ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਵੀਰਵਾਰ ਦੀ ਸ਼ਾਮ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ 2 ਸਾਲਾ ਮਾਸੂਮ ਫਤਿਹਵੀਰ 140 ਫੁੱਟ ਡੂੰਘੇ ਬੋਰਵੈੱਲ ‘ਚ ਜਾ ਡਿੱਗਾ। ਜਿਸ ਤੋਂ ਬਾਅਦ ਮਾਸੂਮ ਨੂੰ ਬਾਹਰ ਕੱਢਣ ਲਈ ਪਿੰਡ ਵਾਸੀਆਂ ਵੱਲੋਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ
ਏਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਹੈ ਕਿ ਫਤਹਿਵੀਰ ਨੂੰ ਕੁਝ ਹੀ ਪਲਾਂ ਦੇ ਵਿਚ ਬਾਹਰ ਕੱਢ ਲਿਆ ਜਾਵੇਗਾ ਤੇ ਰੈਸਕਿਊ ਅਪਰੇਸ਼ਨ ਲਗਾਤਾਰ ਜਾਰੀ ਹੈ ਤੇ ਕੁੱਝ ਸਮਾਂ ਫਤਹਿਵੀਰ ਨੂੰ ਬੋਰ ਚੋਂ ਬਾਹਰ ਕੱਢਣ ਦਾ ਕੰਮ ਰੋਕਿਆ ਗਿਆ ਸੀ ਪਰ ਹੁਣ ਕੰਮ ਫ਼ਿਰ ਤੋਂ ਚਾਲੂ ਕਰ ਦਿੱਤਾ ਗਿਆ ਹੈ |ਕੰਮ ਇਸ ਕਰਕੇ ਰੋਕਿਆ ਗਿਆ ਸੀ ਕਿਉਂਕਿ ਬੋਰ ਵਿਚ ਪਾਈਆਂ ਸੀਮਿੰਟ ਦੀਆਂ ਪਾਇਪਾਂ ਟੇਡੀਆਂ ਹੋ ਗਿਆ ਸਨ ਤੇ
ਉਹਨਾਂ ਨੂੰ ਸਿੱਧੀਆਂ ਕਰਨ ਦੇ ਲਈ ਇੱਕ ਲੋਹੇ ਦਾ ਕੜਾ ਬਣਾਇਆ ਗਿਆ ਹੈ ਤੇ ਹੁਣ ਉਸ ਕੜੇ ਨੂੰ ਤਿਆਰ ਕਰਕੇ ਬੋਰ ਵਿਚ ਪਾਇਆ ਜਾ ਰਿਹਾ ਹੈ ਤੇ ਛੇਤੀ ਹੀ ਹੁਣ ਮਾਸੂਮ ਫਤਹਿਵੀਰ ਨੂੰ ਬਾਹਰ ਕੱਧ ਲਿਆ ਜਾਵੇਗਾ ਤੇ ਮੌਕੇ ਦੀ ਲਾਇਵ ਵੀਡੀਓ ਕੈਮਰੇ ਵਿਚ ਕੈਦ ਹੋ ਰਹੀ ਹੈ ਤੇ ਬਸ ਕੁੱਝ ਹੀ ਪਲਾਂ ਦੇ ਵਿਚ ਫਤਹਿਵੀਰ ਬਾਹਰ ਹੋਵੇਗਾ ਤੇ
ਹੁਣ ਦੇਖਣਾ ਇਹ ਹੋਵੇਗਾ ਕਿ ਫਤਹਿਵੀਰ ਆਪਣੀ ਜਿੰਦਗੀ ਦੀ ਬਾਜੀ ਜਿੱਤਦਾ ਹੈ ਜਾਂ ਫਿਰ ਰੱਬ ਨੂੰ ਪਿਆਰਾ ਹੁੰਦਾ ਹੈ |ਫਿਲਹਾਲ ਪੂਰੀ ਦੁਨੀਆਂ ਦੇ ਵਿਚ ਫਤਹਿਵੀਰ ਦੇ ਸਲਾਮਤੀ ਲਈ ਲੋਕਾਂ ਦੇ ਵੱਲੋਂ ਅਰਦਾਸਾਂ ਅਤੇ ਦੁਆਂਵਾਂ ਕੀਤੀਆਂ ਜਾ ਰਹੀਆਂ ਹਨ |