BREAKING NEWS
Search

ਇਨਕਮ TAX ਵਿਭਾਗ ਦੀ ਰੇਡ 1 ਮਹੀਨੇ ਤੋਂ ਚੱਲ ਰਹੀ ਨੋਟਾਂ ਦੀ ਗਿਣਤੀ(Video)

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਨੋਟਬੰਦੀ ਤੋਂ ਬਾਅਦ ਬੈਂਕ ਲਾਕਰ ਜਾਂ ਘਰ ਵਿਚ ਲੁਕਾਉਣ ਦੀ ਬਜਾਏ ਪੁਰਾਣੇ ਨੋਟਾਂ ਨੂੰ ਨਵੇਂ ਨੋਟਾਂ ਵਿਚ ਬਦਲ ਕੇ ਇਨ੍ਹਾਂ ਨੋਟਾਂ ਨੂੰ ਪ੍ਰਾਈਵੇਟ ਲਾਕਰ ਵਿਚ ਲੁਕਾ ਕੇ ਰੱਖਣ ਦਾ ਕੰਮ ਕੀਤਾ ਗਿਆ। ਹੁਣ ਪ੍ਰਾਈਵੇਟ ਲਾਕਰਾਂ ‘ਤੇ ਸਰਕਾਰ ਦੀ ਸਖਤੀ ‘ਤੇ ਛਾਪੇਮਾਰੀ ਸ਼ੁਰੂ ਹੋ ਗਈ ਹੈ। ਸਿਰਫ ਵੱਡੇ ਸ਼ਹਿਰਾਂ ਦੇ ਪ੍ਰਾਈਵੇਟ ਲਾਕਰਾਂ ਵਿਚ ਹੀ ਇਨਕਮ ਟੈਕਸ ਦੇ ਅਧਿਕਾਰੀਆਂ ਨੂੰ ਮਿਲੀ ਸੂਚਨਾ ਅਨੁਸਾਰ ਦੇਸ਼ ਦੇ 500 ਕਰੋੜ ਜਮ੍ਹਾਂ ਹੋਣ ਦਾ ਖਦਸ਼ਾ ਹੈ। ਇਹ ਦੁਕਾਨ ਤਾਂ ਡਰਾਈ ਫਰੂਟ ਦੀ ਹੈ ਪਰ ਇਥੇ ਪ੍ਰਾਈਵੇਟ ਲਾਕਰ ਚਲਾਉਣ ਦਾ ਕੰਮ ਵੀ ਹੋ ਰਿਹਾ ਸੀ।
ਹੁਣੇ ਜਿਹੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਦੌਰਾਨ ਦਿੱਲੀ ਦੇ ਚਾਂਦਨੀ ਚੌਂਕ ਇਲਾਕੇ ਵਿਚ ਇਕ ਛੋਟੀ ਜਿਹੀ ਦੁਕਾਨ ਵਿਚ ਚਲ ਰਹੇ ਪ੍ਰਾਈਵੇਟ ਲਾਕਰ ਤੋਂ 25 ਕਰੋੜ ਰੁਪਏ ਕੈਸ਼ ਬਰਾਮਦ ਕੀਤੇ ਗਏ। ਆਮਦਨ ਕਰ ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਸਰੋਤ ਦੇ ਨਾਲ ਪ੍ਰਧਾਨ ਮੰਤਰੀ ਦਫਤਰ ਤੋਂ ਵੀ ਕਾਲੇ ਧਨ ਬਾਰੇ ਸੂਚਨਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਛਾਪੇਮਾਰੀ ਦਾ ਇਹ ਸਿਲਸਿਲਾ ਜਾਰੀ ਰਹੇਗਾ ਰਿਉਂਕਿ ਦਿੱਲੀ ਸਮੇਤ ਮੁੰਬਈ, ਬੈਂਗਲੁਰੂ ਵਰਗੇ ਸ਼ਹਿਰਾਂ ਵਿਚ ਵੀ ਭਾਰੀ ਮਾਤਰਾ ਵਿਚ ਕਾਲੇਧਨ ਦੇ ਰੂਪ ‘ਚ ਨਕਦੀ ਹੋਣ ਦੀ ਸੂਚਨਾ ਹੈ। ਕੁਝ ਮਹੀਨੇ ਇਨਕਮ ਟੈਕਸ ਨੇ ਛਾਪੇਮਾਰੀ ਪਹਿਲਾਂ ਦਿੱਲੀ ਦੇ ਸਾਊਥ ਐਕਸ ‘ਚ ਸਥਿਤ ਪ੍ਰਾਈਵੇਟ ਲਾਕਰ ‘ਚ ਕੀਤੀ ਸੀ ਜਿਸ ਦੌਰਾਨ ਕਰੋੜਾਂ ਰੁਪਏ ਬਰਾਮਦ ਕੀਤੇ ਗਏ। ਛੋਟੀਆਂ ਦੁਕਾਨਾਂ ਤੋਂ ਚਲ ਰਿਹੈ ਭੀੜਭਾੜ ਵਾਲੇ ਇਲਾਕੇ ਦੀਆਂ ਧੰਦਾ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਲੋਕ ਆਮਤੌਰ ‘ਤੇ ਭੀੜ ਵਾਲੇ ਇਲਾਕਿਆਂ ‘ਚ ਛੋਟੀਆਂ ਦੁਕਾਨਾਂ ਤੋਂ ਆਪਰੇਟ ਕਰ ਰਹੇ ਹਨ। ਦੁਕਾਨਦਾਰ ਸ਼ੱਕ ਦੇ ਘੇਰੇ ‘ਚ ਵੀ ਨਹੀਂ ਆਉਂਦੇ ਹਨ ਅਤੇ ਅਜਿਹੇ ਇਲਾਕਿਆਂ ਵਿਚ ਛਾਪੇਮਾਰੀ ਕਰਨੀ ਮੁਸ਼ਕਲ ਹੁੰਦੀ ਹੈ। ਦੁਕਾਨਦਾਰ ਮੋਟੀ ਰਕਮ ਵੀ ਲਾਕਰ ਦੀ ਦੇਖਭਾਲ ਦੇ ਬਦਲੇ ਵਸੂਲ ਰਹੇ ਹਨ। ਕੋਈ ਪ੍ਰਾਈਵੇਟ ਲਾਕਰ ਦਾ ਕੰਮ ਸਰਕਾਰ ਦੀ ਇਜਾਜ਼ਤ ਲੈ ਕੇ ਖੋਲ੍ਹ ਸਕਦਾ ਹੈ ਪਰ ਇਥੇ ਮਿਲਣ ਵਾਲੀ ਰਕਮ ਜਾਂ ਕਿਸੇ ਵੀ ਚੀਜ਼ ਲਈ ਸਰਕਾਰ ਜ਼ਿੰਮੇਵਾਰ ਨਹੀਂ ਹੁੰਦੀ।

ਪ੍ਰਚੂਨ ਵਪਾਰੀਆਂ ਦੇ ਵਪਾਰ ਦੀ ਵੀ ਹੋ ਸਕਦੀ ਹੈ ਜਾਂਚ ਮੁਤਾਬਕ ਇਨਕਮ ਟੈਕਸ ਵਿਭਾਗ ਨੂੰ ਇਸ ਗੱਲ ਦਾ ਸ਼ੱਕ ਹੈ ਕਿ ਹਵਾਲਾ ਦੇ ਪੈਸੇ ਨਾਲ ਦਿੱਲੀ ਦੇ ਕਈ ਥੋਕ ਵਪਾਰੀਆਂ ਦਾ ਕਾਰੋਬਾਰ ਚਲ ਰਿਹਾ ਹੈ। ਅਜਿਹੇ ‘ਚ ਇਨ੍ਹਾਂ ਕਾਰੋਬਾਰੀਆਂ ਦੇ ਪੂਰੇ ਵਪਾਰ ਦੀ ਪੜਤਾਲ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਵਿਭਾਗ ਦੇ ਸੂਤਰਾਂ ਅਨੁਸਾਰ ਇਸ ਮਹੀਨੇ ਘੱਟੋ-ਘੱਟ ਦਰਜਨ ਭਰ ਤੋਂ ਜ਼ਿਆਦਾ ਥਾਵਾਂ ‘ਤੇ ਛਾਪੇਮਾਰੀ ਦੀ ਕਾਰਵਾਈ ਲਈ ਟੀਮ ਤਿਆਰ ਕੀਤੀ ਗਈ ਹੈ।



error: Content is protected !!