ਗੁਰੂਘਰ ਆਏ ਮੁੰਡੇ ਕਰ ਗਏ ਵੱਡਾ ਕਾਰਾ
ਮਮਦੋਟ ਵਿੱਚ ਇੱਕ ਗੁਰਦੁਆਰਾ ਸਾਹਿਬ ਵਿੱਚ ਇਨਵਰਟਰ ਦਾ ਬੈਟਰਾ ਚੋਰੀ ਹੋ ਗਿਆ। ਚੋਰ ਦਿਨ ਦਿਹਾੜੇ ਸੀਸੀਟੀਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਬੈਟਰਾ ਚੋਰੀ ਕਰਕੇ ਲੈ ਗਏ ਚੋਰਾਂ ਨੂੰ ਦੇਖਣ ਉਪਰੰਤ ਇਕ ਔਰਤ ਨੇ ਰੌਲਾ ਵੀ ਪਾਇਆ ਪਰ ਉਸ ਦੀ ਗੱਲ ਵੱਲ ਕਿਸੇ ਨੇ ਧਿਆਨ ਨਾ ਦਿੱਤਾ। ਜਦੋਂ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਦੇਰ ਹੋ ਚੁੱਕੀ ਸੀ। ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੋ ਵਿਅਕਤੀ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋਏ ਉਨ੍ਹਾਂ ਨੇ ਇਨਵਰਟਰ ਦਾ ਬੈਟਰਾ ਚੁੱਕਿਆ ਅਤੇ ਮੋਟਰਸਾਈਕਲ ਤੇ ਰੱਖ ਕੇ ਰਫ਼ੂ ਚੱਕਰ ਹੋ ਗਏ।
ਗੁਰਦੁਆਰੇ ਦੇ ਗ੍ਰੰਥੀ ਸਿੰਘ ਦੇ ਦੱਸਣ ਅਨੁਸਾਰ ਨੇੜੇ ਦੇ ਪਿੰਡਾਂ ਜਿਵੇਂ ਕਿ ਬੁੱਟਰ ਅਤੇ ਕਿੱਲੀ ਆਦਿ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਗੁਰੂ ਘਰਾਂ ਦੇ ਪੱਖੇ ਤੱਕ ਉਤਾਰੇ ਜਾ ਚੁੱਕੇ ਹਨ। ਗ੍ਰੰਥੀ ਪੰਜਾਬ ਸਿੰਘ ਦੇ ਦੱਸਣ ਅਨੁਸਾਰ ਗੁਰੂਘਰ ਦੇ ਅੱਗੇ ਬੋਹੜ ਦੇ ਦਰੱਖਤ ਥੱਲੇ ਸੰਗਤ ਬੈਠੀ ਸੀ। ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਵਿਅਕਤੀ ਚੋਰੀ ਕਰਨ ਆਏ ਹਨ। ਉਹ ਬੈਟਰਾ ਉਤਾਰ ਕੇ ਚੁੱਪ ਚਾਪ ਨਿਕਲ ਗਏ। ਗ੍ਰੰਥੀ ਸਿੰਘ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦੀ ਫੜਿਆ ਜਾਵੇ। ਇਕ ਹੋਰ ਵਿਅਕਤੀ ਦੇ ਦੱਸਣ ਅਨੁਸਾਰ ਇਨ੍ਹਾਂ ਵਿੱਚੋਂ ਇੱਕ ਚੋਰ ਦਾ ਕੱਦ ਲਗਪਗ ਛੇ ਫੁੱਟ ਹੈ।
ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ ਉਸ ਦੇ ਨਾਲ ਇੱਕ ਉਸ ਦਾ ਸਾਥੀ ਵੀ ਹੈ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਪਹਿਲਾਂ ਤਾਂ ਪਲੱਗ ਵਿੱਚੋਂ ਤਾਰ ਕੱਢੀ ਅਤੇ ਫਿਰ ਬੈਟਰਾ ਚੁੱਕ ਕੇ ਫਰਾਰ ਹੋ ਗਏ। ਇੱਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਕਿੰਨੀਆਂ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਜਦੋਂ ਅਜਿਹੇ ਗਲਤ ਅਨਸਰ ਗੁਰੂ ਘਰ ਅੰਦਰ ਦਾਖ਼ਲ ਹੋ ਕੇ ਬੈਟਰਾ ਚੁੱਕ ਸਕਦੇ ਹਨ ਤਾਂ ਬੇਅਦਬੀ ਦੀ ਘਟਨਾ ਵੀ ਵਾਪਰ ਸਕਦੀ ਹੈ। ਇਸ ਲਈ ਇਨ੍ਹਾਂ ਬੰਦਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਵਾਇਰਲ