ, ਉਸ ਸਮੇਂ ਇਕ 82 ਸਾਲਾ ਬਜ਼ੁਰਗ ਕਾਰ ‘ਚ ਆ ਰਿਹਾ ਸੀ, ਜਿਸ ਦੀ ਕਾਰ ਬੇਕਾਬੂ ਹੋ ਗਈ ਤੇ ਟਕਰਾਉਣ ਉਪਰੰਤ ਰਵਨੀਤ ਕੌਰ ਦੇ ਪੇਟ ਉੱਪਰ ਦੀ ਲੰਘ ਗਈ |
ਇਸ ‘ਚ ਹਰਮੀਤ ਸਿੰਘ ਵੀ Jakhmee ਹੋਇਆ ਜਿਸ ਨੂੰ ਬਾਅਦ ‘ਚ ਹਸਪਤਾਲ ਤੋਂ ਛੁੱਟੀ ਮਿਲ ਗਈ | ਰਵਨੀਤ ਕੌਰ ਜ਼ਖ਼ਮਾਂ ਦੀ ਤਾਬ ਨਾ ਝੱਲ ਸਕੀ ਤੇ ਰਾਇਲ ਐਡੀਲੇਡ ‘ਚ ਉਸ ਦੀ ਮੌਤ ਹੋ ਜਾਣ ‘ਤੇ ਭਾਈਚਾਰੇ ‘ਚ ਸੋਗ ਦੀ ਲਹਿਰ ਦੌੜ ਗਈ |
ਰਵਨੀਤ ਕੌਰ ਪੰਜਾਬ ਦੇ ਸ਼ਹਿਰ ਲੁਧਿਆਣਾ ਨਾਲ ਸਬੰਧਿਤ ਸੀ | ਜਿਸ ਨੇ ਰਿਸ਼ੀਕੇਸ਼ ‘ਚ ਕਾਫ਼ੀ ਸਮਾਂ ਗੁਜ਼ਾਰਨ ਉਪਰੰਤ 2008 ਤੋਂ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ‘ਚ ਰਹਿ ਰਹੀ ਸੀ,
ਉਹ ਆਪਣੇ ਪਿੱਛੇ ਪਤੀ ਭੁਪਿੰਦਰ ਸਿੰਘ ਭਿੰਦਾ, ਦੋ ਬੇਟੇ 7 ਸਾਲ ਤੇ 1 ਸਾਲ ਛੱਡ ਗਈ |
ਤਾਜਾ ਜਾਣਕਾਰੀ