BREAKING NEWS
Search

ਕਨੇਡਾ ਚ ਵਸਦੇ ਪੰਜਾਬੀਆਂ ਲਈ ਆਈ ਇਹ ਵੱਡੀ ਖਬਰ ,ਲੋਕਾਂ ਚ ਛਾਈ ਖੁਸ਼ੀ

ਆਈ ਤਾਜਾ ਵੱਡੀ ਖਬਰ

ਅੰਮ੍ਰਿਤਸਰ: ਕੈਨੇਡਾ ਵੱਡੇ ਪੰਜਾਬੀਆਂ ਲਈ ਵੱਡੀ ਖ਼ਬਰ ਹੈ ਕਿ ਅੰਮ੍ਰਿਤਸਰ-ਟੋਰਾਂਟੋ ਹਵਾਈ ਸੇਵਾ ਜਲਦ ਸ਼ੁਰੂ ਕੀਤੀ ਜਾਵੇਗੀ। ਕਤਰ ਏਅਰਵੇਜ਼ ਵੱਲੋਂ ਚਾਰ ਜੁਲਾਈ ਤੋਂ ਹਫ਼ਤਾਵਰੀ ਦੋਹਾ ਤੋਂ ਟੋਰਾਂਟੋ ਲਈ ਤਿੰਨ ਸਿੱਧੀਆਂ ਉਡਾਣਾਂ ਸ਼ੁਰੂ ਕੀਤੇ ਜਾਣ ਦਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਸੁਆਗਤ ਕੀਤਾ ਹੈ।

ਕੈਨੇਡਾ ਤੋਂ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਕਤਰ ਏਅਰਵੇਜ਼ ਵੱਲੋਂ ਦੋਹਾ-ਟੋਰਾਂਟੋ ਸਿੱਧੀ ਉਡਾਣ ਸ਼ੁਰੂ ਕੀਤੇ ਜਾਣ ਨਾਲ ਪੰਜਾਬੀਆਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਭਾਰਤ ‘ਚ ਅੰਤਰ ਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਮਗਰੋਂ ਅੰਮ੍ਰਿਤਸਰ ਹਵਾਈ ਅੱਡਾ ਦੋਹਾ ਰਾਹੀਂ ਟੋਰਾਂਟੋ ਨਾਲ ਜੁੜ ਜਾਵੇਗਾ।

ਦਰਅਸਲ ਕਤਰ ਏਅਰਵੇਜ਼ ਦੀਆਂ ਪਹਿਲਾਂ ਹੀ ਦੋਹਾ ਅਤੇ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਹਨ। ਦੋਹਾ ਰਾਹੀਂ ਪੰਜਾਬੀ ਉੱਤਰੀ ਅਮਰੀਕਾ ਦੇ 9 ਹਵਾਈ ਅੱਡਿਆਂ ਨਾਲ ਸਿੱਧਾ ਜੁੜੇ ਹੋਏ ਹਨ। ਜਿੰਨ੍ਹਾਂ ‘ਚ ਕੈਨੇਡਾ ਦੇ ਮੌਂਟਰੀਅਲ ਲਈ ਚਾਰ ਹਫ਼ਤਾਵਾਰੀ ਉਡਾਣਾਂ ਸ਼ਾਮਲ ਹਨ।ਦੋਹਾ ਤੋਂ ਟੋਰਾਂਟੋ ਉਡਾਣ ਸ਼ੁਰੂ ਹੋਣ ਦੇ ਨਾਲ ਪੰਜਾਬੀ ਸਿਰਫ਼ ਪੌਣੇ ਚਾਰ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਦੋਹਾ ਤੋਂ ਟੋਰਾਂਟੋ ਜਾਂ ਦੋਹਾ ਤੋਂ ਅੰਮ੍ਰਿਤਸਰ ਲਈ ਫਲਾਈਟ ਲੈ ਸਕਣਗੇ। ਇਸ ਤੋਂ ਪਹਿਲਾਂ ਵੱਡੀ ਗਿਣਤੀ ਕੈਨੇਡਾ ‘ਚ ਵੱਸੇ ਪੰਜਾਬੀ ਦਿੱਲੀ ਤੋਂ ਉਡਾਣ ਲੈਣ ਲਈ ਮਜ਼ਬੂਰ ਸਨ।

ਕਤਰ ਏਅਰਵੇਜ਼ ਰਾਹੀਂ ਨਵੇਂ ਰੂਟ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਦੀਆਂ ਸੱਤ ਹਫ਼ਤਾਵਾਰੀ ਉਡਾਣਾਂ ਦੋਹਾ ਰਾਹੀਂ ਕੈਨੇਡਾ ਜਾਣਗੀਆਂ। ਇਨ੍ਹਾਂ ਉਡਾਣਾਂ ਨਾਲ ਪੰਜਾਬ ਤੋਂ ਕੈਨੇਡਾ ਲਈ ਹਵਾਈ ਸਫ਼ਰ ਸੁਖਾਲਾ ਹੋ ਜਾਵੇਗਾ।ਕਤਰ ਏਅਰਵੇਜ਼ ਦੀ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ‘ਤੇ 4 ਜੁਲਾਈ, 2020 ਦੀ ਦੁਪਹਿਰ ਪਹਿਲੀ ਕਮਰਸ਼ੀਅਲ ਉਡਾਣ ਪਹੁੰਚੀ। ਇਸ ਰੂਟ ‘ਤੇ ਏਅਰਬੱਸ A350-900 ਦੇ ਜਹਾਜ਼ ‘ਚ ਬਿਜ਼ਨਸ ਕਲਾਸ ‘ਚ 36 ਸੀਟਾਂ ਅਤੇ ਇਕੋਨੌਮੀ ਕਲਾਸ ‘ਚ 247 ਸੀਟਾਂ ਹੋਣਗੀਆਂ।



error: Content is protected !!