ਹੁਣੇ ਆਈ ਤਾਜਾ ਵੱਡੀ ਖਬਰ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਵਾਰ ਫਿਰ ਵਿਸ਼ਵ ਸਿਹਤ ਸੰਗਠਨ (WHO – ਵਰਲਡ ਹੈਲਥ ਆਰਗੇਨਾਇਜ਼ੇਸ਼ਨ – ਡਬਲਿਵੂਐੱਚਓ) ’ਤੇ ਇੱਕ ਵਾਰ ਫਿਰ ਨਿਸ਼ਾਨਾ ਵਿੰਨ੍ਹਿਆ ਹੈ। ਸ੍ਰੀ ਟਰੰਪ ਨੇ ਸੰਗਠਨ ਉੱਤੇ ਚੀਨ ਲਈ ਲੋਕ–ਸੰਪਰਕ ਏਜੰਸੀ (ਪੀਆਰ ਏਜੰਸੀ) ਵਜੋਂ ਕੰਮ ਕਰਨ ਦਾ ਦੋਸ਼ ਲਾਇਆ ਹੈ।
ਸ੍ਰੀ ਟਰੰਪ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਅਜਿਹਾ ਕੁਝ ਵੇਖਿਆ ਹੈ, ਜਿਸ ਤੋਂ ਪਤਾ ਲੱਗਦਾ ਹੋਵੇ ਗਿਕ ਚੀਨ ਦੇ ਵੁਹਾਨ ਇੰਸਟੀਚਿਊਟ ਆਫ਼ ਵਾਇਰੌਲੋਜੀ ਤੋਂ ਹੀ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਹੈ, ਤਾਂ ਉਨ੍ਹਾਂ ਕਿਹਾ ਕਿ – ‘ਹਾਂ, ਮੈਂ ਵੇਖਿਆ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਕਿ ਉਹ ਚੀਨ ਲਈ ਇੱਕ ਪੀਆਰ ਏਜੰਸੀ (ਲੋਕ ਸੰਪਰਕ ਏਜੰਸੀ) ਵਾਂਗ ਹੈ।
ਇੱਥੇ ਵਰਨਣਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਡਬਲਿਊਐੱਚਓ ਉੱਤੇ ਪਿਛਲੇ ਕੁਝ ਸਮੇਂ ਤੋਂ ਹਮਲਾਵਰ ਰਹੇ ਰਾਸ਼ਟਰਪਤੀ ਸ੍ਰੀ ਟਰੰਪ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕਾ ਤੋਂ ਇਸ ਸਿਹਤ ਏਜੰਸੀ ਨੂੰ ਮਿਲਣ ਵਾਲੀ ਫ਼ੰਡਿੰਗ ਇਹ ਆਖਦਿਆਂ ਰੋਕ ਦਿੱਤੀ ਸੀ ਕਿ ਡਬਲਿਊਐੱਚਓ ਸਮੇਂ–ਸਿਰ ਇਸ ਮਹਾਮਾਰੀ ਨਾਲ ਜੁੜੀ ਜਾਣਕਾਰੀ ਸਾਂਝੀ ਕਰਨ ਤੋਂ ਨਾਕਾਮ ਰਹੀ ਹੈ।
ਇਸ ਤੋਂ ਬਾਅਦ ਅਮਰੀਕਾ ’ਚ ਵਿਦੇਸ਼ ਮਾਮਲਿਆਂ ਬਾਰੇ ਅਮਰੀਕੀ ਸੰਸਦੀ ਸਦਨ ਦੀ ਕਮੇਟੀ ਨੇ ਵਿਸ਼ਵ ਸਿਹਤ ਸੰਗਠਨ ਦੀ ਫ਼ੰਡਿੰਗ ਰੋਕਣ ਵਾਲੇ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਦੀ ਜਾਂਚ ਸ਼ੁਰੂ ਕਰ ਦਿੱਤੀ।ਇਸ ਤੋਂ ਪਹਿਲਾਂ ਸ੍ਰੀ ਟਰੰਪ ਨੇ ਵੀਰਵਾਰ ਨੂੰ ਚੀਨ ਉੱਤੇ ਮੁੜ ਗੰਭੀਰ ਦੋਸ਼ ਲਾਇਆ ਸੀ। ਉਨ੍ਹਾਂ ਆਖਿਆਸ ਕਿ ਨਵੰਬਰ ’ਚ ਹੋਣ ਵਾਲੀਆਂ ਚੋਣਾਂ ਵਿੱਚ ਚੀਨ ਉਨ੍ਹਾਂ ਨੂੰ ਰਾਸ਼ਟਰਪਤੀ ਬਣਨ ਤੋਂ ਰੋਕਣ ਲਈ ਕਿਸੇ ਵੀ ਹੱਦ ਤੱਕ ਜਾਵੇਗਾ।
ਉਨ੍ਹਾਂ ਕਿਹਾ ਕਿ ਮੈਨੂੰ ਹਰਾਉਣ ਲਈ ਚੀਨ ਕੁਝ ਵੀ ਕਰ ਸਕਦਾ ਹੈ। ਚੀਨ ਉਨ੍ਹਾਂ ਦੇ ਵਿਰੋਧੀ ਤੇ ਡੈਮੋਕਰੈਟ ਪਾਰਟੀ ਦੇ ਉਮੀਦਵਾਰ ਜੋਅ ਬਾਇਡੇਨ ਨੂੰ ਜਿਤਾਉਣਾ ਚਾਹੁੰਦਾ ਹੈ, ਤਾਂ ਜੋ ਚੀਨ ਦੇ ਅਮਰੀਕਾ ਨਾਲ ਵਪਾਰਕ ਸਬੰਧਾਂ ਵਿੱਚ ਦਬਾਅ ਘਟ ਸਕੇ।ਸ੍ਰੀ ਟਰੰਪ ਨੇ ਕੋਰੋਨਾ ਲਈ ਇੱਕ ਵਾਰ ਫਿਰ ਚੀਨ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਕਿਹਾ ਕਿ ਉਸ ਨੂੰ ਇਸ ਬਾਰੇ ਦੁਨੀਆ ਨੂੰ ਛੇਤੀ ਦੱਸਣਾ ਚਾਹੀਦਾ ਸੀ।
ਤਾਜਾ ਜਾਣਕਾਰੀ