BREAKING NEWS
Search

ਟਾਈਟੈਨਿਕ ਜਹਾਜ ਦੇ ਸਭ ਤੋਂ ਅਮੀਰ ਯਾਤਰੀ ਦੀ ਬੇਸ਼ਕੀਮਤੀ ਘੜੀ ਕੀਤੀ ਗਈ ਨਿਲਾਮ , ਕੀਮਤ ਜਾਣ ਉੱਡ ਜਾਣਗੇ ਹੋਸ਼

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਸਮੇਂ ਅਨੁਸਾਰ ਹਰੇਕ ਚੀਜ਼ ਦੀ ਕੀਮਤ ਵਧ ਜਾਂਦੀ l ਜਿੰਨੀ ਪੁਰਾਣੀ ਵਸਤੂ ਹੋਵੇਗੀ,ਉਸ ਦੀ ਕੀਮਤ ਉਨੀ ਹੀ ਜ਼ਿਆਦਾ ਵੱਧ ਲੱਗੇਗੀ। ਆਏ ਦਿਨ ਹੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ,ਜਿੱਥੇ ਬਹੁਤ ਪੁਰਾਣੀਆਂ ਚੀਜ਼ਾਂ ਲੱਖਾਂ ਕਰੋੜਾਂ ਦੇ ਵਿੱਚ ਵਿਕਿਆ ਹੋਣ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਟਾਈਟਲ ਇੱਕ ਜਹਾਜ਼ ਤੇ ਸਭ ਤੋਂ ਅਮੀਰ ਯਾਤਰੀ ਦੀ ਬਹੁਤ ਕੀਮਤੀ ਘੜੀ ਦੀ ਨਿਲਾਮੀ ਕੀਤੀ ਗਈ ਤੇ ਇਸ ਦੀ ਕੀਮਤ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ l ਦਰਅਸਲ ਟਾਈਟੈਨਿਕ ਜਹਾਜ਼ ਦੇ ਸਭ ਤੋਂ ਅਮੀਰ ਯਾਤਰੀ ਦੀ ਮਿਲੀ ਇੱਕ ਸੋਨੇ ਦੀ ਘੜੀ ਮਿਲੀ ਹੈ l ਜਿਸਤੋ ਬਾਅਦ ਘੜੀ ਨੂੰ ਨੀਲਾਮ ਕੀਤਾ ਗਿਆ l

ਜਿਸਦੀ ਕੀਮਤ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ, ਕਿਉਂਕਿ ਜਦੋਂ ਵੀ ਢਾਈ ਟਾਈਮ ਇਕ ਜਹਾਜ ਠੀਕ ਆ ਉੱਠਦੀ ਤਾਂ, ਲੋਕਾਂ ਨੂੰ ਇਸ ਬਾਰੇ ਜਾਣਣ ਦੀ ਉਤਸੁਕਤਾ ਵੱਧ ਜਾਂਦੀ, ਇਸੇ ਵਿਚਾਲੇ ਹੁਣ ਇਸ ਜਹਾਜ਼ ਤੇ ਯਾਤਰੀ ਦੀ ਘੜੀ ਨਿਲਾਮੀ ਹੋਈ ਹੈ ਜਿਸ ਦੀ ਕੀਮਤ ਚਰਚਾ ਦਾ ਵਿਸ਼ਾ ਬਣੀ ਹੋਈ ਹੈl ਦੱਸ ਦਈਏ ਇੰਗਲੈਂਡ ਵਿੱਚ ਘੜੀ ਨੂੰ 11.7 ਲੱਖ ਪੌਂਡ ਯਾਨੀ ਕਿ 14.6 ਲੱਖ ਡਾਲਰ ਵਿੱਚ ਨੀਲਾਮ ਕੀਤੀ ਗਈ। ਨਿਲਾਮੀ ਕਰਨ ਵਾਲੇ ਹੈਨਰੀ ਐਲਡਰਿਜ ਐਂਡ ਸਨ ਨੇ ਕਿਹਾ ਕਿ 1912 ਦੇ ਜਹਾਜ਼ ਆਫ਼ਤ ਨਾਲ ਜੁੜੀ ਕਿਸੇ ਵਸਤੂ ਦੇ ਲਈ ਇਹ ਇੱਕ ਰਿਕਾਰਡ ਰਾਸ਼ੀ ਸੀ।

ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਘੜੀ ਕਰੀਬ ਇੱਕ ਲੱਖ ਤੋਂ 150,000 ਪੌਂਡ ਦੇ ਵਿਚਾਲੇ ਵਿਕ ਜਾਵੇਗੀ। ਹਾਲਾਂਕਿ, ਇਨ੍ਹਾਂ ਅੰਦਾਜ਼ਿਆਂ ਨੂੰ ਪਿੱਛੇ ਛੱਡਦੇ ਹੋਏ ਅਮਰੀਕਾ ਦੇ ਇੱਕ ਵਿਅਕਤੀ ਨੇ ਬੋਲੀ ਜਿੱਤੀ ਹੈ। ਇਸ ਘੜੀ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਇਸ ਘੜੀ ‘ਤੇ ਜੇਜੇਏ ਲਿਖਿਆ ਹੋਇਆ ਸੀ । ਦਰਅਸਲ, ਇਹ ਘੜੀ ਅਮਰੀਕਾ ਦੇ ਸਭ ਤੋਂ ਅਮੀਰ ਵਿਅਕਤੀ ਜਾਨ ਜੈਕਬ ਐਸਟੋਰ ਦੀ ਸੀ।

ਦੱਸਿਆ ਜਾਂਦਾ ਹੈ ਕਿ ਜਦੋਂ 15 ਅਪ੍ਰੈਲ 1912 ਵਿੱਚ ਟਾਈਟੈਨਿਕ ਡੁੱਬੀ ਸੀ, ਉਦੋਂ ਜਹਾਜ਼ ਦੇ ਡੁੱਬਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਪਤਨੀ ਮੇਡੇਲੀਨ ਨੂੰ ਇੱਕ ਲਾਈਫਬੋਟ ‘ਤੇ ਚੜ੍ਹਾ ਦਿੱਤਾ ਸੀ, ਜਿਸ ਨਾਲ ਉਨ੍ਹਾਂ ਦੀ ਜਾਨ ਬਚ ਗਈ ਸੀ। ਹਾਲੈਕੀ ਐਸਟੋਰ ਦੀ ਮੌਤ ਹੋ ਗਈ ਸੀ। ਉਸ ਸਮੇਂ ਉਹ ਸਿਰਫ਼ 47 ਸਾਲ ਦੇ ਸਨ। ਉਨਾਂ ਦੀ ਮ੍ਰਿਤਕ ਦੇ ਕੋਲੋਂ ਉਹਨਾਂ ਦਾ ਬਹੁਤ ਸਾਰਾ ਸਮਾਨ ਮਿਲਿਆ ਸੀ ਤੇ ਉਨਾਂ ਦੇ ਹੱਥ ਵਿੱਚ ਪਾਈ ਹੋਈ ਘੜੀ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਸੀ, ਜਿਸ ਤੋਂ ਬਾਅਦ ਹੁਣ ਇਸ ਘੜੀ ਦੀ ਨਿਲਾਮੀ ਕੀਤੀ ਗਈ ।



error: Content is protected !!