ਆਈ ਤਾਜਾ ਵੱਡੀ ਖਬਰ
ਇੱਕ ਪਾਸੇ ਜਿੱਥੇ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ, ਜਿੱਥੇ ਡਾਕਟਰਾਂ ਦੇ ਕੋਲ ਮਨੁੱਖ ਦੀ ਜ਼ਿੰਦਗੀ ਬਚਾਉਣ ਦੀ ਤਾਕਤ ਹੁੰਦੀ ਹੈ, ਪਰ ਦੂਜੇ ਪਾਸੇ ਕਈ ਵਾਰ ਡਾਕਟਰਾਂ ਦੇ ਵੱਲੋਂ ਕੁਝ ਅਜਿਹੀਆਂ ਲਾਪਰਵਾਹੀਆਂ ਕਰ ਦਿੱਤੀਆਂ ਜਾਂਦੀਆਂ ਹਨ। ਜਿਸ ਕਾਰਨ ਮਰੀਜ਼ਾਂ ਦੀ ਜਾਨ ਖਤਰੇ ਦੇ ਵਿੱਚ ਪੈ ਜਾਂਦੀ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਔਰਤ ਦੇ ਆਪਰੇਸ਼ਨ ਦੌਰਾਨ ਡਾਕਟਰਾਂ ਦੇ ਵੱਲੋਂ ਅਜਿਹੀ ਲਾਪਰਵਾਹੀ ਵਰਤੀ ਗਈ, ਔਰਤ ਦੇ ਢਿੱਡ ਵਿੱਚ ਇੱਕ ਅਜਿਹੀ ਚੀਜ਼ ਛੱਡ ਦਿੱਤੀ ਗਈ, ਜਿਸ ਕਾਰਨ ਡਾਕਟਰਾਂ ਨੂੰ ਹੁਣ ਜੁਰਮਾਨਾ ਵੀ ਲੱਗ ਚੁੱਕਿਆ ਹੈ। ਦੱਸਦਿਆ ਕਿ ਇਕ ਔਰਤ ਦੇ ਆਪ੍ਰੇ੍ਸ਼ਨ ਦੌਰਾਨ ਢਿੱਡ ‘ਚ ਧਾਗਾ ਛੱਡ ਦੇਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਡਾਕਟਰਾਂ ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਜ਼ਿਲ੍ਹਾ ਖਪਤਕਾਰ ਸੁਰੱਖਿਆ ਫੋਰਮ ਨੇ ਦੋਸ਼ੀ ਡਾਕਟਰ ‘ਤੇ 2 ਲੱਖ ਰੁਪਏ ਦਾ ਜੁਰਮਾਨਾ ਲੱਗਾ ਦਿੱਤਾ ਗਿਆ ਹੈ ।
ਜ਼ਿਕਰਯੋਗ ਹੈ ਕਿ ਪਿੰਡ ਦੇਹਲਾਵਾਸ ਦੀ ਅੰਜੂ ਨੇ ਦੋ ਬੱਚੇ ਹੋਣ ਤੋਂ ਬਾਅਦ ਪਰਿਵਾਰ ਨਿਯੋਜਨ ਦਾ ਆਪ੍ਰੇਸ਼ਨ ਕਰਵਾਇਆ ਸੀ, ਪਰ ਉਸ ਦੀ ਇੱਕ ਧੀ ਦੀ ਮੌਤ ਹੋ ਗਈ ਸੀ। ਉਸ ਨੇ ਅਪਰੇਸ਼ਨ ਕਰਵਾਉਣ ਲਈ ਬੀਐੱਮਜੀ ਮਾਲ ਨੇੜੇ ਸਥਿਤ ਮਿਸ਼ਨ ਹਸਪਤਾਲ ਨਾਲ ਸੰਪਰਕ ਕੀਤਾ । ਜਿੱਥੇ ਡਾਕਟਰ ਦੀ ਸਲਾਹ ਦੇ ਨਾਲ ਅੰਜੂ ਨੂੰ 3 ਤੋਂ 5 ਅਕਤੂਬਰ 2016 ਤੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਇਲਾਜ ਦੌਰਾਨ ਉਸ ਦਾ ਪਰਿਵਾਰ ਨਿਯੋਜਨ ਦਾ ਆਪ੍ਰੇਸ਼ਨ ਕੀਤਾ ਗਿਆ।
ਆਪਰੇਸ਼ਨ ਹੋਣ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਆਖ ਦਿੱਤਾ ਗਿਆ ਕਿ ਇਹ ਆਪਰੇਸ਼ਨ ਸਫਲ ਹੋ ਚੁੱਕਿਆ ਹੈ ਤੇ ਹੁਣ ਉਹ ਗਰਭ ਧਾਰਨ ਕਰ ਸਕੇਗੀ। ਜਿਸ ਤੋਂ ਬਾਅਦ ਸਭ ਕੁਝ ਠੀਕ ਹੋ ਜਾਂਦਾ ਹੈ ਪਰ ਪੂਰੇ 2 ਸਾਲ ਤੱਕ ਅੰਜੂ ਦੇ ਢਿੱਡ ‘ਚ ਅਸਹਿਣਸ਼ੀਲ ਦਰਦ ਹੁੰਦਾ ਰਿਹਾ ਤੇ ਉਹ ਗਰਭਵਤੀ ਵੀ ਨਹੀਂ ਹੋ ਸਕੀ।
ਇਸ ਤੋਂ ਬਾਅਦ ਉਸ ਨੇ ਆਪਣੇ ਪਤੀ ਨਾਲ ਮਿਲ ਕੇ ਸ਼ਹਿਰ ਦੇ ਇਕ ਡਾਕਟਰ ਨਾਲ ਸਲਾਹ ਕੀਤੀ ਅਤੇ ਅਲਟਰਾਸਾਊਂਡ ਕਰਵਾਇਆ। ਅਲਟਰਾਸਾਊਂਡ ਤੋਂ ਪਤਾ ਚੱਲਿਆ ਕਿ ਆਪਰੇਸ਼ਨ ਦੌਰਾਨ ਉਸਦੇ ਢਿੱਡ ਵਿੱਚ ਇੱਕ ਧਾਗਾ ਰਹਿ ਗਿਆ ਸੀ, ਉਸਦੇ ਢਿੱਡ ਵਿੱਚ ਦਰਦ ਹੁੰਦੀ ਪਈ ਹੈ ਤੇ ਗਰਭ ਅਵਸਥਾ ਨਹੀਂ ਹੋ ਰਹੀ ਸੀ। ਜਿਸ ਤੋਂ ਬਾਅਦ ਪੀੜਿਤ ਪਰਿਵਾਰ ਦੇ ਵੱਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
Home ਤਾਜਾ ਜਾਣਕਾਰੀ ਡਾਕਟਰਾਂ ਨੇ ਵੱਡੀ ਲਾਪਰਵਾਹੀ ਕਰਦੇ ਆਪ੍ਰੇਸ਼ਨ ਦੌਰਾਨ ਮਹਿਲਾ ਦੇ ਢਿੱਡ ਚ ਛੱਡ ਦਿੱਤੀ ਇਹ ਚੀਜ਼, ਲਗਿਆ ਜੁਰਮਾਨਾ
ਤਾਜਾ ਜਾਣਕਾਰੀ