BREAKING NEWS
Search

ਲਾਂਘੇ ਦੇ ਉਦਘਾਟਨ ਸਮੇਂ ਨਵਜੋਤ ਸਿੱਧੂ ਨੇ ਲੋਕਾਂ ਦੇ ਕਾਲਜੇ ਪਾਤੀ ਠੰਡ ਕਰਾਤੀ ਬੱਲੇ-ਬੱਲੇ,ਦੇਖੋ ਲਾਇਵ ਵੀਡੀਓ

ਨਵਜੋਤ ਸਿੱਧੂ ਨੇ ਲੋਕਾਂ ਦੇ ਕਾਲਜੇ ਪਾਤੀ ਠੰਡ ਦੇਖੋ ਲਾਇਵ ਵੀਡੀਓ

ਕਰਤਾਰਪੁਰ ਲਾਂਘੇ ਦੇ ਉਦਘਾਟਨ ਦੌਰਾਨ ਨਵਜੋਤ ਸਿੰਘ ਸਿੱਧੂ ਸਿੱਖ ਸ਼ਰਧਾਲੂਆਂ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕਰਦਿਆਂ ਸ਼ੇਰੋ-ਸ਼ਾਇਰੀ ਨਾਲ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਸ ਲਾਂਘੇ ਦੇ ਖੁੱਲ੍ਹਣ ਨਾਲ ਸਿੱਖਾਂ ਦਾ ਸੁਪਨਾ ਪੂਰਾ ਹੋਇਆ ਹੈ।ਨਵਜੋਤ ਸਿੰਘ ਸਿੰਧੂ ਨੇ ਲਾਂਘੇ ਨੂੰ ਮੁਹੱਬਤ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਮੇਰਾ ਲਾਂਘਾ ਮੁਹੱਬਤ ਹੈ, ਮੇਰਾ ਪੈਂਡਾ ਮੁਹੱਬਤ ਹੈ ਤੇ ਮੇਰੀ ਜੱਫੀ ਵੀ ਮੁਹੱਬਤ ਹੈ। ਪਾਰਸ ਤੇ ਬਾਬੇ ਨਾਨਕ ਦਾ ਕੋਈ ਤੋਲ ਨਹੀਂ ਹੈ। ਮੇਰੇ ਬਾਬੇ ਦੇ ਘਰ ਦਾ ਦਰਸ਼ਨ ਸਵਰਗ ਵਰਗਾ ਹੈ। ਮੈਂ ਤਾਂ ਬੱਸ ਬਾਬੇ ਦੇ ਘਰ ਦੇ ਨੌਕਰ ਹਾਂ। ਜਿੰਨੇ ਤੇਰਾ-ਤੇਰਾ ਤੋਲਿਆ, ਉਹਦੇ ਘਰ ‘ਚ ਮੇਰਾ-ਮੇਰਾ ਕਿੱਥੇ।

ਨਰਿੰਦਰ ਮੋਦੀ ਦਾ ਕੀਤਾ ਧੰਨਵਾਦ
ਬੀਤੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਦੇ ਨਾਲ-ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਹ ਲਾਂਘਾ ਪੱਖਪਾਤ ਨਹੀਂ ਦੇਖਦਾ। ਮੈਂ ਲਾਂਘਾ ਖੁੱਲ੍ਹਣ ਦੀ ਤੁਹਾਨੂੰ ਵਧਾਈ ਦਿੰਦਾ ਹਾਂ। ਜੇਕਰ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਵੀ ਜੱਫੀ ਪਾਉਣ ਲਈ ਤਿਆਰ ਹਾਂ।

ਇਮਰਾਨ ਖਾਨ ਦੀ ਕੀਤੀ ਰੱਜ ਕੇ ਤਾਰੀਫ
ਨਵਜੋਤ ਸਿੰਘ ਸਿੱਧੂ ਨੇ ਉਦਘਾਟਨ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰੱਜ ਕੇ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਇਹ ਸਿੱਖ ਸ਼ਰਧਾਲੂਆਂ ਦਾ ਸੁਪਨਾ ਸੀ, ਜਿਸ ਨੂੰ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੀ ਤੇ ਇਮਰਾਨ ਖਾਨ ਨੇ 10 ਮਹੀਨਿਆਂ ‘ਚ ਇਹ ਸੁਪਨਾ ਪੂਰਾ ਕੀਤਾ ਹੈ। ਸਿੱਖ ਕੌਮ ਇਮਰਾਨ ਖਾਨ ਦੀ ਅਹਿਸਾਨਮੰਦ ਹੈ। ਇਹ ਲਾਂਘਾ ਬਾਬੇ ਨਾਨਕ ਦੀ ਧਰਤੀ ਨੂੰ ਜੋੜਨ ਵਾਲਾ ਹੈ। ਉਨ੍ਹਾਂ ਕਿਹਾ ਕਿ ਇਮਰਾਨ ਨੇ ਆਪਣੀ ਦੋਸਤੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਵੰਡ ਤੋਂ ਬਾਅਦ ਪਹਿਲੀ ਵਾਰ ਇਹ ਤਾਰਾਂ ਡਿੱਗੀਆਂ ਹਨ। ਇਮਰਾਨ ਖਾਨ ਨੇ 14 ਕਰੋੜ ਸਿੱਖਾਂ ਨੂੰ ਤਾਰ ਦਿੱਤਾ ਹੈ।

ਇਮਰਾਨ ਨਾਲ ਜੱਫੀ ਦਾ ਕੀਤਾ ਜ਼ਿਕਰ
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਨੂੰ ਪਹਿਲੀ ਪਾਈ ਜੱਫੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜੱਫੀ ਅੱਜ ਰੰਗ ਲਿਆਈ ਹੈ। ਮੇਰਾ ਲਾਂਘਾ ਮੁਹੱਬਤ ਹੈ, ਮੇਰਾ ਪੈਂਡਾ ਮੁਹੱਬਤ ਤੇ ਮੇਰੀ ਜੱਫੀ ਵੀ ਮੁਹੱਬਤ ਹੈ। ਬਾਬੇ ਦੇ ਲਾਂਘੇ ਨੂੰ ਜਿੰਨੇ ਹੁਲਾਰਾ ਦਿੱਤਾ ਉਹ ਲੱਖ ਦਾ, ਜਿੰਨੇ ਪਾਇਆ ਅੜਿੱਕਾ ਉਹ ਕੱਖ ਦਾ। ਉਨ੍ਹਾਂ ਨੇ ਇਸ ਦੌਰਾਨ ਸਾਰੀ ਦੁਨੀਆ ਨੂੰ ਸੁਨੇਹਾ ਦਿੱਤਾ ਕਿ ਆਓ ਜੱਫੀ ਪਾ ਕੇ ਸਾਰੇ ਮਸਲੇ ਤੇ ਸੁਲਝਾ ਲਈਏ।



error: Content is protected !!