BREAKING NEWS
Search

ਆਹ ਦੇਖੋ ਕੀ ਭਾਣਾ ਵਾਪਰ ਗਿਆ ਪੰਜਾਬੀ ਨਾਲ ਦੇਖਕੇ ਰੂਹ ਕੰਬ ਜਾਵੇਗੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਚੰਗੇ ਭਵਿੱਖ ਲਈ ਵਿਦੇਸ਼ ਗਏ, ਸੜਕਾਂ ਤੇ ਕੱਟੀਆਂ ਰਾਤਾਂ, ਆਖਿਰ ਇੱਕ ਹੋਰ ਬੇਘਰੇ ਪੰਜਾਬੀ ਨੇ ਦਮ ਤੋੜਿਆ..

ਚੰਗੇ ਭਵਿੱਖ ਦੀ ਹਰ ਕੋਈ ਕਾਮਨਾ ਕਰਦਾ ਹੈ। ਇਹ ਕਾਮਨਾ ਨੂੰ ਪੂਰਾ ਕਰਨਾ ਪੰਜਾਬ ਤੋਂ ਨੌਜਵਾਨੀ ਵਿਦੇਸ਼ਾਂ ਵੱਲ ਰੁਖ਼ ਕਰ ਰਹੀ ਹੈ। ਇਨ੍ਹਾਂ ਵਿੱਚੋਂ ਅਜਿਹੇ ਬਹੁਤ ਸਾਰੇ ਪੰਜਾਬੀ ਹਨ ਜਿੰਨ੍ਹਾਂ ਦੇ ਸੁਫਨੇ ਪੂਰੇ ਨਹੀਂ ਹੁੰਦੇ ਤੇ ਵਿਦੇਸ਼ ਵਿੱਚ ਪੰਜਾਬ ਨਾਲੋਂ ਵੀ ਮਾੜੀ ਜ਼ਿੰਦਗੀ ਹੰਢਾਉੇਂਦੇ ਹਨ, ਸਾਰੀ ਉਮਰ ਸੜਕਾਂ ਉੱਤੇ ਰਾਤ ਗੁਜਾਰਦੇ ਹਨ ਆਖਿਰਾ ਸੜਕਾਂ,,,,,  ਉੱਤੇ ਹੀ ਮਰ ਜਾਂਦੇ ਹਨ। ਅਜਿਹੇ ਪੰਜਾਬੀਆਂ ਦੀ ਸੂਚੀ ਵਿੱਚ ਇੱਕ ਹੋਰ ਪੰਜਾਬੀ ਸੋਢੀ ਸਿੰਘ ਸ਼ਾਮਲ ਹੋ ਗਿਆ ਹੈ।

ਸੋਢੀ ਸਿੰਘ ਵੀ ਚੰਗੇ ਭਵਿੱਖ ਲਈ ਯੂਕੇ ਆਇਆ ਪਰ ਉਸਦੇ ਸੁਫਨੇ ਪੂਰੇ ਨਹੀਂ ਹੋਏ ਤੇ ਨਾ ਹੋ ਪੰਜਾਬ ਦਾ ਤੇ ਨਾ ਹੀ ਹੋ ਯੂਕੇ ਦਾ ਬਣ ਸਕਿਆ। ਸੋਢੀ ਸਿੰਘ 10 ਵਰਿਆਂ ਤੋਂ ਸੜਕਾਂ ਉੱਤੇ ਸੌਂਣ ਲਈ ਮਜਬੂਰ ਰਿਹਾ ਤੇ ਆਖਿਰ ਬੀਤੇ ਦਿਨ ਇਲਫੋਰਡ ਦੀ ਹਾਈ ਰੋਡ ‘ਤੇ ,,,,, ਲਿੰਟਨ ਹਾਊਸ ਨੇੜੇ ਡਿੱਗੇ ਹੋਏ ਨੂੰ ਦੇਖਿਆ ਗਿਆ, ਜਿਸ ਦੀ ਬਾਅਦ ‘ਚ ਗੁੱਡਮੇਜ਼ ਦੇ ਕਿੰਗ ਜੌਰਜ ਹਸਪਤਾਲ ‘ਚ ਮੌਤ ਹੋ ਗਈ।

ਬੇਘਰੇ ਲੋਕਾਂ ਨਾਲ ਮੁਲਾਕਾਤ ਕਰਨ ਵਾਲੇ ਇੱਕ ਅੰਗਰੇਜ਼ੀ ਅਖ਼ਵਾਰ ਸੋਢੀ ਸਿੰਘ ਦੀ ਕੁੱਝ ਸਮਾਂ ਪਹਿਲਾਂ ਇੰਟਰਵਿਊ ਕੀਤੀ ਸੀ। ਇਸ ਮੁਲਾਕਤ ਵਿੱਚ ਸੋਢੀ ਨੇ ਦੱਸਿਆ ਕਿ ਉਹ ਜਲੰਧਰ ਵਿੱਚ ਖੇਤੀ ਕਰਦਾ ਸੀ ਤੇ ਉਸਦੀ ਪਤਨੀ ਤੇ 25 ਸਾਲਾ ਧੀ ਵੀ ਹੈ। ਸੋਢੀ ਨੇ ਕਿਹਾ ਕਿ ਉਹ 1992 ਵਿੱਚ ਚੰਗੀ ਜ਼ਿੰਦਗੀ ਦੇ ,,,,, ਸੁਫਨੇ ਲਈ ਮਾਸਕੋ, ਮਾਲਟਾ, ਗਰੀਸ ‘ਚੋਂ ਹੁੰਦਾ ਹੋਇਆ 1995 ‘ਚ ਯੂ. ਕੇ. ਆਇਆ ਸੀ।

ਸੋਢੀ ਨੇ ਦੱਸਿਆ ਕਿ ਉਸਨੇ ਸਿਆਸੀ ਪਨਾਹ ਲਈ ਯੂਕੇ ਅਰਜ਼ੀ ਦਿੱਤੀ। ਉਸਨੂੰ ਇਸ ਦਰਮਿਆਨ ਇੱਕ ਕੰਪਨੀ ਵਿੱਚ ਕੰਮ ਮਿਲਿਆ ਤੇ ਉਹ ਰੂਪੋਸ਼ ਹੋ ਕੇ ਰਹਿਣ ਲੱਗਾ। ਉਸਨੇ ਇਸ ਮੁਲਾਕਾਤ ਵਿੱਚ ਦੱਸਿਆ ਸੀ ਕਿ 2006 ਵਿੱਚ ਇਮੀਗ੍ਰੇਸ਼ਨ ਦੇ ਛਾਪੇ ਕਾਰਨ ਨੌਕਰੀ ਛੁੱਟ ਗਈ ਤੇ ਉਹ ਬੇਘਰ ਹੋ ਗਿਆ। ,,,,,, ਉਹ ਨੌਕਰੀ ਕਰਨ ਸਮੇਂ ਆਪਣੀ ਕਮਾਈ ਦਾ ਵੱਡਾ ਹਿੱਸਾ ਪੰਜਾਬ ਭੇਜਦੀ ਸੀ, ਜਿਹੜਾ ਕਿ ਨੌਕਰੀ ਛੁਟਣ ਨਾਲ ਬੰਦ ਹੋ ਗਿਆ ਤੇ ਹੁਣ ਘਰ ਪੈਸੇ ਭੇਜਣਾ ਤਾਂ ਦੂਰ ਦੀ ਗੱਲ ਉਸਨੂੰ ਆਪਣੀ ਰੋਟੀ ਦਾ ਜੁਗਾੜ ਕਰਨ ਹੀ ਬਹੁਤ ਮੁਸ਼ਕਿਲ ਹੋ ਗਿਆ ਸੀ।

ਸੋਢੀ ਨੇ ਕਿਹਾ ਉਹ ਜ਼ਿੰਦਗੀ ਦੀ ਚੱਕੀ ਵਿੱਚ ਇਸ ਤਰ੍ਹਾ ਪਿਸ ਗਿਆ ਕਿ ਉਹ ਨਾ ਤਾਂ ਪੰਜਾਬ ਜਾ ਸਕਦਾ ਸੀ ਤੇ ਨਾ ਹੀ ਲੰਡਨ ਰਹਿ ਸਕਦਾ ਹੈ। ਸੋਢੀ ਨੂੰ 2011 ਤੋਂ ਜਾਣਦੇ ਮਲਾਚੀ ਪ੍ਰਾਜੈਕਟ ਦੇ ਮੈਂਬਰ ਮਨਕਮਲ ਸਿੰਘ ਨੇ ਦੱਸਿਆ ਕਿ ਉਸਨੂੰ ਸ਼ਰਾਬ ਪੀਣ ਦੀ ਆਦਤ ਸੀ ਪਰ ਉਹ ਵੱਡੇ ਦਿਲ ਵਾਲਾ ਬੰਦਾ ਸੀ। ਸੋਢੀ ਦੀ ਮੌਤ ,,,,,, ਦਾ ਇਲਫੋਰਡ ਸਾਲਵੇਸ਼ਨ ਆਰਮੀ ਦੇ ਕੈਪਟਨ ਜੌਹਨ ਕਲਿਫਟਨ ਨੂੰ ਬੜਾ ਦੁੱਖ ਹੋਇਆ। ਉਸ ਮੁਤਾਬਕ ਸੋਢੀ ਕਈ ਵਾਰ ਉਨ੍ਹਾਂ ਦੇ ਸੈਂਟਰ ਵਿੱਚ ਰਾਤਾਂ ਕੱਟਦਾ ਸੀ।

ਇਲਫੋਰਡ ਵਿਖੇ ਸੜਕਾਂ ‘ਤੇ ਸੌਣ ਲਈ ਮਜ਼ਬੂਰ ਲੋਕਾਂ ‘ਚੋਂ ਮਰਨ ਵਾਲਾ ਸੋਢੀ ਸਿੰਘ ਇਕੱਲਾ ਨਹੀਂ ਸੀ, ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਮਰ ਚੁੱਕੇ ਹਨ। 42 ਸਾਲਾ ਬਲਹਾਰ ਸਿੰਘ ਪਿਛਲੇ ਸਾਲ 12 ਨਵੰਬਰ ਨੂੰ ਇਲਫੋਰਡ ਵਿਖੇ ਸੜਕਾਂ ‘ਤੇ ਮ੍ਰਿਤਕ ਮਿਲਿਆ । 61 ਸਾਲਾ ਕੇਵਲ ਸਿੰਘ ਦੀ ਵੀ 3 ਨਵੰਬਰ ਨੂੰ ਮੌਤ ਹੋ ਗਈ।

ਇਸੇ ਤਰ੍ਹਾਂ ਹੀ ਸੰਜੀਵ ਕੁਮਾਰ ਵੀ ਪਿਛਲੇ ਸਾਲ 18 ਨਵੰਬਰ ਨੂੰ Ilford ਟਾਊਨ ਸੈਂਟਰ ਦੀ ਗਲੀ ਵਿੱਚ ਮ੍ਰਿਤਕ ਪਾਇਆ ਗਿਆ। ਉਹ ਹਰਿਆਣਾ ਦੇ ਯਮੁਨਾਨਗਰ ਤੋਂ ਸੀ ਤੇ ਉਹ ਯਮੁਨਾਨਗਰ ਤੋਂ ਯੂਕੇ ਆਇਆ ਸੀ। ਉਸਦੇ ਪਰਿਵਾਰ ਨੂੰ ਉਸਦੀ ਮੌਤ ਨਾਲੋਂ ਜਿਆਦ ਇਸ ਗੱਲ਼ ਦਾ ਧੱਕਾ ਲੱਗਾ ਕਿ ਉਹ ਸਾਰੀ ਉਮਰ ,,,,,, ਬੇਘਰਾ ਰਿਹਾ ਤੇ ਸੜਕਾਂ ਤੇ ਰਾਤ ਗੁਜਾਰਦਾ ਰਿਹਾ।

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਇੱਕ ਆਂਕੜੇ ਮੁਤਾਬਕ ਪਿਛਲੇ ਸਾਲ ਲੰਡਨ ਵਿੱਚ 170 ਤੋਂ ਜ਼ਿਆਦਾ ਬੇਘਰਿਆਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚ 10 ਅਜਿਹੇ ਹਨ ਜਿੰਨਾਂ ਦਾ ਸੁਰਨਾਮ ‘ਸਿੰਘ’ ਹੈ।



error: Content is protected !!