BREAKING NEWS
Search

ਐਕਟਰ ਸੁਸ਼ਾਂਤ ਰਾਜਪੂਤ ਨੇ ਖਰੀਦਿਆ ਸੀ ਚੰਨ ‘ਤੇ ਪਲਾਂਟ, ਜਾਣੋ ਕੀ ਹੈ ਇੱਕ ਏਕੜ ਜ਼ਮੀਨ ਦਾ ਰੇਟ

ਜਾਣੋ ਕੀ ਹੈ ਚੰਨ ‘ਤੇ ਇੱਕ ਏਕੜ ਜ਼ਮੀਨ ਦਾ ਰੇਟ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਪੁਲਾੜ, ਵਿਗਿਆਨ ਅਤੇ ਚੰਨ-ਤਾਰਿਆਂ ‘ਚ ਡੂੰਘੀ ਰੁਚੀ ਸੀ। ਉਹ ਉਨ੍ਹਾਂ ਨਾਲ ਸਬੰਧਤ ਕਿਤਾਬਾਂ ਵੀ ਪੜ੍ਹਦੇ ਸਨ। ਸੁਸ਼ਾਂਤ ਸਿੰਘ ਰਾਜਪੂਤ ਨੇ ਚੰਨ ‘ਤੇ ਜ਼ਮੀਨ ਵਿਗਿਆਨ ਅਤੇ ਪੁਲੜ ‘ਚ ਆਪਣੀ ਰੁਚੀ ਕਾਰਨ ਹੀ ਖਰੀਦੀ ਸੀ। ਇਸ ਜ਼ਮੀਨ ਨੂੰ ਵੇਖਣ ਲਈ ਉਨ੍ਹਾਂ ਲੱਖਾਂ ਰੁਪਏ ਦੀ ਦੂਰਬੀਨ ਖਰੀਦੀ ਸੀ। ਉਹ ਚੰਦ ‘ਤੇ ਜ਼ਮੀਨ ਖਰੀਦਣ ਵਾਲਾ ਇਕਲੌਤਾ ਬਾਲੀਵੁੱਡ ਅਦਾਕਾਰ ਸੀ ਪਰ ਇਸ ਜ਼ਮੀਨ ਬਾਰੇ ਕਿਹਾ ਜਾਂਦਾ ਹੈ ਕਿ ਕੋਈ ਵੀ ਵਿਅਕਤੀ ਚੰਦਰਮਾ ‘ਤੇ ਮਾਲਕਾਨਾ ਹੱਕ ਨਹੀਂ ਜਤਾ ਸਕਦਾ ਅਤੇ ਉਥੇ ਨਹੀਂ ਜਾ ਸਕਦਾ। ਇਸ ਸਬੰਧੀ ਇੱਕ ਅੰਤਰਰਾਸ਼ਟਰੀ ਸੰਧੀ ਵੀ ਹੋਈ ਹੈ।

ਕੀ ਤੁਸੀਂ ਚੰਦਰਮਾ ‘ਤੇ ਜ਼ਮੀਨ ਖਰੀਦ ਸਕਦੇ ਹੋ ?
ਸੁਸ਼ਾਂਤ ਸਿੰਘ ਰਾਜਪੂਤ ਨਾਲੋਂ ਵਿਸ਼ਵ ’ਚ ਹੋਰ ਅਮੀਰ ਲੋਕ ਹਨ ਪਰ ਉਹ ਚੰਦ ‘ਤੇ ਜ਼ਮੀਨ ਨਹੀਂ ਖਰੀਦ ਸਕਦੇ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਜਿਹੜਾ ਵਿਅਕਤੀ ਚੰਦਰਮਾ ‘ਤੇ ਜ਼ਮੀਨ ਖਰੀਦਦਾ ਹੈ, ਉਹ ਨਾ ਤਾਂ ਚੰਨ ‘ਤੇ ਜਾ ਸਕਦਾ ਹੈ ਤੇ ਨਾ ਹੀ ਜੀਅ ਸਕਦਾ ਹੈ। ਇਹ ਸਿਰਫ਼ ਤੁਹਾਡੇ ਦਿਲ ਦਾ ਮਨੋਰੰਜਨ ਕਰਨ ਲਈ ਹੁੰਦਾ ਹੈ। ਚੰਦ ‘ਤੇ ਜ਼ਮੀਨ ਖਰੀਦਣਾ ਗੈਰਕਾਨੂੰਨੀ ਮੰਨਿਆ ਜਾਂਦਾ ਹੈ।

ਦਰਅਸਲ, 1967 ‘ਚ 104 ਦੇਸ਼ਾਂ ਨੇ ਇਕ ਸਮਝੌਤੇ ‘ਤੇ ਦਸਤਖ਼ਤ ਕੀਤੇ ਸਨ। ਇਸ ਸਮਝੌਤੇ ਦੇ ਤਹਿਤ ਚੰਦ, ਤਾਰੇ ਅਤੇ ਹੋਰ ਪੁਲਾੜ ਵਰਗੀਆਂ ਚੀਜ਼ਾਂ ਕਿਸੇ ਇੱਕ ਦੇਸ਼ ਦੀ ਸੰਪਤੀ ਨਹੀਂ ਹਨ। ਕੋਈ ਵੀ ਇਸ ਦਾ ਦਾਅਵਾ ਨਹੀਂ ਕਰ ਸਕਦਾ। ਭਾਰਤ ਨੇ ਵੀ ਇਸ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ। ਭਾਰਤ ‘ਚ ਇਸ ਨੂੰ ਗ਼ੈਰਕਾਨੂੰਨੀ ਮੰਨਿਆ ਜਾਂਦਾ ਹੈ।

ਚੰਦ ‘ਤੇ ਕਿੰਨੀ ਕੀਮਤ ਹੈ ਜ਼ਮੀਨ ਦੀ?
ਇਕ ਰਿਪੋਰਟ ਅਨੁਸਾਰ ਚੰਦਰਮਾ ‘ਤੇ ਇੱਕ ਏਕੜ ਜ਼ਮੀਨ ਦੀ ਕੀਮਤ 34.25 ਲੱਖ ਹੈ। ਲੋਕ ਚੰਦ ‘ਤੇ ਇੰਨੀ ਘੱਟ ਕੀਮਤ ‘ਤੇ ਜ਼ਮੀਨ ਖਰੀਦ ਸਕਦੇ ਹਨ।

ਇੱਥੋਂ ਚੰਦ ‘ਤੇ ਜ਼ਮੀਨ ਖਰੀਦੋ
ਭੂਮੀ ਇੰਟਰਨੈਸ਼ਨਲ ਲੂਨਰ ਲੈਂਡਜ਼ ਰਜਿਸਟਰੀ ਨਾਂ ਦੀ ਇਕ ਵੈਬਸਾਈਟ ਹੈ, ਜਿੱਥੋਂ ਤੁਸੀਂ ਚੰਦ ‘ਤੇ ਪਲਾਟ ਖਰੀਦ ਸਕਦੇ ਹੋ। ਵੈੱਬਸਾਈਟ ਦਾ ਦੌਰਾ ਕਰਨ ਤੋਂ ਬਾਅਦ ਚੰਦਰਮਾ ਦੇ ਖੇਤਰ ਨੂੰ ਬੇਅ ਰੇਨਬੋ, ਲੇਕ ਆਫ ਡਰੀਮ, ਸੀ ਆਫ ਵੈਪਰਸ, ਸੀ ਆਫ ਕਲਾਉਡ ਵਰਗਾ ਦੱਸਿਆ ਜਾਵੇਗਾ। ਤੁਸੀਂ ਇਨ੍ਹਾਂ ਥਾਵਾਂ ‘ਚੋਂ ਕੋਈ ਵੀ ਚੁਣ ਸਕਦੇ ਹੋ। ਸੁਸ਼ਾਂਤ ਸਿੰਘ ਰਾਜਪੂਤ ਨੇ ਮਾਸਕੋਵੀ ਦੇ ਸਾਗਰ ‘ਚ ਜ਼ਮੀਨ ਲੈ ਲਈ ਸੀ।



error: Content is protected !!