BREAKING NEWS
Search

ਜੇ ਸੀਸੀਟੀਵੀ ਕੈਮਰੇ ਚ ਰਿਕਾਰਡਿੰਗ ਨਾ ਹੁੰਦੀ ਤਾਂ ਕਿਸੇ ਨੇ ਨਹੀਂ ਕਰਨਾ ਸੀ ਯਕੀਨ, ਦੇਖੋ ਪੂਰੀ ਵੀਡੀਓ

ਮਲੋਟ ਵਿੱਚ ਇੱਕ ਵਿਅਕਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਿਆਨ ਕੀਤਾ ਹੈ ਕਿ ਉਸ ਦੀ ਕਬਾੜ ਦੀ ਦੁਕਾਨ ਹੈ। ਜਦੋਂ ਉਹ ਆਪਣੀ ਦੁਕਾਨ ਦੇ ਕੈਬਿਨ ਵਿੱਚ ਸੀਟ ਉੱਤੇ ਇਕੱਲਾ ਬੈਠਾ ਸੀ ਤਾਂ ਇੱਕ ਵਿਅਕਤੀ ਕੈਬਿਨ ਅੰਦਰ ਦਾਖਿਲ ਹੋਇਆ। ਉਸ ਸਮੇਂ ਬਾਕੀ ਬੰਦੇ ਖਾਣਾ ਖਾਣ ਗਏ ਹੋਏ ਸੀ।

ਉਸ ਵਿਅਕਤੀ ਦੇ ਹੱਥ ਵਿੱਚ ਕਿਰਪਾਨ ਸੀ ਅਤੇ ਉਸ ਦਾ ਮੂੰਹ ਚੰਗੀ ਤਰ੍ਹਾਂ ਢੱਕਿਆ ਹੋਇਆ ਸੀ।ਕੈਬਿਨ ਦਾ ਦਰਵਾਜ਼ਾ ਅੰਦਰ ਤੋਂ ਬੰਦ ਕਰਕੇ ਉਸ ਵਿਅਕਤੀ ਨੇ ਦੁਕਾਨਦਾਰ ਤੋਂ ਤਿਜੋਰੀ ਦੀ ਚਾਬੀ ਮੰਗੀ ਪਰ ਦੁਕਾਨਦਾਰ ਨੇ ਦੱਸਿਆ ਕਿ ਚਾਬੀ ਤਾਂ ਉਸ ਦੇ ਭਰਾ ਕੋਲ ਹੈ। ਲੁਟੇਰੇ ਨੇ ਕਿਹਾ ਕਿ ਤੂੰ ਤਿਜ਼ੋਰੀ ਖੋਲ੍ਹ ਕੇ ਮੈਨੂੰ ਪੈਸੇ ਦੇ ਦੇਹ ਨਹੀਂ ਤਾਂ ਮੈਂ ਤੇਰੇ ਕਿਰਪਾਨ ਮਾਰ ਦੇਵਾਂਗਾ।

ਇਸ ਤਰ੍ਹਾਂ ਕੁਝ ਸਮੇਂ ਬਾਅਦ ਦੁਕਾਨਦਾਰ ਅਤੇ ਲੁਟੇਰਾ ਦੋਵੇਂ ਹੀ ਆਪਸ ਵਿੱਚ ਖਹਿਬੜ ਪਏ।ਦੁਕਾਨਦਾਰ ਨੇ ਸੋਚਿਆ ਕਿ ਸ਼ਾਇਦ ਕੋਈ ਮਦਦ ਲਈ ਹੀ ਆ ਜਾਵੇ। ਕਿਸੇ ਤੋਂ ਮਦਦ ਦੀ ਉਮੀਦ ਕਰਦੇ ਹੋਏ, ਉਸ ਨੇ ਖਿੜਕੀ ਖੋਲ੍ਹ ਦਿੱਤੀ ਪਰ ਖਿੜਕੀ ਖੁੱਲ੍ਹਣ ਕਰਕੇ ਲੁਟੇਰਾ ਡਰ ਗਿਆ ਅਤੇ ਬਾਹਰ ਭੱਜ ਗਿਆ ਲੁਟੇਰਾ ਤਾਂ ਭੱਜ ਗਿਆ ਪਰ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਇਸ ਤਰ੍ਹਾਂ ਕੋਈ ਵੀ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਜਦੋਂ ਪੱਤਰਕਾਰਾਂ ਨੇ ਸਬੰਧਿਤ ਪੁਲਿਸ ਅਧਿਕਾਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਦੁਕਾਨਦਾਰ ਨਾਲ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਦੋਸ਼ੀ ਦਾ ਮੂੰਹ ਢੱਕਿਆ ਹੋਇਆ ਹੈ। ਸਭ ਕੁਝ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਚੁੱਕਾ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ ਵੇਖੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦੋਸ਼ੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਘਟਨਾ ਦੀ ਨੇੜੇ ਤੇੜੇ ਦੇ ਇਲਾਕੇ ਵਿੱਚ ਵੀ ਕਾਫੀ ਚਰਚਾ ਹੋ ਰਹੀ ਹੈ।



error: Content is protected !!