BREAKING NEWS
Search

ਡਰਾਈਵਰ ਦੀ ਰਾਤੋ ਰਾਤ ਚਮਕ ਗਈ ਕਿਸਮਤ, 59 ਰੁਪਏ ਲਗਾ ਇਸ ਤਰਾਂ ਬਣਿਆ ਕਰੋੜਪਤੀ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਥੇ ਕੁਝ ਲੋਕਾਂ ਦੀ ਕਿਸਮਤ ਬਦਲ ਜਾਂਦੀ ਹੈ। ਕਹਾਵਤਾਂ ਵਿਚ ਵੀ ਸੱਚ ਹੀ ਆਖਿਆ ਗਿਆ ਹੈ ਕਿ ਉੱਪਰ ਵਾਲਾ ਜਦੋਂ ਵੀ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਬਹੁਤ ਸਾਰੇ ਲੋਕਾਂ ਦੀ ਕਿਸਮਤ ਇਸ ਤਰਾਂ ਬਦਲ ਜਾਂਦੀ ਹੈ ਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਚਲਦਾ ਕਿ ਉਹ ਰਾਤੋਂ-ਰਾਤ ਕਰੋੜਪਤੀ ਬਣ ਗਏ ਹਨ। ਕਈ ਵਾਰ ਇਨਸਾਨ ਵੱਲੋਂ ਜਿੱਥੇ ਸ਼ੌਕ ਨਾਲ ਹੀ ਖੇਡ ਖੇਡ ਵਿੱਚ ਕੁਝ ਇਸ ਤਰਾਂ ਦੀਆਂ ਚੀਜਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਬਾਰੇ ਉਨ੍ਹਾਂ ਵੱਲੋਂ ਸੋਚਿਆ ਨਹੀਂ ਗਿਆ ਹੁੰਦਾ। ਪਰ ਉਨ੍ਹਾਂ ਦੇ ਉਸ ਸ਼ੌਂਕ ਹੀ ਉਹਨਾਂ ਨੂੰ ਕਰੋੜਪਤੀ ਬਣਾ ਦਿੰਦੇ ਹਨ।

ਹੁਣ ਇਥੇ ਡਰਾਈਵਰ ਦੀ ਰਾਤੋ-ਰਾਤ ਕਿਸਮਤ ਚਮਕ ਗਈ ਹੈ ਜਿੱਥੇ 59 ਰੁਪਏ ਲਗਾ ਕੇ ਕਰੋੜਪਤੀ ਬਣਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਹੁਣ ਆਈ ਪੀ ਐਲ ਕ੍ਰਿਕਟ ਪ੍ਰੇਮੀ ਇਨ੍ਹਾਂ ਦਿਨਾਂ ਵਿੱਚ ਦੇਸ਼ ਵਿੱਚ ਹੋ ਰਹੇ ਆਨੰਦ ਮਾਣ ਰਹੇ ਹਨ। ਉੱਥੇ ਹੀ ਬਹੁਤ ਸਾਰੇ ਪ੍ਰਸੰਸਕਾਂ ਵੱਲੋਂ ਵੱਖ-ਵੱਖ ਟੀਮਾਂ ਨੂੰ ਬਣਾਉਣ ਲਈ ਵੀ ਡਰੀਮ 11 ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਟੀਮ ਚੁਣੀ ਜਾਂਦੀ ਹੈ। ਉੱਥੇ ਹੀ ਹੁਣ ਇਸ ਟੀਮ ਨੂੰ ਚੁਣਨ ਦੇ ਸਦਕਾ ਇਕ ਡਰਾਈਵਰ ਰਾਤੋਂ-ਰਾਤ ਕਰੋੜਪਤੀ ਬਣ ਗਿਆ ਹੈ, ਜੋ ਕਈ ਸਾਲਾਂ ਤੋਂ ਡ੍ਰੀਮ 11 ਤੇ ਟੀਮਾਂ ਬਣਾਉਣ ਦਾ ਕੰਮ ਕਰਦਾ ਆ ਰਿਹਾ ਸੀ।

ਇਹ ਡਰਾਈਵਰ ਜਿੱਥੇ ਪੱਛਮੀ ਬੰਗਾਲ ਵਿੱਚ ਪਿੰਡ ਰਸੂਲਪੁਰ ਦਾ ਰਹਿਣ ਵਾਲਾ ਹੈ ਅਤੇ ਪੱਛਮੀ ਬੰਗਾਲ ਵਿੱਚ ਹੀ ਕਾਰ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਉੱਥੇ ਹੀ ਉਸ ਡਰਾਈਵਰ ਦੀ ਕਿਸਮਤ ਅਜਿਹੀ ਪਲਟੀ ਹੈ ਕਿ ਇਹ ਵਿਅਕਤੀ ਰਾਤੋ ਰਾਤ 2 ਕਰੋੜ ਰੁਪਏ ਜਿੱਤ ਗਿਆ ਹੈ।

ਇਸ ਨੂੰ ਇਹ ਸਾਰੀ ਰਕਮ ਜੀਐਸਟੀ ਕੱਟਣ ਤੋਂ ਬਾਅਦ ਉਸ ਦੇ ਖਾਤੇ ਵਿੱਚ ਭੇਜ ਦਿੱਤੀ ਜਾਵੇਗੀ ਜੋ ਕਿ ਇੱਕ ਕਰੋੜ 40 ਲੱਖ ਰਾਸ਼ੀ ਹੋਵੇਗੀ। ਪਰਿਵਾਰ ਵਿਚ ਜਿੱਥੇ ਖ਼ੁਸ਼ੀ ਦੀ ਲਹਿਰ ਹੈ ਉੱਥੇ ਹੀ ਸਭ ਲੋਕਾਂ ਵੱਲੋਂ ਉਨ੍ਹਾਂ ਨੂੰ 2 ਕਰੋੜ ਰੁਪਏ ਦਾ ਇਨਾਮ ਜਿੱਤਣ ਤੇ ਮੁਬਾਰਕਬਾਦ ਵੀ ਦਿੱਤੀ ਜਾ ਰਹੀ ਹੈ। ਇਹ ਡਰਾਈਵਰ ਜਿਥੇ ਹੁਣ ਸਭ ਪਾਸੇ ਚਰਚਾ ਦੇ ਵਿੱਚ ਬਣਿਆ ਹੋਇਆ ਹੈ। ਕਿਉਂਕਿ ਇਸ ਵੱਲੋਂ ਆਈਪੀਐਲ ਲਈ ਬਣਾਈ ਗਈ ਟੀਮ ਦੇ ਕਾਰਨ ਇਹ ਵਿਅਕਤੀ ਅਮੀਰ ਬਣ ਗਿਆ ਹੈ।



error: Content is protected !!