BREAKING NEWS
Search

ਜੱਟ ਜਿਉਣਾ ਮੌੜ ਦੇ ਪ੍ਰੀਵਾਰ ਤੋਂ ਆਈ ਵੱਡੀ ਮਾੜੀ ਖਬਰ – ਲੋਕ ਕਰ ਰਹੇ ਅਫਸੋਸ ਜਾਹਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਆਏ ਦਿਨ ਹੀ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੇ ਵਿਚ ਕਈ ਅਨਮੋਲ ਜਾਨਾਂ ਚਲੀਆਂ ਜਾਂਦੀਆਂ ਹਨ। ਇਨ੍ਹਾਂ ਕੀਮਤੀ ਜਾਨਾਂ ਦੇ ਵਿਚ ਕਈ ਅਜਿਹੀਆਂ ਖ਼ਾਸ ਸ਼ਖ਼ਸੀਅਤਾਂ ਵੀ ਹੁੰਦੀਆਂ ਹਨ ਜਿਨ੍ਹਾਂ ਦੇ ਚਲੇ ਜਾਣ ਦੇ ਕਾਰਨ ਵੱਡਾ ਘਾਟਾ ਪੈ ਜਾਂਦਾ ਹੈ। ਇਸ ਸਾਲ ਦੇ ਦੌਰਾਨ ਵੀ ਖੇਡ-ਜਗਤ, ਸੰਗੀਤ ਜਗਤ, ਫਿਲਮੀ ਜਗਤ, ਰਾਜਨੀਤਿਕ ਜਗਤ ਅਤੇ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਹੈ। ਜਿਨ੍ਹਾਂ ਦੇ ਜਾਣ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਇਸ ਵੇਲੇ ਇਕ ਹੋਰ ਅਜਿਹੀ ਹੀ ਮੰਦਭਾਗੀ ਖਬਰ ਸੁਨਣ ਵਿੱਚ ਸਾਹਮਣੇ ਆਈ ਹੈ ਜਿੱਥੇ ਸਾਹਿਤਕ ਜਗਤ ਨੂੰ ਇੱਕ ਵੱਡਾ ਘਾਟਾ ਪੈ ਗਿਆ ਹੈ।

ਸਾਹਿਤਕ ਜਗਤ ਦੀ ਮਸ਼ਹੂਰ ਹਸਤੀ ਅਤੇ ਮਸ਼ਹੂਰ ਸ਼ਾਇਰਾ ਡਾ. ਸੁਲਤਾਨਾ ਬੇਗਮ ਦਾ ਦਿਹਾਂਤ ਹੋ ਗਿਆ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਕੱਲ ਉਨ੍ਹਾਂ ਨੇ ਬਤੌਰ ਮੁੱਖ ਮਹਿਮਾਨ ਭਾਸ਼ਾ ਵਿਭਾਗ ਪਟਿਆਲਾ ਵਿਖੇ ਪਹੁੰਚਣਾ ਸੀ ਜਿਥੇ ਪੰਜਾਬੀ ਸੱਭਿਆਚਾਰ ਨਾਰੀ ਵਿਰਸਾ ਮੰਚ ਵੱਲੋਂ ਇਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਪਰ ਉਸ ਰੱਬ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ।

ਸੁਲਤਾਨਾ ਬੇਗਮ ਦੀ ਇਸ ਅਚਨਚੇਤ ਮੌਤ ਦੇ ਕਾਰਨ ਪੂਰੇ ਸਾਹਿਤਕ ਜਗਤ ਦੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਸੁਲਤਾਨਾ ਬੇਗਮ ਦੀ ਸਾਹਿਤਕ ਜਗਤ ਨੂੰ ਬਹੁਤ ਵੱਡੀ ਦੇਣ ਹੈ ਉਨ੍ਹਾਂ ਦੇ ਮੁੱਖ ਕਾਵਿ ਸੰਗ੍ਰਹਿ ਗੁਲਜ਼ਾਰਾਂ, ਬਾਹਰਾਂ ਅਤੇ ਸ਼ਗੂਫੇ ਸਨ। 72 ਸਾਲਾਂ ਦੀ ਸੁਲਤਾਨਾ ਬੇਗਮ ਡਿਪਟੀ ਡਾਇਰੈਕਟਰ ਵੱਜੋਂ ਰਿਟਾਇਰ ਹੋਏ ਸਨ ਅਤੇ ਅੱਜ ਕੱਲ ਬਟਾਲਾ ਵਿਖੇ ਆਪਣੀ ਬੇਟੀ ਦੇ ਕੋਲ ਰਹਿ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਸੁਲਤਾਨਾ ਬੇਗਮ ਜੱਟ ਜਿਉਣਾ ਮੌੜ ਦੀ ਪੜ੍ਹਦੋਹਤੀ ਸਨ ਅਤੇ ਬਹੁਤ ਸਾਰੇ ਲੋਕ ਜੱਟ ਜਿਊਣਾ ਮੌੜ ਦੇ ਪਰਿਵਾਰ ਦੇ ਨਾਲ ਹੀ ਇਸ ਦੁੱਖ ਦੇ ਸਮੇਂ ਸੋਗ ਦਾ ਪ੍ਰਗਟਾਵਾ ਕਰ ਰਹੇ ਹਨ।

ਸਾਹਿਤਕ ਜਗਤ ਦੀਆਂ ਕਈ ਹੋਰ ਨਾਮਵਰ ਹਸਤੀਆਂ ਨੇ ਵੀ ਸੁਲਤਾਨਾ ਬੇਗਮ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਅਤੇ ਇਸ ਦੁੱਖ ਦੀ ਘੜੀ ਦੇ ਨਾਲ ਸ਼ਰੀਕ ਹੋ ਰਹੇ ਹਨ। ਉਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸੁਲਤਾਨਾ ਬੇਗਮ ਦੇ ਜਾਣ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।



error: Content is protected !!