BREAKING NEWS
Search

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਭਾਰੀ ਮੀਂਹ ਨੇ ਮਚਾਈ ਭਾਰੀ ਤਬਾਹੀ 25-30 ਪਿੰਡ ਤਾਂ…….

ਆਈ ਤਾਜਾ ਵੱਡੀ ਖਬਰ

ਮੀਂਹ ਨੇ ਕੀਤਾ ਭਾਰੀ ਨੁਕਸਾਨ , ਸਨੌਰ ਹਲਕੇ ਦੇ ਲੱਗਭਗ 25-30 ਪਿੰਡਾਂ ਦਾ ਸਨੌਰ ਤੇ ਪਟਿਆਲਾ ਸ਼ਹਿਰ ਨਾਲੋਂ ਟੁੱਟਿਆ ਸੰਪਰਕ

ਸਨੌਰ : ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਸਵੇਰੇ ਜ਼ਬਰਦਸਤ ਬਾਰਸ਼ ਹੋਈ ਹੈ। ਇਸ ਬਾਰਸ਼ ਤੋਂ ਬਾਅਦ ਤਾਪਮਾਨ ਵਿੱਚ ਵੀ ਕਮੀ ਆਈ ਹੈ। ਇਸ ਮੀਂਹ ਦੇ ਕਾਰਨ ਜਿਥੇ ਲੋਕਾਂ ‘ਚ ਖ਼ੁਸ਼ੀ ਦੀ ਲਹਿਰ ਫੈਲ ਗਈ ਹੈ ,ਓਥੇ ਹੀ ਮੀਂਹ ਕਾਰਨ ਜਨ ਜੀਵਨ ਕਾਫ਼ੀ ਪ੍ਰਭਾਵਿਤ ਹੋਇਆ ਹੈ।

ਪਟਿਆਲਾ ਜ਼ਿਲ੍ਹੇ ਦੇ ਸਨੌਰ ਹਲਕੇ ਵਿੱਚ ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਨੇ ਸਥਾਨਕ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ। ਇਸ ਕਾਰਨ ਪਿੰਡ ਸਿਰਕੱਪੜਾ ਵਿਖੇ ਘੱਗਰ ਦਰਿਆ ‘ਤੇ ਬਣੇ ਪੁਲ ਦਾ ਇਕ ਹਿੱਸਾ ਟੁੱਟ ਟੁੱਟ ਗਿਆ ਹੈ ,ਜਿਸ ਕਾਰਨ ਸਨੌਰ ਹਲਕੇ ਦੇ ਲੱਗਭਗ 25-30 ਪਿੰਡਾਂ ਦਾ ਸੰਪਰਕ ਸਨੌਰ ਤੇ ਪਟਿਆਲਾ ਸ਼ਹਿਰ ਨਾਲੋਂ ਟੁੱਟ ਗਿਆ ਹੈ।

ਇਸ ਦੌਰਾਨ ਸਨੌਰ ਤੋਂ ਅੰਬਾਲਾ ਸ਼ਹਿਰ ਨੂੰ ਜਾਂਦੇ ਰਸਤੇ ਵਿਚ ਵੀ ਰੁਕਾਵਟ ਪਈ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਪ੍ਰਸਾਸ਼ਨ ਨੇ ਬਚਾਓ ਕਾਰਜਾਂ ਤੋਂ ਹੱਥ ਪਿੱਛੇ ਖਿੱਚੇ ਹਨ ,ਜਿਸ ਕਰਕੇ ਪਿੰਡ ਵਾਸੀ ਆਪ ਬਚਾਓ ਕੰਮਾਂ ਵਿਚ ਲੱਗੇ ਹੋਏ ਹਨ।



error: Content is protected !!