ਚੀਨ ਦੀ ਲੈਬ ਚ ਬਣਿਆ ਕਰੋਨਾ ਵਾਇਰਸ : ਅਮਰੀਕਾ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮੰਤਰੀ ਮੰਡਲ ਕੋਰੋਨਾ ਵਾਇਰਸ ਦੀ ਉ ਤ ਪ ਤੀ ਦੀ ਜਾਂਚ ਕਰਵਾਉਣਾ ਚਾਹੁੰਦਾ ਸੀ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚੀਨ ਦੇ ਵੁਹਾਨ ’ਚ ਚਮਗਿਦੜਾਂ ’ਤੇ ਹੋ ਰਹੀ ਰਿਸਰਚ ਤੋਂ ਵਿਸ਼ਾਣੂ ਦੀ ਉਤਪਤੀ ਹੋਈ। ਬੀਜਿੰਗ ਨੇ ਕਿਹਾ ਸੀ ਕਿ ਵੁਹਾਨ ’ਚ ਜਾਨਵਰਾਂ ਦੇ ਬਜ਼ਾਰ ’ਚ ਮਨੁੱਖ ਇਸ ਵਿਸ਼ਾਣੂ ਨਾਲ ਇ ਨ ਫੈ ਕ ਟਿ ਡ ਹੋਇਆ ਹੋਵੇਗਾ। ਪਰ ਵਾਸ਼ਿੰਗਟਨ ਪੋਸਟ ਅਤੇ ਫਾਕਸ ਨਿਊਜ਼ ਨੇ ਗੁੰਮਨਾਮ ਸ੍ਰੋਤਾਂ ਦੇ ਹਵਾਲੇ ਦੱਸਿਆ ਕਿ ਕੋਰੋਨਾ ਵਾਇਰਸ ਇਕ ਸੰ ਵੇ ਦ ਨ ਸ਼ੀ ਲ ਜੀਵ ਰਿਸਰਚ ਕੇਂਦਰ ਭਾਵ ਕਿ ਇਸ ਲੈਬ ਤੋ ਦੁ ਰ ਘ ਟ ਨਾ ਪੂ ਰ ਵ ਕ ਬਾਹਰ ਆਇਆ ਹੋਵੇਗਾ। ਦਸ ਦੱਈਏ ਕਿ ਵਿਸ਼ਵ ਭਰ ’ਚ 20 ਲੱਖ ਤੋਂ ਵਧ ਲੋਕ ਹੁਣ ਤਕ ਇਸ ਵਾਇਰਸ ਦੀ ਲਪੇਟ ’ਚ ਆ ਚੁੱਕੀਆਂ ਹਨ।
ਦੂਜੇ ਪਾਸੇ ਚੀਨ ਨੇ ਆਪਣੀ ਸਫਾਈ ਦਿੱਤੀ ਹੈ ਕਿ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਅਨ ਨੇ ਕਿਹਾ ਕਿ ਹੁਣ ਤਾਂ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ.ਓ.) ਕਹਿ ਚੁੱਕਾ ਹੈ ਕਿ ਕੋਰੋਨਾ ਵਾਇਰਸ ਨੂੰ ਵੁਹਾਨ ਦੀ ਲੈਬ ’ਚ ਬਣਾਇਆ ਗਿਆ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ।
ਚੀਨੀ ਲੈਬ ਅਮਰੀਕਾ ਦੇ ਪੈਸਿਆਂ ‘ਤੇ ਹੀ ਚਮਗਿੱਦੜਾਂ ‘ਤੇ ਰਿਸਰਚ ਕਰ ਰਹੀ ਸੀ। ਇਕ ਵੈਬਸਾਈਟ ਦੀ ਖਬਰ ਮੁਤਾਬਕ ਚੀਨ ਵਿਚ ਸਥਿਤ ਇਹ ਲੈਬ ਅਮਰੀਕੀ ਸਰਕਾਰ ਦੀ ਗ੍ਰਾਂਟ (ਆਰਥਿਕ ਮਦਦ) ‘ਤੇ ਚੀਨੀ ਗੁਫਾਵਾਂ ਤੋਂ ਕੱਢੇ ਗਏ ਚਮਗਿੱਦੜਾਂ ‘ਤੇ ਰਿਸਰਚ ਕਰ ਰਹੀ ਸੀ। ਵੁਹਾਨ ਇੰਸਟੀਚਿਊਟ ਆਫ ਵੀਰੋਲਾਜੀ ਵਿਚ ਇਹ ਰਿਸਰਚ ਕੀਤੀ ਜਾ ਰਹੀ ਸੀ। ਅਮਰੀਕੀ ਸਰਕਾਰ ਨੇ ਇਸ ਖੋਜ ਲਈ ਉਸ ਨੂੰ ਤਕਰੀਬਨ 10 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਸੀ। ਚੀਨ ਦੀ ਇਸ ਲੈਬ ‘ਤੇ ਪਹਿਲਾਂ ਵੀ ਅਜਿਹੇ ਦੋ ਸ਼ ਲੱਗਦੇ ਰਹੇ ਹਨ ਕਿ ਉਸ ਨੇ ਇਹ ਵਾਇਰਸ ਫੈ ਲਾ ਇ ਆ ਹੈ। ਇਹ ਲੈਬ ਵੁਹਾਨ ਦੀ ਮਾਸ ਮਾਰਕੀਟ ਦੇ ਬਿਲਕੁਲ ਨੇੜੇ ਹੀ ਹੈ। ਉਨ੍ਹਾਂ ਨੇ ਖੋਜ ਲਈ 1000 ਮੀਲ ਦੂਰ ਗੁਫਾਵਾਂ ਤੋਂ ਚਮਗਿੱਦੜ ਫ ੜੇ ਸਨ।
ਚੀਨ ਦੀ ਸਰਕਾਰੀ ਸਾਊਥ ਚਾਈਨਾ ਯੂਨੀਵਰਸਿਟੀ ਆਫ ਤਕਨਾਲੋਜੀ ਮੁਤਾਬਕ ਹੁਬੇਈ ਸੂਬੇ ਵਿਚ ਵੁਹਾਨ ਸੈਂਟਰ ਫਾਰ ਡਿਸੀਜ਼ ਕੰਟਰੋਲ ਨੇ ਰੋਗ ਫੈ ਲਾ ਉ ਣ ਵਾਲੀ ਇਸ ਬੀ ਮਾ ਰੀ ਦੇ ਵਾਇਰਸ ਨੂੰ ਜਨਮ ਦਿੱਤਾ ਹੋਵੇ। ਸਕਾਲਰ ਬੋਤਾਓ ਸ਼ਾਓ ਅਤੇ ਲੀ ਸ਼ਾਓ ਦਾ ਦਾਅਵਾ ਹੈ ਕਿ ਡਬਲਿਊ.ਐਚ.ਸੀ.ਡੀ.ਸੀ. ਨੇ ਲੈਬ ਵਿਚ ਅਜਿਹੇ ਜਾਨਵਰਾਂ ਨੂੰ ਰੱਖਿਆ, ਜਿਨ੍ਹਾਂ ਤੋਂ ਬੀ ਮਾ ਰੀ ਆਂ ਫੈਲ ਸਕਦੀਆਂ ਹਨ, ਇਨ੍ਹਾਂ ਵਿਚ 605 ਚਮਗਿੱਦੜ ਵੀ ਸ਼ਾਮਲ ਸਨ। ਉਨ੍ਹਾਂ ਮੁਤਾਬਕ ਹੋ ਸਕਦੈ ਕਿ 2019-coV ਕੋਰੋਨਾ ਵਾਇਰਸ ਦੀ ਸ਼ੁਰੂਆਤ ਇਥੋਂ
ਹੋਈ ਹੋਵੇ। ਇਸ ਤੋਂ ਇਲਾਵਾ ਇਨ੍ਹਾਂ ਦੇ ਰਿਸਰਚ ਪੇਪਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਲਈ ਜ਼ਿੰਮੇਵਾਰ ਚਮਗਿੱਦੜਾਂ ਨੇ ਇਕ ਵਾਰ ਇਕ ਰਿਸਰਚਰ ‘ਤੇ ਹ ਮ ਲਾ ਕਰ ਦਿੱਤਾ ਅਤੇ ਚਮਗਿੱਦੜ ਦਾ ਖੂ ਨ ਉਸ ਦੀ ਸਕਿਨ ਵਿਚ ਮਿਲ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ, ਰੋਗੀਆਂ ਵਿਚ ਮਿਲੇ ਜੀਨੋਮ ਸੀਕਵੇਂਸ 96 ਜਾਂ 89 ਫੀਸਦੀ ਸਨ ਜੋ ਬੈਟ Coc ZC45 ਕੋਰੋਨਾ ਵਾਇਰਸ ਦੇ ਬਰਾਬਰ ਹਨ ਪਰ ਇਹ ਮੂਲ ਰੂਪ ਨਾਲ ਰਾਈਨੋਫਸ ਐਫੀਨੀਸ ਵਿਚ ਪਾਏ ਜਾਂਦੇ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਥੇ ਮੌਜੂਦ ਦੇਸੀ ਚਮਗਿੱਦੜ ਵੁਹਾਨ ਦੀ ਸੀਫੂਡ ਮਾਰਕੀਟ ਤੋਂ ਤਕਰੀਬਨ 600 ਮੀਲ ਦੂਰ ਪਾਏ ਜਾਂਦੇ ਹਨ।
ਅਮਰੀਕੀ ਟੀ.ਵੀ. ਚੈਨਲ ਫਾਕਸ ਨਿਊਜ਼ ਨੇ ਇਕ ਸਨਸਨੀਖੇਜ਼ ਦਾਅਵਾ ਕੀਤਾ ਹੈ। ਫਾਕਸ ਨਿਊਜ਼ ਨੇ ਕਿਹਾ ਹੈ ਕਿ ਚੀਨ ਦੇ ਇਕ ਵਿਸ਼ੇਸ਼ ਮਕਸਦ ਨਾਲ ਇਸ ਵਾਇਰਸ ਨੂੰ ਵੁਹਾਨ ਦੀ ਲੈਬ ਵਿਚ ਇਜਾਦ ਕੀਤਾ ਗਿਆ ਸੀ। ਫਾਕਸ ਨਿਊਜ਼ ਨੇ ਕਈ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਕਿ ਚੀਨ ਨੇ ਵੁਹਾਨ ਲੈਬ ਵਿਚ ਕੋਰੋਨਾ ਵਾਇਰਸ ਨੂੰ ਬਾਇਓਵੇਪਨ ਦੇ ਰੂਪ ਵਿਚ ਨਹੀਂ ਸਗੋਂ ਦੁਨੀਆ ਨੂੰ ਆਪਣੀ ਤਾਕਤ ਦਿਖਾਉਣ ਲਈ ਪੈਦਾ ਕੀਤਾ ਸੀ। ਚੀਨ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਕੋਰੋਨਾ ਵਰਗੇ ਖ ਤ ਰ ਨਾ ਕ ਵਾਇਰਸ ਦੀ ਅਮਰੀਕਾ ਵਾਂਗ ਜਾਂ
ਉਸ ਤੋਂ ਵੀ ਚੰਗੀ ਤਰ੍ਹਾਂ ਪਛਾਣ ਕਰ ਸਕਦਾ ਹੈ ਅਤੇ ਉਸ ਨਾਲ ਪੂਰੀ ਤਾਕਤ ਨਾਲ ਨਜਿੱਠ ਸਕਦਾ ਹੈ। ਇਕ ਸੂਤਰ ਨੇ ਕਿਹਾ ਕਿ ਇਹ ਹੁਣ ਤੱਕ ਦਾ ਸਭ ਤੋਂ ਮਹਿੰਗਾ ਗੁ ਪ ਤ ਪ੍ਰੋਗਰਾਮ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ੁਰੂ ਵਿਚ ਇਹ ਵਾਇਰਸ ਚਮਗਿੱਦੜ ਤੋਂ ਇਨਸਾਨ ਵਿਚ ਪਹੁੰਚਿਆ ਅਤੇ ਪੇਸ਼ੇਂਟ ਜ਼ੀਰੋ ਵੀ ਵੁਹਾਨ ਦੀ ਰ ਹੱ ਸ ਮ ਈ ਲੈਬ ਵਿਚ ਕੰਮ ਕਰਦਾ ਸੀ। ਪੇਸ਼ੇਂਟ ਜ਼ੀਰੋ ਜਦੋਂ ਵੁਹਾਨ ਦੀ ਮਾਰਕੀਟ ਵਿਚ ਗਿਆ ਉਦੋਂ ਇਹ ਵਾਇਰਸ ਉਥੇ ਵੀ ਫੈ ਲ ਗਿਆ।
ਵੁਹਾਨ ਦੀ ਲੈਬ ਤੋਂ ਕੋਰੋਨਾ ਵਾਇਰਸ ਦੇ ਫੈ ਲ ਣ ਦੇ ਸਵਾਲ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਲਗਾਤਾਰ ਕਈ ਕਹਾਣੀਆਂ ਸੁਣ ਰਹੇ ਹਾਂ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਫਾਕਸ ਨਿਊਜ਼ ਨੂੰ ਕਿਹਾ ਸੀ ਕਿ ਅਮਰੀਕੀ ਸਰਕਾਰ ਜਾਣਦੀ ਹੈ ਕਿ ਇਹ ਵਾਇਰਸ ਚੀਨ ਦੇ ਵੁਹਾਨ ਵਿਚ ਪੈਦਾ ਹੋਇਆ ਸੀ।
ਉਨ੍ਹਾਂ ਨੇ ਕਿਹਾ ਕਿ ਵੁਹਾਨ ਇੰਸਟੀਚਿਊਟ ਆਫ ਵੀਰੋਲਾਜੀ ਵੁਹਾਨ ਦੇ ਵੇਟ ਮਾਰਕੀਟ ਤੋਂ ਕੁਝ ਹੀ ਦੂਰੀ ‘ਤੇ ਹਨ। ਉਨ੍ਹਾਂ ਨੇ ਕਿਹਾ ਕਿ ਚੀਨ ਦੇ ਸਰਕਾਰ ਦੇ ਯਕੀਨੀ ਤੌਰ ‘ਤੇ ਖੁਲ੍ਹ ਕੇ ਦੱਸਣ ਦੀ ਲੋੜ ਹੈ। ਇਸ ਤੋਂ ਪਹਿਲਾਂ ਅਮਰੀਕੀ ਡਿਪਲੋਮੈਟ ਕੇਬਲ ਵਿਚ ਵੀ ਚਿ ਤਾ ਵ ਨੀ ਦਿੱਤੀ ਗਈ ਸੀ ਕਿ ਵੁਹਾਨ ਦੀ ਲੈਬ ਦੀ ਸੁਰੱਖਿਆ ਚੰਗੀ ਨਹੀਂ ਹੈ।
ਇਸ ਦੇ ਜਵਾਬ ਵਿਚ ਚੀਨ ਨੇ ਡਬਲਿਊ. ਐਚ.ਓ. ਦਾ ਹਵਾਲਾ ਦੇ ਕੇ ਕਿਹਾ ਸੀ ਕਿ ਇਸ ਗੱਲ ਦੇ ਸਬੂਤ ਨਹੀਂ ਹਨ ਕਿ ਕੋਰੋਨਾ ਵਾਇਰਸ ਲੈਬ ਵਿਚ ਪੈਦਾ ਨਹੀਂ ਹੋਇਆ ਸੀ। ਚੀਨ ਨੇ ਕਿਹਾ ਕਿ ਦੁਨੀਆ ਦੇ ਮੰਨੇ-ਪ੍ਰਮੰਨੇ ਵਿਗਿਆਨੀ ਮੰਨਦੇ ਹਨ ਕਿ ਕੋਰੋਨਾ ਵਾਇਰਸ ਲੈਬ ਵਿਚ ਪੈਦਾ ਨਹੀਂ ਹੋਇਆ। ਚੀਨ ਭਾਵੇਂ ਹੀ ਜੋ ਦਾਅਵਾ ਕਰੇ ਪਰ ਅਮਰੀਕਾ ਦੀ ਖੁ ਫੀ ਆ ਏਜੰਸੀ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਅਧਿਕਾਰੀ ਇਸ ਮਹਾਮਾਰੀ ਦੇ ਸਰੋਤ ਦੀ ਜਾਂਚ ਕਰ ਰਹੇ ਹਨ। ਅਮਰੀਕੀ ਟੀ.ਵੀ. ਚੈਨਲ ਨੇ ਕਿਹਾ ਕਿ ਕੋਰੋਨਾ
ਵਾਇਰਸ ਨੂੰ ਅਜੇ ਵੁਹਾਨ ਦੀ ਲੈਬ ਨਾਲ ਜੋੜਣਾ ਠੀਕ ਨਹੀਂ ਹੈ। ਚੈਨਲ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਅਜੇ ਤੱਕ ਇਸ ਗੱਲ ਦੇ ਕੋਈ ਸੰਕੇਤ ਨਹੀਂ ਹਨ ਕਿ ਇਹ ਵਾਇਰਸ ਇਨਸਾਨ ਨੇ ਬਣਾਇਆ ਹੈ। ਅਮਰੀਕੀ ਖੁ ਫੀ ਆ ਅਧਿਕਾਰੀ ਕੋਰੋਨਾ ਵਾਇਰਸ ਨੂੰ ਲੈ ਕੇ ਕੀਤੇ ਜਾ ਰਹੇ ਸਾਰੇ ਦਾਅਵਿਆਂ ਦੀ ਪੜਤਾਲ ਕਰ ਰਹੇ ਹਨ। ਇਸ ਵਿਚ ਚੀਨ ਨਾਲ ਜੁੜੇ ਸਾਰੇ ਖੁ ਫੀ ਆ ਸਬੂਤਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਹਾਲਾਂਕਿ ਕੁਝ ਖੁ ਫੀ ਆ ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ਾਇਦ ਇਹ ਕਦੇ ਪਤਾ ਨਹੀਂ ਲੱਗ ਸਕੇਗਾ ਕਿ ਕੋਰੋਨਾ ਦਾ ਸਰੋਤ ਕੀ ਹੈ।
ਤਾਜਾ ਜਾਣਕਾਰੀ