BREAKING NEWS
Search

ਡਾਕਟਰਾਂ ਨੇ ਹਾਸਿਲ ਕੀਤੀ ਵੱਡੀ ਕਾਮਯਾਬੀ , ਮਿਰਗੀ ਦੇ ਦੌਰੇ ਰੋਕਣ ਲਈ 13 ਸਾਲਾਂ ਬੱਚੇ ਦੀ ਸਿਰ ਚ ਲਗਾਇਆ ਡਿਵਾਈਸ

ਆਈ ਤਾਜਾ ਵੱਡੀ ਖਬਰ 

ਡਾਕਟਰਾਂ ਨੂੰ ਐਵੇਂ ਹੀ ਨਹੀਂ ਰੱਬ ਦਾਂ ਦਰਜਾ ਦਿੱਤਾ ਜਾਂਦਾ ਹੈ, ਇਸ ਪਿੱਛੇ ਦਾਂ ਕਾਰਨ ਹੈ ਕਿ ਕਈ ਵਾਰ ਡਾਕਟਰ ਅਜਿਹੇ ਕਾਰਨਾਮੇ ਤੇ ਚਮਤਕਾਰ ਕਰ ਦਿੰਦੇ ਹਨ, ਜਿਹਨਾਂ ਬਾਰੇ ਕਦੇ ਕੋਈ ਸੋਚ ਵੀ ਨਹੀਂ ਸਕਦਾ, ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਡਾਕਟਰਾਂ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ l ਮਿਰਗੀ ਦੇ ਦੌਰੇ ਰੋਕਣ ਨੂੰ ਲਈ 13 ਸਾਲਾਂ ਬੱਚੇ ਦੀ ਸਿਰ ‘ਚ ਡਿਵਾਈਸ ਲੱਗਾ ਦਿੱਤੀ ਗਈ l ਦੱਸਦਿਆ ਕਿ ਬ੍ਰਿਟੇਨ ਦੇ ਡਾਕਟਰਾਂ ਨੇ ਇਕ ਵੱਡਾ ਕਾਰਨਾਮਾ ਕਰ ਦਿਖਾਇਆ, ਉਹਨਾਂ ਨੇ ਦੁਨੀਆ ‘ਚ ਪਹਿਲੀ ਵਾਰ ਬ੍ਰਿਟੇਨ ‘ਚ ਇਕ 13 ਸਾਲ ਦੇ ਬੱਚੇ ਦੇ ਦਿਮਾਗ ਇੱਕ ਡਿਵਾਈਸ ਫਿੱਟ ਕੀਤਾ l

ਇਹ ਡਿਵਾਈਸ ਮਿਰਗੀ ਦੇ ਦੌਰੇ ਨੂੰ ਰੋਕਣ ‘ਚ 80 ਫੀਸਦੀ ਤੱਕ ਅਸਰਦਾਰ ਹੈ, ਜਿਸ ਨਾਲ ਮਿਰਗੀ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾਂ ਸਕਦਾ ਹੈ । ਉਥੇ ਹੀ ਸਰਜਰੀ ਦੌਰਾਨ ਉਸ ਦੀ ਖੋਪੜੀ ਵਿਚ ਨਿਊਰੋਸਟਿਮੂਲੇਟਰ ਨਾਂ ਦਾ ਇਕ ਡਿਵਾਈਸ ਲਗਾਇਆ ਗਿਆ ਸੀ, ਜੋ ਦਿਮਾਗ ਨੂੰ ਸਿਗਨਲ ਭੇਜਦਾ ਹੈ। ਇਹ ਮਿਰਗੀ ਦੇ ਮਰੀਜ਼ਾਂ ਲਈ ਉਮੀਦ ਦੀ ਇਕ ਨਵੀਂ ਕਿਰਨ ਸਾਬਿਤ ਹੁੰਦਾ ਹੈ ਤੇ ਇਹਨਾਂ ਮਰੀਜ਼ਾ ਨੂੰ ਇਸ ਨਾਲ ਇੱਕ ਨਵੀਂ ਜ਼ਿੰਦਗੀ ਮਿਲਦੀ ਹੈ । ਇੱਕ ਰਿਪੋਰਟ ਮੁਤਾਬਕ ਓਰਾਨ ਨਾਲਸਨ ਨਾਂ ਦਾ ਬੱਚਾ ਲੇਨੋਕਸ-ਗੈਸਟੌਟ ਸਿੰਡਰੋਮ ਨਾਮਕ ਮਿਰਗੀ ਨਾਲ ਪੀੜਤ ਹੈ। ਉਸ ਨੂੰ ਰੋਜ਼ਾਨਾ ਦੌਰੇ ਪੈ ਰਹੇ ਸਨ।

ਜਿਸ ਕਾਰਨ ਉਸਦੇ ਮਾਪੇ ਕਾਫ਼ੀ ਪ੍ਰੇਸ਼ਾਨ ਸਨ l ਜਿਸਦੇ ਚੱਲਦੇ ਉਸਦੀ ਮਾਂ ਜਸਟਿਨ ਨਾਲਸਨ ਨੇ ਕਿਹਾ ਕਿ ਦੌਰੇ ਦੌਰਾਨ, ਓਹ ਕਦੇ ਜ਼ਮੀਨ ‘ਤੇ ਡਿੱਗ ਜਾਂਦਾ ਸੀ, ਕਦੇ ਹਿੰਸਕ ਢੰਗ ਨਾਲ ਕੰਬਣਾ ਸ਼ੁਰੂ ਕਰ ਦਿੰਦਾ ਸੀ ਅਤੇ ਕਦੇ ਬੇਹੋਸ਼ ਹੋ ਜਾਂਦਾ ਸੀ। ਕਈ ਵਾਰ ਉਸ ਦਾ ਸਾਹ ਉਖੜਨ ਲੱਗਦਾ ਸੀ।

ਹੋਸ਼ ‘ਚ ਲਿਆਉਣ ਲਈ ਉਸ ਨੂੰ ਐਮਰਜੈਂਸੀ ਪਿਲਸ ਦੀ ਲੋੜ ਸੀ ਪਰ ਸਰਜਰੀ ਤੋਂ ਬਾਅਦ ਉਸ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੋ ਗਈ ਹੈ। ਇਸ ਸਰਜਰੀ ਤੋਂ ਬਾਅਦ ਪੂਰੇ ਦੇ ਪੂਰੇ ਪਰਿਵਾਰ ਚ ਖੁਸ਼ੀ ਦਾਂ ਮਾਹੌਲ ਹੈ ਤੇ ਉਹਨਾਂ ਮੁਤਾਬਕ ਡਾਕਟਰ ਨੇ ਉਹਨਾਂ ਦੇ ਪਰਿਵਾਰ ਨੂੰ ਇੱਕ ਨਵੀਂ ਜ਼ਿੰਦਗੀ ਤੇ ਨਵੀਂ ਉਮੀਦ ਦੀ ਕਿਰਨ ਦਿੱਤੀ ਹੈ l



error: Content is protected !!