BREAKING NEWS
Search

ਹੁਣੇ 4:15 ਵਜੇ ਨਾਲ ਇੰਡੀਆ ਲਈ ਵੱਡੀ ਖੁਸ਼ਖਬਰੀ ਦੀ ਖਬਰ ਹੋ ਗਈ ਬਲੇ ਬਲੇ

ਹੁਣੇ ਆਈ ਤਾਜਾ ਵੱਡੀ ਖਬਰ

ਹੁਣੇ 4:15 ਵਜੇ ਨਾਲ ਇੰਡੀਆ ਲਈ ਵੱਡੀ ਖੁਸ਼ਖਬਰੀ ਦੀ ਖਬਰ ਆ ਰਹੀ ਹੈ ਕੇ ਚੰਨ ‘ਤੇ ਸਹੀ ਸਲਾਮਤ ਹੈ ਲੈਂਡਰ ਵਿਕਰਮ ਕਿਓਂ ਕੇ

ਨਵੀਂ ਦਿੱਲੀ— ‘ਚੰਦਰਯਾਨ-2’ ‘ਤੇ ਇਸਰੋ ਨੇ ਅੱਜ ਯਾਨੀ ਸੋਮਵਾਰ ਨੂੰ ਵੱਡਾ ਬਿਆਨ ਦਿੱਤਾ ਹੈ। ਇਸਰੋ ਦਾ ਕਹਿਣਾ ਹੈ ਕਿ ਲੈਂਡਰ ਵਿਕਰਮ ਸਹੀ ਸਲਾਮਤ ਹੈ ਅਤੇ ਉਸ ‘ਚ ਕਿਸੇ ਤਰ੍ਹਾਂ ਦੀ ਟੁੱਟ-ਫੁੱਟ ਨਹੀਂ ਹੋਈ ਹੈ। ਇਸਰੋ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਸੀਂ ਲੈਂਡਰ ਵਿਕਰਮ ਨਾਲ ਮੁੜ ਤੋਂ ਸੰਪਰਕ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।

ਅਧਿਕਾਰੀ ਨੇ ਦੱਸਿਆ,”ਲੈਂਡਰ ਝੁਕਿਆ ਹੋਇਆ ਹੈ, ਅਜਿਹੇ ‘ਚ ਕਮਿਊਨੀਕੇਸ਼ਨ ਲਿੰਕ ਵਾਪਸ ਜੋੜਨ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਲੈਂਡਰ ਦਾ ਐਂਟੀਨਾ ਆਰਬਿਟਰ ਜਾਂ ਗਰਾਊਂਡ ਸਟੇਸ਼ਨ ਦੀ ਦਿਸ਼ਾ ‘ਚ ਹੋਵੇ। ਅਸੀਂ ਇਸ ਤੋਂ ਪਹਿਲਾਂ ਜਿਓਸਟੇਸ਼ਨਰੀ ਆਰਬਿਟਰ ‘ਚ ਗੁੰਮ ਹੋ ਚੁਕੇ ਸਪੇਸ ਕ੍ਰਾਫਟ ਦਾ ਪਤਾ ਲਗਾਇਆ ਹੈ ਪਰ ਇਹ ਉਸ ਤੋਂ ਕਾਫ਼ੀ ਵੱਖ ਹੈ।

ਦੱਸਣਯੋਗ ਹੈ ਕਿ ਚੰਦਰਮਾ ‘ਤੇ ਲੈਂਡਿੰਗ ਦੌਰਾਨ ਸਤਿਹ ਤੋਂ ਸਿਰਫ਼ 2.1 ਕਿਲੋਮੀਟਰ ਉੱਪਰ ਲੈਂਡਰ ਵਿਕਰਮ ਨਾਲ ਇਸਰੋ ਦਾ ਸੰਪਰਕ ਟੁੱਟ ਗਿਆ ਸੀ। ਜਿਸ ਨਾਲ ਉਹ ਰਸਤਾ ਭਟਕ ਕੇ ਆਪਣੀ ਤੈਅ ਜਗ੍ਹਾ ਤੋਂ ਲਗਭਗ 500 ਮੀਟਰ ਦੀ ਦੂਰੀ ‘ਤੇ ਚੰਨ ਦੀ ਸਤਿਹ ਨਾਲ ਟਕਰਾ ਗਿਆ ਸੀ। ਜਿਸ ਤੋਂ ਬਾਅਦ ਚੰਦਰਯਾਨ-2 ਦੇ ਆਰਬਿਟਰ ਨੇ ਐਤਵਾਰ ਨੂੰ ਲੈਂਡਰ ਵਿਕਰਮ ਦੀ ਥਰਮਲ ਇਮੇਜ ਇਸਰੋ ਨੂੰ ਭੇਜੀ ਸੀ। ਜੇਕਰ ਵਿਕਰਮ ਨਾਲ ਸੰਪਰਕ ਸਥਾਪਤ ਹੋ ਜਾਂਦਾ ਹੈ ਤਾਂ ਪ੍ਰਗਿਆਨ ਮੁੜ ਆਪਣੇ ਪੈਰਾਂ ‘ਤੇ ਖੜ੍ਹਾ ਹੋ ਜਾਵੇਗਾ।

ਇਸ ਲਈ ਇਸਰੋ ਟੀਮ ਇਸਰੋ ਟੈਲੀਮੇਟ੍ਰੀ ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ (ਆਈ.ਐੱਸ.ਟੀ.ਆਰ.ਏ.ਐੱਸ.) ‘ਚ ਲਗਾਤਾਰ ਕੰਮ ਕਰ ਰਹੀ ਹੈ। ਵਿਕਰਮ ‘ਚ ਆਬੋਰਡ ਕੰਪਿਊਟਰ ਸਿਸਟਮ ਲੱਗਾ ਹੋਇਆ ਹੈ, ਜਿਸ ਨਾਲ ਕਮਾਂਡ ਮਿਲਣ ‘ਤੇ ਆਪਣੇ ਪੈਰਾਂ ‘ਤੇ ਮੁੜ ਖੜ੍ਹਾ ਹੋ ਸਕਦਾ ਹੈ। ਲੈਂਡਰ ਦੇ ਚੰਨ ਦੀ ਸਤਿਹ ‘ਤੇ ਡਿੱਗਣ ਨਾਲ ਉਸ ਦਾ ਐਂਟੀਨਾ ਦੱਬ ਗਿਆ ਹੈ। ਇਸ ਲਈ ਇਸਰੋ ਦੀ ਟੀਮ ਨੂੰ ਸੰਪਰਕ ਸਥਾਪਤ ਕਰਨ ‘ਚ ਮੁਸ਼ਕਲ ਹੋ ਰਹੀ ਹੈ।



error: Content is protected !!