ਹਨੀਪ੍ਰੀਤ ਦਾ ਇਸ ਤਰਾਂ ਸਵਾਗਤ ਕੀਤਾ ਡੇਰਾ ਸਮਰਥਕਾਂ ਨੇ
ਸਿਰਸਾ— ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਪੰਚਕੂਲਾ ਹਿੰਸਾ ਅਤੇ ਦੰਗਿਆਂ ਦੇ ਮਾਮਲੇ ‘ਚ ਜ਼ਮਾਨਤ ਮਿਲਣ ਤੋਂ ਬਾਅਦ ਅੰਬਾਲਾ ਜੇਲ ਤੋਂ ਬਾਹਰ ਆ ਗਈ ਹੈ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਹ ਸਿੱਧੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਆਸ਼ਰਮ ‘ਚ ਪੁੱਜੀ, ਜਿੱਥੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਹਨੀਪ੍ਰੀਤ ਦੀ ਇਕ ਝਲਕ ਦੇਖਣ ਲਈ ਡੇਰਾ ਸਮਰਥਕ ਲਾਈਨ ‘ਚ ਖੜ੍ਹੇ ਸਨ ਅਤੇ ਉਨ੍ਹਾਂ ਨੇ ਇਸ ਮੌਕੇ ਜੰਮ ਕੇ ਪਟਾਕੇ ਵੀ ਚਲਾਏ। ਇਸ ਦੌਰਾਨ ਹਨੀਪ੍ਰੀਤ ਨੇ ਮੀਡੀਆ ਨਾਲ ਕੁਝ ਵੀ ਗੱਲ ਨਹੀਂ ਕੀਤੀ ਅਤੇ ਸਿੱਧੇ ਡੇਰਾ ਸੱਚਾ ਸੌਦਾ ਹੈੱਡ ਕੁਆਰਟਰ ਵੱਲ ਵਧ ਗਈ।
ਬੁੱਧਵਾਰ ਸ਼ਾਮ ਹੋਈ ਸੀ ਜੇਲ ਤੋਂ ਰਿਹਾਅ
ਜੇਲ ਅਧਿਕਾਰੀਆਂ ਨੇ ਦੱਸਿਆ ਕਿ ਪੰਚਕੂਲਾ ਹਿੰਸਾ ‘ਚ ਜ਼ਮਾਨਤ ਮਿਲਣ ਤੋਂ ਬਾਅਦ ਸ਼ਾਮ 5.45 ਵਜੇ ਜੇਲ ਤੋਂ ਰਿਹਾਈ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਅਤੇ ਉਨ੍ਹਾਂ ਨੂੰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਅੰਬਾਲਾ ਸੈਂਟਰਲ ਜੇਲ ਦੇ ਐੱਸ.ਪੀ. ਲਖਬੀਰ ਸਿੰਘ ਨੇ ਦੱਸਿਆ ਕਿ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਹਨੀਪ੍ਰੀਤ ਆਪਣੇ ਭਰਾ ਸਾਹਿਲ ਨਾਲ ਡੇਰਾ ਹੈੱਡ ਕੁਆਰਟਰ ਵੱਲ ਰਵਾਨਾ ਹੋ ਗਈ। ਅੰਬਾਲਾ ਪੁਲਸ ਕੁਰੂਕੁਸ਼ੇਤਰ ਸਰਹੱਦ ਤੱਕ ਉਨ੍ਹਾਂ ਨਾਲ ਸੀ। ਇਸ ਤੋਂ ਬਾਅਦ ਸਫ਼ਰ ਉਸ ਨੇ ਬਿਨਾਂ ਪੁਲਸ ਸੁਰੱਖਿਆ ਦੇ ਆਪਣੇ ਰਿਸ਼ਤੇਦਾਰਾਂ ਨਾਲ ਤੈਅ ਕੀਤਾ।
ਹਰਿਆਣਾ ਪੁਲਸ ਲਈ ਵੱਡਾ ਝਟਕਾ
ਹਨੀਪ੍ਰੀਤ ਨੂੰ ਮਿਲੀ ਜ਼ਮਾਨਤ ਹਰਿਆਣਾ ਪੁਲਸ ਲਈ ਵੱਡਾ ਝਟਕਾ ਹੈ। ਪੁਲਸ ਨੂੰ ਹਾਲ ‘ਚ ਸਭ ਤੋਂ ਵੱਡਾ ਝਟਕਾ ਉਸ ਸਮੇਂ ਲੱਗਾ ਸੀ, ਜਦੋਂ ਕੋਰਟ ਨੇ ਹਨੀਪ੍ਰੀਤ ਅਤੇ ਹੋਰ ਦੋਸ਼ੀਆਂ ‘ਤੇ ਲਾਗੂ ਦੇਸ਼ਧ੍ਰੋਹ ਦੀ ਧਾਰਾ ਨੂੰ ਹਟਾ ਦਿੱਤਾ ਸੀ, ਜਦਕਿ ਬਾਕੀ ਧਾਰਾਵਾਂ ‘ਤੇ ਦੋਸ਼ ਤੈਅ ਕਰ ਦਿੱਤੇ ਸਨ। ਹਨੀਪ੍ਰੀਤ ਨੂੰ ਪੰਚਕੂਲਾ ਦੰ ਗੇ ਅਤੇ ਹਿੰ ਸਾ ਦੇ ਮਾਮਲੇ ‘ਚ ਦਰਜ ਐੱਫ.ਆਈ.ਆਰ. ਨੰਬਰ 345 ‘ਚ ਜ਼ਮਾਨਤ ਮਿਲੀ ਹੈ। ਹਨੀਪ੍ਰੀਤ ਨੇਖੁਦ ਨੂੰ ਪੂਰੇ ਮਾਮਲੇ ‘ਚ ਬੇਕਸੂਰ ਦੱਸਦੇ ਹੋਏ ਜ਼ਮਾਨਤ ਦੀ ਪਟੀਸ਼ਨ ਦਾਖਲ ਕੀਤੀ ਸੀ।
ਇਹ ਸੀ ਮਾਮਲਾ
ਦੱਸਣਯੋਗ ਹੈ ਕਿ ਰਾਮ ਰਹੀਮ ਨੂੰ 25 ਅਗਸਤ 2017 ਨੂੰ ਦੋ ਸ਼ੀ ਕਰਾਰ ਦੇਣ ਤੋਂ ਬਾਅਦ ਪੰਚਕੂਲਾ ਸਮੇਤ ਹੋਰ ਜਗ੍ਹਾ ਵਿਆਪਕ ਪੈਮਾਨੇ ‘ਤੇ ਹਿੰ ਸਾ ਅਤੇ ਦੰਗੇ ਹੋਏ ਸਨ। ਇਸ ‘ਚ ਕਾਫੀ ਜਾਨੀ-ਮਾਲੀ ਦਾ ਨੁਕਸਾਨ ਹੋਇਆ ਸੀ। ਹਨੀਪ੍ਰੀਤ ਸ਼ੁਰੂਆਤ ‘ਚ ਖੁਦ ਨੂੰ ਨਿਰਦੋਸ਼ ਦੱਸਦੀ ਰਹੀ ਹੈ। ਜ਼ਮਾਨਤ ਪਟੀਸ਼ਨ ਲਈ ਉਸ ਨੇ ਕਈ ਦਲੀਲਾਂ ਦਿੱਤੀਆਂ ਸਨ। ਉਸ ਨੇ ਦਾਅਵਾ ਕੀਤਾ ਸੀ ਕਿ ਹਿੰ ਸਾ ‘ਚ ਉਸ ਦੀ ਕੋਈ ਵੀ ਭੂਮਿਕਾ ਨਹੀਂ ਸੀ। ਉਸ ਦੀ ਦਲੀਲ ਸੀ ਕਿ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਦੌਰਾਨ ਉਹ ਡੇਰਾ ਮੁਖੀ ਨਾਲ ਕੋਰਟ ‘ਚ ਮੌਜੂਦ ਸੀ ਅਤੇ ਸਜ਼ਾ ਸੁਣਾਏ ਜਾਣ ਦੇ ਤੁਰੰਤ ਬਾਅਦ ਸੁਨਾਰੀਆ (ਰੋਹਤਕ) ਚੱਲੀ ਗਈ ਸੀ। ਸੁਨਾਰੀਆ ਜੇਲ ‘ਚ ਰਾਮ ਰਹੀਮ ਨੂੰ ਭੇਜਿਆ ਗਿਆ ਸੀ।
ਤਾਜਾ ਜਾਣਕਾਰੀ