ਨਵੀਂ ਦਿੱਲੀ: ਬਜਾਜ ਕਿਉਟ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਇੰਤਜ਼ਾਰ ਕਰਨ ਦੀ ਹੁਣ ਲੋੜ ਨਹੀਂ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਵਿਚ ਇਸ ਨੂੰ ਅੱਜ 18 ਅਪ੍ਰੈਲ 2019 ਨੂੰ ਲਾਂਚ ਕਰੇਗੀ। ਦੇਸ਼ ਵਿਚ ਇਹ ਕਵਾਡ੍ਰੀਸਾਇਕਲ ਸੈਗਮੇਂਟ ਦੀ ਪਹਿਲੀ ਗੱਡੀ ਹੋਵੇਗੀ। ਸੜਕ ਅਤੇ ਆਵਾਜਾਈ ਮੰਤਰਾਲਾ ਇਸ ਨੂੰ ਬਾਜਾਰ ਵਿਚ ਲਿਉਣ ਦੀ ਤਿਆਰੀ ਕਰ ਚੁੱਕਾ ਹੈ। ਬਜਾਜ ਕਿਉਟ ਫੋਰ ਵ੍ਹੀਲਰ ਵਾਹਨ ਹੈ।
cardekho.com ਮੁਤਾਬਕ ਵੇਖਣ ਨੂੰ ਇਹ ਕਾਰ ਵਰਗੀ ਹੈ ਪਰ ਹਕੀਕਤ ਵਿਚ ਇਹ ਕਾਰ ਨਹੀਂ ਹੈ। ਇਸ ਨੂੰ ਤਿੰਨ ਟਾਇਰਾਂ ਵਾਲਾ ਆਟੋ ਰਿਕਸ਼ਾ ਜਾਂ 4 ਟਾਇਰਾਂ ਵਾਲਾ ਵਰਜਨ ਕਹਿਣਾ ਵੀ ਗਲਤ ਨਹੀਂ ਹੋਵੇਗਾ। ਇਸ ਦਾ ਇੱਕ ਸਟੇਅਰਿੰਗ ਵ੍ਹੀਲ ਅਤੇ ਚਾਰ ਪਹੀਏ ਹਨ। ਇਸ ਵਿਚ ਡਰਾਈਵਰ ਦੀ ਸੀਟ ਨਾਲ ਇੱਕ ਹੋਰ ਸੀਟ ਬਣਾਈ ਗਈ ਹੈ। ਇਸ ਵਿਚ ਡਰਾਈਵਰ ਸਮੇਤ ਕੁੱਲ ਚਾਰ ਲੋਕ ਬੈਠ ਸਕਦੇ ਹਨ।
ਇਸ ਵਿਚ ਬੈਠਣ ਵਾਲਿਆਂ ਲਈ ਸੀਟ ਬੈਲਟ ਵੀ ਲਗਾਈ ਗਈ ਹੈ। ਭਾਰਤ ਵਿਚ ਇਸ ਨੂੰ ਐਕਸਪੋਰਟ ਕਰਕੇ ਵੇਚਿਆ ਜਾਵੇਗਾ। ਬਜਾਜ ਕਿਉਟ ਵਿਚ 216.6 ਸੀਸੀ ਦਾ ਪੈਟਰੋਲ ਇੰਜਨ ਮਿਲੇਗਾ। ਇਸ ਨੂੰ ਸੀਐਨਜੀ ਨਾਲ ਵੀ ਚਲਾਇਆ ਜਾ ਸਕਦਾ ਹੈ। ਪੈਟਰੋਲ ਮੋਡ ਵਿਚ ਇਹ 13 ਪੀਐਮ ਦੀ ਪਾਵਰ ਅਤੇ 18.9 ਐਨਐਮ ਦਾ ਟਾਰਕ ਜਨਰੇਟ ਕਰੇਗੀ। ਸੀਐਨਜੀ ਮੋਡ ਵਿਚ ਇਹ 10.98 ਪੀਐਸ ਦੀ ਪਾਵਰ ਅਤੇ 16.1 ਐਨਐਮ ਦਾ ਟਾਰਕ ਜਨਰੇਟ ਕਰਦੀ ਹੈ।
ਇਸ ਵਿਚ ਮੋਟਰਸਾਇਕਲ ਵਾਂਗ 5 ਸਪੀਡ ਸਿਕਵੈਂਸ਼ਲ ਗੇਅਰਬਾਕਸ ਮਿਲੇਗਾ। ਬਜਾਜ ਕਿਉਟ ਦੀ ਲੰਬਾਈ 2752 ਐਮਐਮ ਹੋਵੇਗੀ। ਇਸ ਦਾ ਇੰਜਨ 451 ਐਨਐਮ ਹੋਵੇਗਾ। ਬਜਾਜ ਕਿਉਟ ਦੀ ਕੀਮਤ ਲਗਭਗ 2 ਲੱਖ ਹੋ ਸਕਦੀ ਹੈ। ਕੀਮਤ ਦੇ ਮਾਮਲੇ ਵਿਚ ਇਹ ਟਾਟਾ ਨੈਨੋ ਤੋਂ ਵੀ ਸਸਤੀ ਹੈ। ਯਾਤਰੀ ਇਸ ਵਿਚ ਤਿੰਨ ਟਾਇਰਾਂ ਵਾਲੇ ਰਿਕਸ਼ੇ ਤੋਂ ਵੀ ਜ਼ਿਆਦਾ ਸੁਰੱਖਿਅਤ ਰਹਿਣਗੇ। ਇਸ ਤੋਂ ਪਹਿਲਾਂ ਵੀ ਅਜਿਹੀਆਂ ਹੀ ਨਵੇਂ ਵਰਜਨ ਦੀਆਂ ਕਾਰਾਂ ਲਾਂਚ ਹੋਈਆਂ ਹਨ ਜਿਹਨਾਂ ਦੀ ਕੀਮਤ ਇਸ ਨਾਲੋਂ ਜ਼ਿਆਦਾ ਹੈ।
ਵਾਇਰਲ