ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅਹਿਮਦਾਬਾਦ: ਅਹਿਮਦਾਬਾਦ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਔਰਤ ਦੇ ਪੇਟ ‘ਚ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਇਕ ਇੰਚ ਲੰਬੀਆਂ ਕਿੱਲਾਂ, ਸੇਫਟੀ ਕਿੱਲਾਂ, ਹੇਅਰ ਪਿੰਨਾਂ, ਚੇਨ ਅਤੇ ਚੂੜੀਆਂ ਆਦਿ ਕੱਢੀਆਂ। ਜਾਣਕਾਰੀ ਮੁਤਾਬਕ 45 ਸਾਲਾਂ ਉਕਤ ਔਰਤ ਸੰਗੀਤਾ ਨੂੰ ਲੰਬੇ ਸਮਾਂ ਤੋਂ ਪੇਟ ‘ਚ ਦਰਦ ਸੀ,,,,,। ਜਦ ਉਹ ਪੇਟ ਦਰਦ ਦੀ ਸ਼ਿਕਾਇਤ ਨੂੰ ਲੈ ਕੇ ਸਰਕਾਰੀ ਹਸਪਤਾਲ ਗਈ ਤਾਂ ਡਾਕਟਰਾਂ ਨੇ ਉਸ ਨੂੰ ਸਕੈਨ ਕਰਵਾਉਣ ਦੀ ਸਲਾਹ ਦਿੱਤੀ। ਸਕੈਨਿੰਗ ਦੀ ਰਿਪੋਰਟ ਦੇਖ ਕ ਖੁਦ ਡਾਕਟਰਾਂ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ।
ਢਿੱਡ ‘ਚ ‘ਚ ਲੋਹੇ ਦੀਆਂ ਕਿੱਲਾਂ, ਹੇਅਰ ਪਿੰਨ, ਚੂੜੀਆਂ ਅਤੇ ਹੋਰ ਸਾਮਾਨ ਪਿਆ ਸੀ। ਔਰਤ ਦਾ ਪੇਟ ਚਟਾਨ ਵਾਂਗ ਸਖਤ ਸੀ। ਇੱਕ ਸੇਫਟੀ ਪਿੰਨ ਨੇ ਤਾਂ ਉਸ ਦੇ ਪੇਟ ਅੰਦਰ ਇਕ ਪਕੰਚਰ ਤੱਕ ਕੀਤਾ ਹੋਇਆ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਬਿਨਾ ਦੇਰੀ ਕੀਤੇ ਔਰਤ ਦਾ ਆਪ੍ਰੇਸ਼ਨ ਕਰ ਦਿੱਤਾ। ਲੰਬਾ ਸਮਾਂ ਚੱਲੇ ਇਸ ਆਪ੍ਰੇਸ਼ਨ ਤੋਂ ਡਾਕਟਰਾਂ ,,,,,, ਨੂੰ ਸਫਲਤਾ ਮਿਲੀ ਤੇ ਸਾਰਾ ਸਾਮਾਨ ਬਾਹਰ ਕੱਢਿਆ ਗਿਆ। ਡਾਕਟਰਾਂ ਮੁਤਾਬਕ ਉਕਤ ਔਰਤ ਨੂੰ ਏਕੁਫੇਗੀਆ ਨਾਮ ਦੀ ਬੀਮਾਰੀ ਸੀ। ਇਸ ਬੀਮਾਰੀ ਵਾਲਾ ਵਿਅਕਤੀ ਆਮ ਤੌਰ ‘ਤੇ ਤਿੱਖੀਆਂ ਚੀਜ਼ਾਂ ਖਾ ਲੈਂਦਾ ਹੈ। ਅਜਿਹੀ ਬੀਮਾਰੀ ਵਾਲੇ ਮਰੀਜ ਲੱਖਾਂ ‘ਚੋਂ ਇਕ ਦੋ ਹੀ ਮਿਲਦੇ ਹਨ। ਔਰਤ ਕਈ ਮਹੀਨਿਆਂ ਤੋਂ ਉਕਤ ਸਾਮਾਨ ਖਾ ਰਹੀ ਸੀ।