BREAKING NEWS
Search

ਲੰਮੀਆਂ ਲਾਈਨਾਂ ਲੱਗ ਰਹੀਆਂ ਹਨ ਇਸ ਚੀਜ ਦਾ ਲੰਗਰ ਛਕਣ ਵਾਲਿਆਂ ਦੀਆਂ ਸੁਲਤਾਨਪੁਰ ਵਿਖੇ ਦੇਖੋ ਤਸਵੀਰਾਂ

ਇਸ ਚੀਜ ਦਾ ਲੰਗਰ ਛਕਣ ਵਾਲਿਆਂ ਦੀਆਂ ਸੁਲਤਾਨਪੁਰ ਵਿਖੇ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ

ਸੁਲਤਾਨਪੁਰ ਲੋਧੀ : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਸੰਤਾਂ-ਮਹਾਪੁਰਸ਼ਾਂ ਤੇ ਜਥੇਬੰਦੀਆਂ ਵਲੋਂ 68 ਗੁਰੂ ਕੇ ਲੰਗਰ ਲਗਾਏ ਗਏ ਪਰ ਸਭ ਤੋਂ ਵੱਧ ਭੀੜ ਪੀਜ਼ਾ-ਬਰਗਰ ਵਾਲੇ ਫਾਸਟ ਫੂਡ ਦੇ ਲੰਗਰਾਂ ਵੱਲ ਦੇਖੀ ਗਈ। ਕਿਸੇ ਸਮੇਂ ਸੰਗਤਾਂ ‘ਚ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਵੱਲ ਕਾਫੀ ਦਿਲਚਸਪੀ ਹੁੰਦੀ ਸੀ ਪਰ ਅੱਜ ਸੁਲਤਾਨਪੁਰ ਲੋਧੀ ‘ਚ ਦੇਖਿਆ ਕਿ ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਹਜ਼ੂਰ ਸਾਹਿਬ ਵਾਲਿਆਂ ਦੇ ਸਰਕਾਰੀ ਪੰਡਾਲ ਮੂਹਰੇ ਲਗਾਏ ਲੰਗਰ ‘ਚ ਪੀਜ਼ਾ-ਬਰਗਰ, ਨਿਊਡਲ, ਕੁਲਫੀਆਂ ਤੇ ਕੋਲਡ ਡਰਿੰਕਸ ਦੇ ਲੰਗਰ ਵੀ ਵੱਖਰੇ ਤੌਰ ‘ਤੇ ਲਾਏ ਗਏ।

ਇਸ ਸਮੇਂ ਫਾਸਟ ਫੂਡ ਦੇ ਲੰਗਰਾਂ ਵੱਲ ਸੰਗਤਾਂ ਦਾ ਵੱਧ ਝੁਕਾਅ ਦੇਖਿਆ ਗਿਆ। ਜਿਥੇ ਲੋਕ ਲੰਮੀਆਂ ਲਾਈਨਾਂ ‘ਚ ਖੜ੍ਹੇ ਹੋ ਕੇ ਵਾਰੋ-ਵਾਰੀ ਥਾਲ ਵਿਚ ਪੀਜ਼ਾ-ਬਰਗਰ, ਨਿਊਡਲਜ਼ ਦੇ ਟੇਬਲਾਂ ਤੋਂ ਸਾਮਾਨ ਲੈ ਕੇ ਤੇ ਦਰੀਆਂ ‘ਤੇ ਬੈਠ ਕੇ ਛਕਦੇ ਦੇਖੇ ਗਏ। ਇਸ ਲੰਗਰ ਵਿਚ ਅੱਜ ਸੰਗਤਾਂ ਪੰਗਤ ਵਿਚ ਬੈਠਣ ਦੀ ਬਜਾਏ ਆਪੋ-ਆਪਣੇ ਜਥਿਆਂ ਨਾਲ ਅਲੱਗ-ਅਲੱਗ ਬੈਠ ਕੇ ਪੀਜ਼ਾ-ਬਰਗਰ ਛਕ ਰਹੀਆਂ ਦੇਖੀਆਂ ਗਈਆਂ।

ਵੀ. ਆਈ. ਪੀਜ਼ ਲਈ ਲਾਇਆ ਵੱਖਰਾ ਲੰਗਰ
ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ ਵਾਲਿਆਂ ਵਲੋਂ ਖੁੱਲ੍ਹੇ ਪੰਡਾਲ ‘ਚ ਵੱਖ-ਵੱਖ ਕੰਪਲੈਕਸ ਬਣਾ ਕੇ ਲੰਗਰ ਲਾਏ ਗਏ ਹਨ। ਲੰਗਰ ਹਾਲ ਦੇ ਮੁੱਖ ਗੇਟ ਦੇ ਅੰਦਰ ਪ੍ਰਵੇਸ਼ ਹੁੰਦੇ ਹੀ ਖੱਬੇ ਪਾਸੇ ਟੈਂਟ ਦਾ ਇਕ ਛੋਟਾ ਹਾਲ ਬਣਾ ਕੇ ਵੀ. ਆਈ. ਪੀਜ਼ ਤੇ ਵਿਸ਼ੇਸ਼ ਹਸਤੀਆਂ ਲਈ ਵੱਖਰਾ ਲੰਗਰ ਛਕਾਇਆ ਜਾ ਰਿਹਾ ਹੈ। ਜਿਸ ਵਿਚ ਮੰਤਰੀ, ਵਿਧਾਇਕ ਤੇ ਮਹਾਪੁਰਸ਼ਾਂ ਦੇ ਕਰੀਬੀ ਸ਼ਰਧਾਲੂ ਤੇ ਹੋਰ ਸਰਕਾਰੀ ਡਿਊਟੀਆਂ ਵਾਲੇ ਅਧਿਕਾਰੀ ਲੰਗਰ ਛਕਦੇ ਹਨ।



error: Content is protected !!