ਤਾਜਾ ਵੱਡੀ ਖਬਰ
ਕਰੋਨਾ ਵਾਇਰਸ ਦਾ ਕਰਕੇ ਅਮਰੀਕਾ ਦਾ ਰਾਸ਼ਟਰਪਤੀ ਟਰੰਪ ਪਹਿਲਾਂ ਹੀ ਬਹੁਤ ਟੈਨਸ਼ਨ ਚ ਰਹਿ ਰਿਹਾ ਹੈ ਉਸਦੀਆਂ ਹਰ ਰੋਜ ਅਜੀਬ ਹਰਕਤਾਂ ਦੀਆਂ ਖਬਰਾਂ ਸੁਰਖੀਆਂ ਵਿਚ ਛਾਈਆਂ ਰਹਿੰਦੀਆਂ ਹਨ। ਪਰ ਹੁਣ ਉਸ ਲਈ ਇਕ ਵੱਡੀ ਪ੍ਰੋਬਲਮ ਖੜੀ ਹੋ ਗਈ ਹੈ।
ਅਮਰੀਕਾ ਦੀ ਇਕ ਫੈਡਰਲ ਅਪੀਲੀ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਆਪਣੇ ਵਾਸ਼ਿੰਗਟਨ ਸਥਿਤ ਲਗਜ਼ਰੀ ਹੋਟਲ ਦੇ ਜ਼ਰੀਏ ਰਾਸ਼ਟਰਪਤੀ ਦੇ ਰੂਪ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਫਾਇਦਾ ਲੈਣ ਨਾਲ ਸਬੰਧਿਤ ਮੁਕੱਦਮੇ ਨੂੰ ਇਕ ਵਾਰ ਫਿਰ ਤੋਂ ਬਹਾਲ ਕਰ ਦਿੱਤਾ ਹੈ।
ਮੈਰੀਲੈਂਡ ਰਾਜ ਅਤੇ ਕੋਲੰਬੀਆ ਜ਼ਿਲੇ ਨੇ ਇਹ ਮੁਕੱਦਮਾ ਦਾਇਰ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਟਰੰਪ ਨੇ ਟਰੰਪ ਇੰਟਰਨੈਸ਼ਨਲ ਹੋਟਲ ਵਿਚ ਠਹਿਰਣ ਵਾਲੇ ਵਿਦੇਸ਼ੀ ਅਤੇ ਘਰੇਲੂ ਅਧਿਕਾਰੀਆਂ ਦੇ ਜ਼ਰੀਏ ਮੁਨਾਫੇ ਨੂੰ ਸਵੀਕਾਰ ਕਰਕੇ ਸੰਵਿਧਾਨ ਦੇ ਸੈਲਰੀ ਸਬੰਧੀ ਪ੍ਰਾਵਧਾਨਾਂ ਦਾ ਉਲੰਘਣ ਕੀਤਾ ਹੈ। ਅਮਰੀਕਾ ਦੇ ਜ਼ਿਲਾ ਜੱਜ ਪੀਟਰ ਮੇਸਸੀਟੇ ਨੇ ਮੁਕੱਦਮੇ ਨੂੰ ਖਾਰਿਜ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਰਿਚਮੰਡ ਦੀ ਅਮਰੀਕੀ ਸਰਕਿਟ ਕੋਰਟ ਆਫ ਅਪੀਲਸ ਦੇ 3 ਜੱਜਾਂ ਨੇ ਪੈਨਲ ਨੇ ਉਨ੍ਹਾਂ ਦੇ ਆਦੇਸ਼ ਨੂੰ ਪਿਛਲੇ ਸਾਲ
ਜੁਲਾਈ ਵਿਚ ਪਲਟ ਦਿੱਤਾ ਸੀ। ਪੈਨਲ ਦੇ ਉਸ ਆਦੇਸ਼ ਨੂੰ ਵੀਰਵਾਰ ਨੂੰ 15 ਜੱਜਾਂ ਦੀ ਪੂਰਣ ਅਦਾਲਤ ਨੇ ਪਲਟ ਦਿੱਤਾ। 9-6 ਦੇ ਬਹੁਮਤ ਦੇ ਫੈਸਲੇ ਵਿਚ ਅਦਾਲਤ ਨੇ ਪਾਇਆ ਕਿ 3 ਜੱਜਾਂ ਦੇ ਪੈਨਲ ਨੇ ਮੇਸਸੀਟੇ ਨੂੰ ਮੁਕੱਦਮਾ ਖਾਰਿਜ਼ ਕਰਨ ਦਾ ਆਦੇਸ਼ ਦੇ ਕੇ ਆਪਣੇ ਅਧਿਕਾਰ ਤੋਂ ਬਾਹਰ ਜਾ ਕੇ ਕੰਮ ਕੀਤਾ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ