BREAKING NEWS
Search

ਫਰਾਰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰੇ ਆਈ ਹੁਣ ਇਹ ਖਬਰ

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰੇ ਆਈ ਹੁਣ

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁ ਸ਼ ਕ ਲਾਂ ਹੋਰ ਵੱਧ ਗਈਆਂ ਹਨ। ਆਰਮਜ਼ ਐਕਟ ‘ਚ ਦਰਜ ਐਫਆਈਆਰ ਨੂੰ ਲੈ ਕੇ ਸਿੱਧੂ ਦੀ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋ ਸਕੀ। ਇਸ ਮਾਮਲੇ ਦੀ ਜਾਣਕਾਰੀ PIL ਪਾਉਣ ਵਾਲੇ ਵਕੀਲ ਰਵੀ ਜੋਸ਼ੀ ਨੇ ਹੁਣ ਕੈਨੇਡਾ ਅੰਬੈਸੀ ਨੂੰ ਵੀ ਭੇਜ ਦਿੱਤੀ ਹੈ।

ਵਕੀਲ ਰਵੀ ਜੋਸ਼ੀ ਨੇ ਕੈਨੇਡੀਅਨ ਅੰਬੈਸੀ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਹੈ ਕਿ ਸਿੱਧੂ ਮੂਸੇਵਾਲਾ ਭਾਰਤ ਸਰਕਾਰ ਤੋਂ ਕਿਸੇ ਤਰ੍ਹਾਂ ਨਾਲ ਕਲੀਰੈਂਸ ਲੈ ਕਿ ਕੈਨੇਡਾ ਤਾਂ ਜਾ ਸਕਦਾ ਹੈ ਪਰ ਉਸ ਦੇ ਕੈਨੇਡਾ ਤੋਂ ਵਾਪਸ ਪਰਤਣ ਦੀ ਕੋਈ ਗਰੰਟੀ ਨਹੀਂ।

ਉਧਰ, ਇਸ ਮਾਮਲੇ ‘ਚ ਪੰਜ ਹੋਰ ਮੁਲਜ਼ਮਾਂ ਨੂੰ ਕੱਲ੍ਹ ਸੰਗਰੂਰ ਦੀ ਲੋਕਲ ਅਦਾਲਤ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ। ਇਸ ‘ਚ ਮੁਅਤੱਲ ਚਾਰ ਪੁਲਿਸ ਮੁਲਾਜ਼ਮ ਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ।4 ਪੁਲਸ ਮੁਲਾਜ਼ਮਾਂ ਨੂੰ ਸੰਗਰੂਰ ਕੋਰਟ ਵਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਅਜੇ ਤੱਕ ਸਿਰਫ 4 ਪੁਲਸ ਮੁਲਾਜ਼ਮਾਂ ਨੂੰ ਹੀ ਜ਼ਮਾਨਤ ਮਿਲੀ ਹੈ, ਜਦੋਂਕਿ ਸਿੱਧੂ ਮੂਸੇਵਾਲਾ ਤੇ ਉਸ ਦੇ ਬਾਕੀ ਸਾਥੀ ਫਰਾਰ ਦੱਸੇ ਜਾ ਰਹੇ ਹਨ। ਪੁਲਸ ਇਨ੍ਹਾਂ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਹੈ।

ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਕ 9 ਜੂਨ ਨਿਰਧਾਰਿਤ ਕੀਤੀ ਹੈ ਤੇ ਸਾਰਿਆਂ ਨੂੰ ਪੁਲਸ ਜਾਂਚ ‘ਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਹਨ। ਚਾਰੇ ਪੁਲਸ ਅਧਿਕਾਰੀਆਂ ਦੇ ਵਕੀਲ ਐਡਵੋਕੇਟ ਸੁਮੀਰ ਫੱਤਾ ਨੇ ਕਿਹਾ, ‘ਅਦਾਲਤ ਨੇ ਕਾਂਸਟੇਬਲ ਹਰਵਿੰਦਰ ਸਿੰਘ ਤੇ ਜਸਵੀਰ ਸਿੰਘ, ਹੈੱਡ ਕਾਂਸਟੇਬਲ ਗੁਰਜਿੰਦਰ ਸਿੰਘ ਤੇ ਏ. ਐੱਸ. ਆਈ. ਬਲਕਾਰ ਸਿੰਘ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਜਾਂਚ ‘ਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।

ਜਸਵੀਰ ਸਿੰਘ ਡੀ. ਐੱਸ. ਪੀ. (ਐਚ) ਸੰਗਰੂਰ ਦੇ ਦਫਤਰ ‘ਚ ਸਟੈਨੋ, ਹਰਵਿੰਦਰ ਸਿੰਘ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਜਦੋਂਕਿ ਏ. ਐੱਸ. ਆਈ. ਬਲਕਾਰ ਸਿੰਘ ਰੀਡਰ ਵਜੋਂ ਤਾਇਨਾਤ ਸੀ ਤੇ ਗੁਰਜਿੰਦਰ ਸਿੰਘ ਉਸੇ ਦਫਤਰ ‘ਚ ਗੰਨਮੈਨ ਵਜੋਂ ਕੰਮ ਕਰਦਾ ਸੀ।“ਅਸੀਂ ਨੁਕਤੇ ਉਠਾਏ ਕਿ ਵੀਡੀਓ ਦੀ ਪ੍ਰਮਾਣਿਕਤਾ ਸਕੈਨਰ ਦੇ ਅਧੀਨ ਹੈ। ਪੁਲਸ ਨੇ 5 ਮਈ ਨੂੰ ਐੱਫ. ਆਈ. ਆਰ. ਦਰਜ ਕੀਤੀ, ਜਦਕਿ ਦਾਅਵਾ ਕੀਤਾ ਗਿਆ ਕਿ ਫਾਇਰਿੰਗ ਹੋਈ ਹੈ।’



error: Content is protected !!