ਆਈ ਤਾਜਾ ਵੱਡੀ ਖਬਰ

ਕਈ ਵਾਰ ਮਨੁੱਖ ਦੀ ਜ਼ਿੰਦਗੀ ਵਿਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ , ਜੋ ਸਭ ਨੂੰ ਹੀ ਹੈਰਾਨ ਕਰ ਕੇ ਰੱਖ ਦੇਂਦੀਆਂ ਹਨ । ਤਾਜ਼ਾ ਮਾਮਲਾ ਪੰਜਾਬ ਦੇ ਜਿਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿਥੇ ਡਿਊਟੀ ਤੋਂ ਪਰਤ ਰਹੇ ਨੌਜਵਾਨ ਨਾਲ ਖਾਲੀ ਪਲਾਟ ਚ ਵੱਡਾ ਕਾਂਡ ਕਾਂਡ ਵਾਪਰ ਗਿਆ , ਜਿਸ ਕਾਰਨ ਹਜਨ ਪੁਲਿਸ ਜਾਂਚ ਵਿੱਚ ਜੁਟ ਚੁੱਕੀ ਹੈ। ਦਸਦਿਆਂ ਕਿ ਲੁਧਿਆਣਾ ਦੇ ਸ਼ੇਰਪੁਰ ਦੀ ਫੌਜੀ ਕਲੋਨੀ ਇਲਾਕੇ ਵਿੱਚ ਡਿਊਟੀ ਤੋਂ ਘਰ ਪਰਤ ਰਹੇ ਲੜਕੇ ਦਾ ਕਤਲ ਕਰਕੇ ਖਾਲੀ ਪਲਾਟ ਵਿੱਚ ਸੁੱਟ ਦਿੱਤਾ ਗਿਆ।

ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ , ਕਿਉਕਿ ਪੰਜਾਬ ਦੇ ਹਾਲਾਤ ਦਿਨ ਪ੍ਰਤੀਦਿਨ ਵਿਗਾਡ਼ਦੇ ਨਜ਼ਰ ਆ ਰਹੇ ਨੇ । ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਸਵੇਰੇ ਉਸ ਸਮੇਂ ਸਾਹਮਣੇ ਆਈ, ਜਦੋਂ ਸਫਾਈ ਕਰਮਚਾਰੀ ਇਲਾਕੇ ਦੀ ਸਫਾਈ ਕਰ ਰਹੇ ਸਨ। ਉਸ ਵੇਲੇ ਓਹਨਾ ਨੂੰ ਇਲਾਕੇ ਵਿਚ ਲਾਸ਼ ਮਿਲੀ ਤੇ ਉਸ ਨੇ ਲਾਸ਼ ਨੂੰ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਮੋਤੀ ਨਗਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਮ੍ਰਿਤਕ ਦਾ ਨਾਮ ਵਿਕਾਸ ਕੁਮਾਰ ਦੱਸਿਆ ਜਾ ਰਿਹਾ ।

ਜਿਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਥਾਣਾ ਮੋਤੀ ਨਗਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਦੋਸ਼ ਲਾਇਆ ਕਿ ਇੱਥੇ ਪ੍ਰਵਾਸੀ ਮਜ਼ਦੂਰਾਂ ਤੋਂ ਰੋਜ਼ਾਨਾ ਲੁੱਟ-ਖੋਹ ਹੋ ਰਹੀ । ਇਸ ਦੀ ਸ਼ਿਕਾਇਤ ਵੀ ਪੁਲਿਸ ਨੂੰ ਦਿੱਤੀ ਗਈ ਹੈ। ਪਰ ਕਈ ਵਾਰ ਕਹਿਣ ਦੇ ਬਾਵਜੂਦ ਇਲਾਕੇ ਵਿੱਚ ਗਸ਼ਤ ਨਹੀਂ ਵਧਾਈ ਜਾ ਰਹੀ।ਜਿਸਦੇ ਚਲਦੇਪੁਲਿਸ ਅਧਿਕਾਰੀਆਂ ਨੇ ਮਜ਼ਦੂਰਾਂ ਨੂੰ ਸ਼ਾਂਤ ਕਰਦਿਆਂ ਭਰੋਸਾ ਦਿੱਤਾ ਕਿ ਇਲਾਕੇ ਵਿੱਚ ਗਸ਼ਤ ਵਧਾਈ ਜਾਵੇਗੀ ਅਤੇ ਨਾਜਾਇਜ਼ ਧੰਦਿਆਂ ਨੂੰ ਵੀ ਠੱਲ੍ਹ ਪਾਈ ਜਾਵੇਗੀ।

ਇਸ ਤੋਂ ਬਾਅਦ ਪੁਲਿਸ ਨੇ ਵਿਕਾਸ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਬਾਰੇ ਪਤਾ ਲਗਾਇਆ ਜਾ ਸਕੇ ।


ਤਾਜਾ ਜਾਣਕਾਰੀ
ਡਿਊਟੀ ਤੋਂ ਪਰਤ ਰਹੇ ਨੌਜਵਾਨ ਨਾਲ ਖਾਲੀ ਪਲਾਟ ਚ ਹੋਇਆ ਵੱਡਾ ਕਾਂਡ, ਪੁਲਿਸ ਜਾਂਚ ਚ ਜੁਟੀ
ByadminJanuary 18, 2023Comments Off on ਡਿਊਟੀ ਤੋਂ ਪਰਤ ਰਹੇ ਨੌਜਵਾਨ ਨਾਲ ਖਾਲੀ ਪਲਾਟ ਚ ਹੋਇਆ ਵੱਡਾ ਕਾਂਡ, ਪੁਲਿਸ ਜਾਂਚ ਚ ਜੁਟੀ
Previous Postਪੰਜਾਬ ਸਰਕਾਰ ਵਲੋਂ ਕੀਤਾ ਵੱਡਾ ਐਲਾਨ, ਅਧਿਆਪਕਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ
Next Postਯੂਰਪ ਚ ਸਕੇ ਭੈਣ ਭਰਾ ਸਮੇਤ ਮਾਰੇ ਗਏ 3 ਨੌਜਵਾਨ, ਪੰਜਾਬ ਨਾਲ ਇਥੋਂ ਸੀ ਸਬੰਧਿਤ