BREAKING NEWS
Search

ਸਾਵਧਾਨ – ਇਸ ਦੇਸ਼ ਨੇ ਇਸ ਚੀਜ ਤੇ ਲਗਾਈ ਪਾਬੰਦੀ ਫੜੀ ਜਾਨ ਤੇ 1 ਲੱਖ ਡਾਲਰ ਦਾ ਹੋਵੇਗਾ ਜੁਰਮਾਨਾ

ਇਸ ਦੇਸ਼ ਨੇ ਇਸ ਚੀਜ ਤੇ ਲਗਾਈ ਪਾਬੰਦੀ

3 ਜੁਲਾਈ ਨੂੰ ‘ਕੌਮਾਂਤਰੀ ਪਲਾਸਟਿਕ ਬੈਗ ਮੁਕਤ ਦਿਵਸ’ ਮਨਾਇਆ ਜਾ ਰਿਹਾ ਹੈ। ਹਰ ਸਾਲ ਵ੍ਹਾਈਟ ਪਲਿਊਸ਼ਨ ‘ਤੇ ਪਾਬੰਦੀ ਲਈ ਸਖਤ ਕਦਮ ਚੁੱਕੇ ਜਾਣ ਦੀ ਗੱਲ ਉੱਠਦੀ ਹੈ। ਕਾਨੂੰਨ ਤਾਂ ਬਣਾਏ ਗਏ ਪਰ ਜਦੋਂ ਪਹਿਰਾ ਦੇਣ ਦੀ ਗੱਲ ਆਈ ਤਾਂ ਕੁਝ ਦਿਨ ਬਾਅਦ ਸਰਕਾਰਾਂ 50 ਮਾਈਕ੍ਰੋਨ ਤੱਕ ਪਲਾਸਟਿਕ ਬੈਗ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੰਦੀਆਂ ਹਨ। ਅਜਿਹਾ ਸਿਰਫ ਭਾਰਤ ‘ਚ ਹੀ ਨਹੀਂ ਹੈ। ਪਲਾਸਟਿਕ ਦੀ ਸਮੱਸਿਆ ਪੂਰੇ ਵਿਸ਼ਵ ਦੀ ਸਮੱਸਿਆ ਹੈ ਅਤੇ ਹਰ ਦੇਸ਼ ਇਸ ਸਮੱਸਿਆ ਨਾਲ ਲੜ ਰਿਹਾ ਹੈ।

ਇਸ ਸਮੱਸਿਆ ਦਾ ਸਾਹਮਣਾ ਕਰ ਰਹੀ ਨਿਊਜ਼ੀਲੈਂਡ ਸਰਕਾਰ ਨੇ 10 ਅਗਸਤ ਤੋਂ ਨਿਊਜ਼ੀਲੈਂਡ ਸਿੰਗਲ ਯੂਜ਼ ਪਲਾਸਟਿਕ ਬੈਗ ਮੁਕਤ ਦੇਸ਼ ਬਣਾਉਣ ਦਾ ਫੈਸਲਾ ਕੀਤਾ ਹੈ। ਨਿਊਜ਼ੀਲੈਂਡ ਸਰਕਾਰ ਨੇ ਇਹ ਫੈਸਲਾ ਪਿਛਲੇ ਸਾਲ ਲਿਆ ਸੀ ਅਤੇ ਕਾਰੋਬਾਰੀਆਂ ਨੂੰ 6 ਮਹੀਨਿਆਂ ਦਾ ਸਮਾਂ ਦਿੱਤਾ ਸੀ। ਫਿਲਹਾਲ ਜਿੰਨੇ ਵੀ ਦੇਸ਼ਾਂ ‘ਚ ਪਲਾਸਟਿਕ ਬੈਗ ‘ਤੇ ਪਾਬੰਦੀ ਲਗਾਈ ਹੈ, ਉਨ੍ਹਾਂ ‘ਚ 80 ਫੀਸਦੀ ਤੱਕ ਹੀ ਸਫਲਤਾ ਮਿਲੀ ਹੈ। ਲੋਕਾਂ ਦੀ ਲਾਪਰਵਾਹੀ ਇਸ ਸਮੱਸਿਆ ਨੂੰ ਖਤਮ ਨਹੀਂ ਹੋਣ ਦਿੰਦੀ। ਨਿਊਜ਼ੀਲੈਂਡ ‘ਚ ਪਲਾਸਟਿਕ ਬੈਗ ਨਾਲ ਫੜੇ ਜਾਣ ‘ਤੇ ਦੇਣਾ ਹੋਵੇਗਾ 1 ਲੱਖ ਡਾਲਰ ਦਾ ਜੁਰਮਾਨਾ

ਬੰਗਲਾ ਦੇਸ਼ ਨੇ ਸਭ ਤੋਂ ਪਹਿਲਾਂ ਲਗਾਈ ਸੀ ਪਾਬੰਦੀ
ਇਕੱਲੇ ਨਿਊਜ਼ੀਲੈਂਡ ਹੀ ਪਹਿਲਾ ਦੇਸ਼ ਨਹੀਂ ਹੈ ਜੋ ਪਲਾਸਟਿਕ ‘ਤੇ ਪਾਬੰਦੀ ਲਗਾਉਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਸਭ ਤੋਂ ਪਹਿਲਾਂ 2002 ‘ਚ ਪਲਾਸਟਿਕ ਬੈਨ ਕੀਤੀ ਸੀ। ਇਸ ਤੋਂ ਬਾਅਦ ਹੁਣ ਤੱਕ 14 ਹੋਰ ਦੇਸ਼ ਪਾਬੰਦੀ ਲਗਾ ਚੁੱਕੇ ਹਨ ਅਤੇ ਨਿਊਜ਼ੀਲੈਂਡ 15ਵਾਂ ਦੇਸ਼ ਬਣਨ ਜਾ ਰਿਹਾ ਹੈ। ਚੀਨ, ਇਜ਼ਰਾਈਲ, ਸਾਊਥ ਅਫਰੀਕਾ, ਨੀਦਰਲੈਂਡ, ਮੋਰੱਕੋ, ਕੀਨੀਆ, ਰਵਾਂਡਾ, ਮੌਰੀਟਾਨੀਆ, ਸ਼੍ਰੀਲੰਕਾ, ਪਾਪੂਆ ਨਿਊ ਗਿਨਿਆ, ਵਨਾਤੂ, ਅਲਬਾਨੀਆ ਅਤੇ ਜਾਰਜੀਆ ਵੀ ਇਸ ਤਰ੍ਹਾਂ ਦੀ ਪਾਬੰਦੀ ਲਗਾ ਚੁੱਕੇ ਹਨ।

ਅਸੀਂ ਅਗਲੀ ਪੀੜ੍ਹੀ ਨੂੰ ਸਮੱਸਿਆ ਨਹੀਂ ਦੇਣਾ ਚਾਹੁੰਦੇ: ਜੈਸਿੰਡਾ ਅਰਡਨ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਅਤੇ ਸਹਾਇਕ ਵਾਤਾਵਰਣ ਮੰਤਰੀ ਯੂਗੋਨੀ ਸਾਗੇ ਨੇ ਇਹ ਕਦਮ ਨਿਊਜ਼ੀਲੈਂਡ ਦੇ 65 ਹਜ਼ਾਰ ਨਾਗਰਿਕਾਂ ਦੀ ਅਰਜ਼ੀ ਦੇ ਜਵਾਬ ‘ਚ ਚੁੱਕਿਆ ਹੈ। ਜੈਸਿੰਡਾ ਨੇ ਕਿਹਾ ਨੀਤੀ ਹੌਲੀ-ਹੌਲੀ ਲਾਗੂ ਕੀਤੀ ਜਾਵੇਗੀ ਤਾਂਕਿ ਨਿਊਜ਼ੀਲੈਂਡ ਦੇ ਲੋਕ ਬਦਲਾਅ ਦੇ ਆਦੀ ਹੋ ਸਕਣਗੇ। ਸਾਗੇ ਨੇ ਕਿਹਾ ਕਿ ਦੁਨੀਆ ਭਰ ਦੇ ਕਈ ਦੇਸ਼ਾਂ ਨੇ ਪਲਾਸਟਿਕ ਪ੍ਰਦੂਸ਼ਣ ‘ਤੇ ਸਫਲਤਾਪੂਰਵਕ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਪਲਾਸਟਿਕ ਬੈਗ ਨੂੰ ਚੱਲਣ ਤੋਂ ਹਟਾਉਣ ਲਈ 6 ਮਹੀਨਿਆਂ ਦੀ ਮਿਆਦ ਦਾ ਪ੍ਰਸਤਾਵ ਦਿੱਤਾ ਹੈ।

ਜੈਸਿੰਡਾ ਨੇ ਇਕ ਇੰਟਰਵਿਊ ‘ਚ ਕਿਹਾ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਲਈ ਇਹ ਸਮੱਸਿਆ ਛੱਡਣਾ ਨਹੀਂ ਚਾਹੁੰਦੇ। ਇਕ ਅਨੁਮਾਨ ਮੁਤਾਬਕ ਨਿਊਜ਼ੀਲੈਂਡ ‘ਚ ਹਰ ਸਾਲ 7500 ਲੱਖ ਪਲਾਸਟਿਕ ਬੈਗ ਦੀ ਵਰਤੋਂ ਕਰਦਾ ਹੈ। ਉਨ੍ਹÎਾਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਕਾਰੋਬਾਰੀਆਂ ਨੂੰ ਪਲਾਸਟਿਕ ਬੈਗਸ ਖਤਮ ਕਰਨ ਲਈ 6 ਮਹੀਨਿਆਂ ਦਾ ਸਮਾਂ ਦਿੱਤਾ ਸੀ। ਇਸ ਦੇ ਬਾਅਦ ਫੜੇ ਜਾਣ ‘ਤੇ 1 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਪਲਾਸਟਿਕ ਬੈਨ ਦੇ ਪਿੱਛੇ ਦੇ ਮਕਸਦ ‘ਤੇ ਇੰਟਰਵਿਊ ‘ਚ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਕਿਹਾ ਕਿ ਪਲਾਸਟਿਕ ਪਲਿਊਸ਼ਨ ਬਾਰੇ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਬੱਚਿਆਂ ਦੀ ਸੁਣੀ ਹੈ। ਉਨ੍ਹਾਂ ਨੇ ਦੋਹਰਾਇਆ ਕਿ ਪਲਾਸਟਿਕ ਸਾਡੇ ਕੀਮਤੀ ਤੱਟ ਅਤੇ ਸਮੁੰਦਰੀ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਅਤੇ ਸਮੁੰਦਰੀ ਜੀਵਨ ਨੂੰ ਵੀ ਗੰਭੀਰ ਨੁਕਸਾਨ ਪਹੁੰਚਾ ਰਿਹਾ ਹੈ। ਇਸ ਦਾ ਮਨੁੱਖੀ ਜੀਵਨ ‘ਤੇ ਗੰਭੀਰ ਅਸਰ ਪੈ ਰਿਹਾ ਹੈ।

ਕਿੰਨੇ ਦੇਸ਼ਾਂ ਨੇ ਕੀ ਕਦਮ ਚੁੱਕੇ
ਉੱਪਰ ਦਿੱਤੇ ਗਏ ਦੇਸ਼ਾਂ ਤੋਂ ਇਲਾਵਾ ਕੁਝ ਦੇਸ਼ ਅਜਿਹੇ ਹਨ, ਜਿਨ੍ਹਾਂ ਨੇ ਪਲਾਸਟਿਕ ਬੈਗ ਛੱਡਣ ਦੀ ਜ਼ਿੰਮੇਵਾਰੀ ਆਪਣੇ ਨਾਗਰਿਕਾਂ ‘ਤੇ ਛੱਡ ਰੱਖੀ ਹੈ ਅਤੇ ਕੋਈ ਇਸ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਘੱਟੋ-ਘੱਟ ਕੁਝ ਚਾਰਜ ਸਰਕਾਰ ਨੂੰ ਦੇਣਾ ਪੈਂਦਾ ਹੈ। ਇਸ ‘ਚ ਯੂ. ਕੇ. ‘ਚ ਇਹ ਜ਼ਰੂਰੀ ਹੈ ਕਿ ਜੇਕਰ ਕੋਈ ਪਲਾਸਟਿਕ ਬੈਗ ਦੀ ਵਰਤੋਂ ਕਰਦਾ ਹੈ

ਤਾਂ ਉਸ ਨੂੰ ਪ੍ਰਤੀ ਪਲਾਸਟਿਕ ਬੈਗ 5 ਪੈਸੇ ਅਦਾ ਕਰਨ ਲੱਗੇ। ਉਥੇ ਹੀ ਆਸਟ੍ਰੇਲੀਆ ‘ਚ ਕੁਝ ਸੁਪਰ ਮਾਰਕੀਟ ਨੇ ਪਲਾਸਟਿਕ ਬੰਦ ਕਰ ਦਿੱਤਾ ਹੈ। ਇਸੇ ਤਰ੍ਹਾਂ ਕੀਨੀਆ ‘ਚ ਪਲਾਸਟਿਕ ਦੀ ਵਰਤੋਂ ‘ਤੇ 19 ਹਜ਼ਾਰ ਡਾਲਰ ਤੱਕ ਜੁਰਮਾਨਾ ਅਤੇ 4 ਸਾਲ ਦੀ ਸਜ਼ਾ ਦੀ ਵਿਵਸਥਾ ਹੈ।



error: Content is protected !!