BREAKING NEWS
Search

ਡਾਕਟਰਾਂ ਨੇ ਦੇ ਦਿੱਤਾ ਜਵਾਬ ਪਰ ਸ੍ਰੀ ਗੁਰੂ ਰਾਮਦਾਸ ਜੀ ਨੇ ਕੱਟਿਆ ਇਸ ਭੈਣ ਦਾ ਭਿਆਨਕ ਰੋਗ (Video)

ਵਾਹਿਗੁਰੂ ਸਭ ਦੀਆਂ ਆਸਾਂ ਅਤੇ ਉਮੀਦਾਂ ਪੂਰੀਆਂ ਕਰਦੇ ਹਨ। ਬੱਸ ਸਾਨੂੰ ਵਾਹਿਗੁਰੂ ਤੇ ਦ੍ਰਿੜ੍ਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਆਪਾਂ ਵਾਹਿਗੁਰੂ ਉੱਤੇ ਵਿਸ਼ਵਾਸ ਰੱਖਾਂਗੇ ਅਤੇ ਆਪਣਾ ਮਨ ਨਾ ਡੁਲਾਵਾਂਗੇ ਤਾਂ ਸਾਡੀਆਂ ਸਭ ਮਨੋ ਕਾਮਨਾ ਪੂਰੀਆਂ ਹੋ ਜਾਣਗੀਆਂ। ਸਾਡੇ ਸਭ ਦੁੱਖ ਕੱਟੇ ਜਾਣਗੇ।

ਬੱਸ ਸਾਨੂੰ ਵਾਹਿਗੁਰੂ ਉੱਤੇ ਸਦਾ ਹੀ ਆਸਾਂ ਤੇ ਉਮੀਦਾਂ ਰੱਖਣੀਆਂ ਚਾਹੀਦੀਆਂ ਹਨ ਕਿਉਂਕਿ ਜੇਕਰ ਆਪਾਂ ਪ੍ਰਮਾਤਮਾ ਉੱਤੇ ਵਿਸ਼ਵਾਸ ਰੱਖਾਂਗੇ ਤਾਂ ਸਭ ਮਸਲੇ ਹੱਲ ਹੋ ਜਾਣਗੇ। ਪਰਮਾਤਮਾ ਰੋਗੀਆਂ ਦੇ ਰੋਗ ਕੱਟ ਦਿੰਦਾ ਹੈ, ਅਜਿਹਾ ਹੀ ਕੁਝ ਹੋਇਆ ਹੈ ਗੁਰੂ ਰਾਮਦਾਸ ਜੀ ਨੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕਹਿਣ ਤੇ ਆਪ ਜੀ ਨੇ ਨਗਰ ਵਸਾਇਆਂ ਜਿਸ ਦਾ ਨਾਮ ਗੁਰੂ ਕਾ ਚੱਕ ਸੀ। ਬਾਅਦ ਵਿੱਚ ਇਸ ਦਾ ਨਾਮ ਰਾਮਦਾਸਪੁਰ ਹੋ ਗਿਆ। ਅੱਜ ਇਹ ਅੰਮ੍ਰਿਤਸਰ ਦੇ ਨਾਲ ਨਾਲ ਜਾਣਿਆ ਜਾਂਦਾ ਹੈ।

ਅੰਮ੍ਰਿਤਸਰ ਦੇ ਰਹਿਣ ਵਾਲੇ ਇਕ ਪਰਿਵਾਰ ਨਾਲ ਉਨ੍ਹਾਂ ਦੀ ਇੱਕ ਲੜਕੀ ਕਿਰਨਪ੍ਰੀਤ ਕੌਰ ਹੈ ਉਸ ਦੇ ਸਰੀਰ ਉੱਤੇ ਇੱਕ ਅਜਿਹਾ ਰੋਗ ਚੱਲ ਗਿਆ ਸੀ ਜਿਸ ਦੇ ਸਾਰੇ ਸਰੀਰ ਵਿੱਚ ਪੀਕ ਪੈ ਗਈ। ਉਸ ਦੇ ਪਰਿਵਾਰ ਵਾਲਿਆਂ ਨੇ ਬਹੁਤ ਡਾਕਟਰੀ ਇਲਾਜ ਕਰਵਾਇਆ, ਪਰ ਕੁਝ ਵੀ ਹੱਥ ਨਹੀਂ ਸੀ ਆ ਰਿਹਾ। ਕਿਰਨਪ੍ਰੀਤ ਕੌਰ ਦੀ ਹਾਲਤ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਸੀ। ਡਾਕਟਰਾਂ ਨੇ ਤਾਂ ਕਹਿ ਦਿੱਤਾ ਕਿ ਉਹ ਬੱਸ ਹੁਣ ਕੁਝ ਦਿਨ ਦੀ ਮਹਿਮਾਨ ਹੈ। ਪਰ ਪਰਿਵਾਰ ਨੇ ਆਸ ਨਹੀਂ ਛੱਡੀ ਅਤੇ ਉਹ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਲੈ ਕੇ ਆ ਗਏ। ਉੱਥੇ ਉਨ੍ਹਾਂ ਨੇ ਲਗਾਤਾਰ ਕਿਰਨਪ੍ਰੀਤ ਕੌਰ ਨੂੰ ਇਸ਼ਨਾਨ ਕਰਵਾਉਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਉਸ ਦੀ ਹਾਲਤ ਵਿੱਚ ਸੁਧਾਰ ਆਉਣ ਲੱਗਿਆ

credit go to Nirvair Tv
ਜੇਕਰ ਅੱਜ ਦੇ ਹਲਾਤਾਂ ਦੇ ਬਾਗਾਨ ਕਰੀਏ ਤਾਂ ਕਿਰਨਪ੍ਰੀਤ ਕੌਰ ਆਪਣੇ ਪਰਿਵਾਰ ਵਿੱਚ ਰਾਜ਼ੀ ਖ਼ੁਸੀ ਵੱਸ ਰਹੀ ਹੈ। ਉਸ ਦਾ ਪਰਿਵਾਰ ਸ੍ਰੀ ਗੁਰੂ ਰਾਮਦਾਸ ਦਾ ਕੋਟਾਨ-ਕੋਟ ਸ਼ੁਕਰ ਕਰਦਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਝੋਲੀ ਖ਼ੈਰ ਸ੍ਰੀ ਗੁਰੂ ਰਾਮਦਾਸ ਨੇ ਪਾਈ ਹੈ, ਕਿਉਂਕਿ ਉਨ੍ਹਾਂ ਨੂੰ ਆਸ ਨਹੀਂ ਸੀ, ਕਿ ਉਨ੍ਹਾਂ ਦੀ ਇਹ ਧੀ ਬਚ ਸਕੇਗੀ। ਪਰ ਗੁਰੂ ਰਾਮਦਾਸ ਨੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਇੱਦਾਂ ਦੇ ਹੋਰ ਵੀ ਕਈ ਕਿੱਸੇ ਹਨ, ਜਿਨ੍ਹਾਂ ਨੂੰ ਡਾਕਟਰੀ ਜਵਾਬ ਤੋਂ ਬਾਅਦ ਗੁਰੂ ਰਾਮਦਾਸ ਦੇ ਘਰੋਂ ਆਰਾਮ ਮਿਲਿਆ ਹੈ, ਦੁੱਖ ਕੱਟੇ ਗਏ ਹਨ।



error: Content is protected !!