BREAKING NEWS
Search

ਹੁਣੇ ਹੁਣੇ ਐਲੀ ਮਾਂਗਟ ਨਾਲ ਬੁਰੀ ਹੋ ਗਈ ਰਹੇਗਾ ਏਨੇ ਦਿਨ ਪੰਜਾਬ ਦੀ ਇਸ ਜੇਲ੍ਹ ਚ

ਰਹੇਗਾ ਏਨੇ ਦਿਨ ਪੰਜਾਬ ਦੀ ਇਸ ਜੇਲ੍ਹ ਚ ਐਲੀ ਮਾਂਗਟ

ਪੰਜਾਬੀ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਦਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਦੋ ਦਿਨਾਂ ਪੁਲਸ ਰਿਮਾਂਡ ਤੋਂ ਬਾਅਦ ਐਲੀ ਮਾਂਗਟ ਨੂੰ ਅੱਜ ਮੋਹਾਲੀ ਪੁਲਸ ਵਲੋਂ ਅਦਾਲਤ ‘ਚ ਪੇਸ਼ ਕੀਤਾ। ਦੱਸ ਦਈਏ ਕਿ ਪੁਲਸ ਵਲੋਂ ਐਲੀ ਮਾਂਗਟ ‘ਤੇ ਧਾਰਾ 295 ਏ ਤੋਂ ਇਲਾਵਾ ਗੋਲੀ ਚਲਾਉਣ ਦਾ ਦੋਸ਼ ਵੀ ਲਾਇਆ ਗਿਆ ਹੈ, ਜਿਸ ਦੀ ਜਾਂਚ ਮੋਹਾਲੀ ਪੁਲਸ ਵਲੋਂ ਜ਼ਾਰੀ ਹੈ। ਦੱਸ ਦਈਏ ਕਿ ਹਾਈ ਕੋਰਟ ਨਹੀਂ ਪਹੁੰਚੇ ਐਲੀ ਮਾਂਗਟ ਦੇ ਵਕੀਲ, ਜਿਸ ਕਾਰਨ ਮੋਹਾਲੀ ਅਦਲਾਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਐਲੀ ਮਾਂਗਟ ਨੂੰ 14 ਦਿਨ ਰੋਪੜ ਜੇਲ ‘ਚ ਰੱਖਿਆ ਜਾਵੇਗਾ।

ਦੱਸ ਦਈਏ ਕਿ ਬੀਤੇ ਦਿਨੀਂ ਐਲੀ ਮਾਂਗਟ ਦਾ ਸਰਕਾਰੀ ਹਸਪਤਾਲ ‘ਚ ਮੈਡੀਕਲ ਕਰਵਾਇਆ ਗਿਆ ਸੀ। ਜਾਂਚ ਅਧਿਕਾਰੀ ਓਮ ਪ੍ਰਕਾਸ਼ ਤੇ ਸਰਕਾਰੀ ਹਸਪਤਾਲ ਦੇ ਲੈਬਾਰਟਰੀ ਇੰਚਾਰਜ ਡਾ. ਗੌਰਵ ਪਵਾਰ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਕਿਸੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਅਧੀਨ ਜੇਲ ਭੇਜਣ ਤੋਂ ਪਹਿਲਾਂ ਜ਼ਰੂਰੀ ਟੈਸਟ ਕਰਵਾਉਣੇ ਜ਼ਰੂਰੀ ਹੁੰਦੇ ਹਨ। ਇਸ ਲਈ ਗਾਇਕ ਐਲੀ ਮਾਂਗਟ ਦੇ ਐੱਚ. ਆਈ. ਵੀ., ਟੀ. ਬੀ ਤੇ ਖੂਨ ਦੇ ਟੈਸਟ ਕੀਤੇ ਗਏ ਹਨ।

ਦੱਸਣਯੋਗ ਹੈ ਕਿ ਰੰਮੀ ਰੰਧਾਵਾ ਤੇ ਐਲੀ ਮਾਂਗਟ ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਹੋਈ ਤੂੰ-ਤੂੰ-ਮੈਂ ਤੋਂ ਬਾਅਦ ਦੋਵਾਂ ਨੇ ਇਕ-ਦੂਜੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਹ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਐਲੀ ਮਾਂਗਟ ਵਿਦੇਸ਼ ਤੋਂ ਮੋਹਾਲੀ ਪਹੁੰਚਣ ਲਈ ਤਿਆਰ ਹੋ ਗਏ ਅਤੇ ਰੰਮੀ ਰੰਧਾਵਾ ਨੂੰ ਸਮਾਂ ਵੀ ਦੇ ਦਿੱਤਾ। ਦੋਵੇਂ ਹੀ ਗਾਇਕਾਂ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਮਾਮਲਾ ਅੱਗੇ ਨਾ ਵਧ ਸਕੇ, ਇਸ ਕਰਕੇ ਮੋਹਾਲੀ ਪੁਲਸ ਨੇ ਸੁਹਾਣਾ ਦੇ ਥਾਣੇ ‘ਚ ਦੋਵਾਂ ਸਿੰਗਰਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ।



error: Content is protected !!