BREAKING NEWS
Search

ਤਾਜਾ ਵੱਡੀ ਖਬਰ – ਹੁਣੇ ਜਲਦੀ ਨਾਲ ਕਰੋ ਇਹ ਕੰਮ ਨਹੀਂ ਤਾ ਰਗੜੇ ਜਾਵੋਂਗੇ ਹੋ ਗਿਆ ਸਰਕਾਰੀ ਐਲਾਨ

30 ਸਤੰਬਰ ਤਕ ਕਰ ਲਓ ਇਹ ਕੰਮ, ਨਹੀਂ ਤਾਂ

ਨਵੀਂ ਦਿੱਲੀ— ਜੇਕਰ ਤੁਸੀਂ ਹੁਣ ਤਕ ਆਪਣੇ ‘ਪੈਨ’ ਨੂੰ ‘ਅਧਾਰ ਕਾਰਡ’ ਨਾਲ ਲਿੰਕ ਨਹੀਂ ਕੀਤਾ ਹੈ, ਤਾਂ ਤੁਹਾਡੇ ਕੋਲ ਸਿਰਫ 30 ਸਤੰਬਰ 2019 ਤੱਕ ਦਾ ਸਮਾਂ ਹੈ। ਇਨਕਮ ਟੈਕਸ ਵਿਭਾਗ ਨੇ ਆਧਾਰ ਨੂੰ ਪੈਨ ਨਾਲ ਜੋੜਨਾ ਲਾਜ਼ਮੀ ਕੀਤਾ ਹੈ।ਨਿਰਧਾਰਤ ਤਰੀਕ ਤਕ ਲਿੰਕ ਨਾ ਕਰਨ ‘ਤੇ ਤੁਹਾਡਾ ਪੈਨ ਕਾਰਡ ਰੱਦ ਹੋ ਸਕਦਾ ਹੈ।

ਵਿੱਤ ਮੰਤਰਾਲਾ ਵੱਲੋਂ 31 ਮਾਰਚ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਕ, ਹਰ ਵਿਅਕਤੀ ਜਿਸ ਨੂੰ ਪੈਨ ਅਲਾਟ ਕੀਤਾ ਗਿਆ ਹੈ ਅਤੇ ਜੋ ਅਧਾਰ ਨੰਬਰ ਪ੍ਰਾਪਤ ਕਰਨ ਦੇ ਯੋਗ ਹੈ ਉਸ ਨੂੰ ਇਨ੍ਹਾਂ ਦੋਹਾਂ ਨੂੰ ਲਿੰਕ ਕਰਨਾ ਹੋਵੇਗਾ। ਸੁਪਰੀਮ ਕੋਰਟ ਵੀ ਪੈਨ-ਅਧਾਰ ਲਿੰਕਿੰਗ ਨੂੰ ਲਾਜ਼ਮੀ ਬਣਾਉਣ ਵਾਲੀ ਇਨਕਮ ਟੈਕਸ ਦੀ ਧਾਰਾ 139-ਏਏ ਨੂੰ ਬਰਕਰਾਰ ਰੱਖ ਚੁੱਕਾ ਹੈ। ਉੱਥੇ ਹੀ, ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਦਾਖਲ ਕਰਨ ਸਮੇਂ ਅਧਾਰ ਨੰਬਰ ਦੇਣਾ ਪਹਿਲਾਂ ਹੀ ਲਾਜ਼ਮੀ ਹੈ।

ਜਿਨ੍ਹਾਂ ਕੋਲ ਪੈਨ ਨੰਬਰ ਨਹੀਂ ਹਨ ਉਹ ਆਪਣੇ ਆਧਾਰ ਨੰਬਰ ਨਾਲ ਆਈ. ਟੀ. ਆਰ. ਦਾਖਲ ਕਰ ਸਕਦੇ ਹਨ ਅਤੇ ਜਿੱਥੇ ਵੀ ਪੈਨ ਦੇਣ ਦੀ ਜ਼ਰੂਰਤ ਹੁੰਦੀ ਹੈ ਇਸ ਦੀ ਵਰਤੋਂ ਕਰ ਸਕਦੇ ਹਨ। ਇਨਕਮ ਟੈਕਸ ਵਿਭਾਗ ਅਜਿਹੇ ਸਾਰੇ ਮਾਮਲਿਆਂ ‘ਚ ਪੈਨ ਕਾਰਡ ਆਟੋਮੈਟਿਕ ਜਾਰੀ ਕਰੇਗਾ।ਜਿਨ੍ਹਾਂ ਕੋਲ ਪਹਿਲਾਂ ਹੀ ਪੈਨ ਕਾਰਡ ਹਨ, ਉਨ੍ਹਾਂ ਨੂੰ ‘ਆਧਾਰ’ ਨਾਲ ਲਿੰਕ ਕਰਨਾ ਹੀ ਹੋਵੇਗਾ।

ਲਿੰਕਿੰਗ ਦਾ ਸਭ ਤੋਂ ਸੌਖਾ ਤਰੀਕਾ- ਇਨਕਮ ਟੈਕਸ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ ‘ਤੇ ਜਾ ਕੇ ਤੁਸੀਂ ਉੱਥੇ ਦਿੱਤੇ Link Aadhaar ‘ਤੇ ਕਲਿੱਕ ਕਰਕੇ ਪੁੱਛੀ ਗਈ ਜਾਣਕਾਰੀ ਭਰ ਕੇ ਪੈਨ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਡਾ ਪੈਨ-ਆਧਾਰ ਲਿੰਕ ਨਹੀਂ ਹੈ, ਤਾਂ ਮੋਬਾਇਲ ਤੋਂ ਐੱਸ. ਐੱਮ. ਐੱਸ. ਰਾਹੀਂ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ। ਇਸ ਲਈ ਤੁਹਾਨੂੰ 12 ਅੰਕ ਵਾਲਾ ਆਧਾਰ ਨੰਬਰ ਅਤੇ 10 ਅੰਕ ਵਾਲਾ ਪੈਨ ਨੰਬਰ ਇਸ ਤਰੀਕੇ ਨਾਲ- UIDPAN<12 digit Aadhaar><1O digit PAN> ਲਿਖ ਕੇ 567678 ਜਾਂ 56161 ‘ਤੇ ਭੇਜਣਾ ਹੋਵੇਗਾ। ਉਦਾਹਰਣ ਦੇ ਤੌਰ ‘ਤੇ ਮੰਨ ਲਓ ਤੁਹਾਡਾ ਆਧਾਰ ਨੰਬਰ 111122223333 ਤੇ ਪੈਨ ਨੰਬਰ AAAPA9999Q ਹੈ, ਤਾਂ ਇਸ ਨੂੰ ਇੰਝ UTDPAN 111122223333 AAAPA9999Q ਲਿਖ ਕੇ ਐੱਸ. ਐੱਮ. ਐੱਸ. ਉਕਤ ਨੰਬਰ ‘ਤੇ ਭੇਜ ਸਕਦੇ ਹੋ।
ਸਿਰਫ ਬੈਂਕ ਖਾਤੇ ‘ਚ ਹੀ ਮਿਲੇਗਾ ਰਿਫੰਡ
ਹੁਣ ਇਨਕਮ ਟੈਕਸ ਵਿਭਾਗ ਸਿੱਧੇ ਬੈਂਕ ਖਾਤੇ ‘ਚ ਹੀ ਰਿਫੰਡ ਜਾਰੀ ਕਰ ਰਿਹਾ ਹੈ। ਇਸ ਲਈ ਇਨਕਮ ਟੈਕਸ ਰਿਫੰਡ ਲੈਣ ਲਈ ਬੈਂਕ ਖਾਤੇ ਨੂੰ ਪੈਨ ਨਾਲ ਲਿੰਕ ਕਰਨਾ ਜ਼ਰੂਰੀ ਹੈ। ਵਿਭਾਗ ਸਿਰਫ ਉਨ੍ਹਾਂ ਬੈਂਕ ਖਾਤੇ ‘ਚ ਹੀ ਰਿਫੰਡ ਟਰਾਂਸਫਰ ਕਰੇਗਾ ਜੋ ਪੈਨ ਨਾਲ ਜੁੜ ਚੁੱਕੇ ਹਨ। ਤੁਸੀਂ ਬਚਤ, ਚਾਲੂ ਖਾਤਾ ਜਾਂ ਫਿਰ ਓਵਰਡ੍ਰਾਫਟ ਖਾਤੇ ਨਾਲ ਪੈਨ ਲਿੰਕ ਕਰਕੇ ਰਿਫੰਡ ਹਾਸਲ ਕਰ ਸਕਦੇ ਹੋ।



error: Content is protected !!