ਆਮ ਕਰਕੇ ਗੁਰਦਿਆਂ ਦੇ ਫੇਲ ਹੋਣ ਦਾ ਮੁਖ ਕਾਰਨ ਹੈ ਸਰੀਰ ਵਿੱਚ ਖੂਨ ਵਿਚ ਯੂਰੀਆ ਦੀ ਮਾਤਰਾ ਦਾ ਵੱਧ ਹੋਣਾ। ਜਦੋ ਸਾਡੇ ਜਿਗਰ ਦੇ ਪ੍ਰੋਟੀਨ ਦਾ ਮੇਟੈਬਲੋਜਿਮ ਠੀਕ ਨਾ ਹੋਵੇ ਤਾ ਇਹ ਬਿਮਾਰੀ ਹੋ ਸਕਦੀ ਹੈ। ਜਦੋ ਇਹ ਸਹੀ ਢੰਗ ਨਾਲ ਕੰਮ ਕਰਦੇ ਹਨ ਤਾ ਯੂਰੀਆ ਦੀ ਮਾਤਰਾ ਖੂਨ ਵਿਚ ਸਹੀ ਰਹਿੰਦੀ ਹੈ। ਖੂਨ ਸਹੀ ਰੂਪ ਵਿਚ ਫਿਲਟਰ ਨਹੀਂ ਹੁੰਦਾ ਹੈ ਤਾ ਇਸਦਾ ਮਤਲਬ ਹੈ ਕਿ ਗੁਰਦੇ ਆਪਣਾ ਕੰਮ ਠੀਕ ਢੰਗ ਨਾਲ ਨਹੀਂ ਕਰ ਰਹੇ ਹਨ ਅਤੇ ਇਹ ਹੀ ਅੱਗੇ ਜਾ ਕੇ ਗੁਰਦਿਆਂ ਦੇ ਫੇਲ ਹੋਣ ਦਾ ਵੱਡਾ ਕਾਰਨ ਹੁੰਦਾ ਹੈ। ਜਿਸ ਨੂੰ ਡਾਕਟਰੀ ਭਾਸ਼ਾ ਵਿਚ ਡਾਇਲਸਿਸ ਰਾਹੀਂ ਠੀਕ ਕੀਤਾ ਜਾਂਦਾ ਹੈ ਜਾ ਇਹ ਵੀ ਕਹਿ ਸਕਦੇ ਹਾਂ ਕਿ ਇਹ ਇੱਕੋ ਇੱਕ ਰਸਤਾ ਹੈ ਜੋ ਬਚਦਾ ਹੈ।
ਦੋਸਤੋ ਸਾਡੇ ਸਰੀਰ ਵਿਚ 7-25 MG /DL ਮਤਲਬ ਯੂਰੀਆ ਦੀ ਮਾਤਰਾ ਆਮ ਹੀ ਹੁੰਦੀ ਹੈ। ਇਸਦੀ ਜਿਆਦਾ ਮਾਤਰਾ ਹੋਣ ਨਾਲ ਜੋੜਾ ਦਾ ਦਰਦ,ਗੋਡਿਆਂ ਦਾ ਦਰਦ,ਅੱਡੀਆਂ ਵਿਚ ਦਰਦ ਹੋਣਾ ਆਮ ਹੀ ਗੱਲ ਹੋ ਗਈ ਹੈ। ਆਓ ਜਾਣਦੇ ਹਾਂ ਕਿ ਇਸਨੂੰ ਅਸੀਂ ਕਿਸ ਤਰ੍ਹਾਂ ਕੌਂਟਰੋਲ ਵਿੱਚ ਰੱਖ ਸਕਦੇ ਹਾਂ ਜਾ ਉਹ ਕਿਹੜੇ ਕਿਹੜੇ ਘਰੇਲੂ ਉਪਾਅ ਹਨ ਜਿੰਨਾ ਨਾਲ ਅਸੀਂ ਇਸ ਤੋਂ ਬਚ ਸਕਦੇ ਹਾਂ
ਭੋਜਨ ਵਿੱਚ :- ਹਲਦੀ ,ਨਿਬੂ ,ਗੋਭੀ, ਖੀਰਾ ,ਗਾਜਰ, ਸ਼ਿਮਲਾ ਮਿਰਚ,ਦਾਲਚੀਨੀ,ਆਦਿ ਦੀ ਵਰਤੋਂ ਜ਼ਰੂਰ ਕਿਸੇ ਨਾ ਕਿਸੇ ਰੂਪ ਵਿਚ ਕਰੋ । ਇਹ ਸਾਡੇ ਖ਼ੂਨ ਵਿੱਚ ਯੂਰੀਆ ਦੀ ਮਾਤਰਾ ਠੀਕ ਰੱਖਦੇ ਹਨ
ਵਿਟਾਮਿਨ ਸੀ ਦੀ ਵਰਤੋਂ ਵੱਧ ਤੋਂ ਵੱਧ ਕਰੋ :- ਇਹ ਐਟੀ ਆਕਸੀਡੈਂਟ ਮੰਨਿਆ ਜਾਂਦਾ ਹੈ। ਵਿਟਾਮਿਨ ਸੀ ਸਾਡੀ ਕਿਡਨੀ ਵਿੱਚੋ ਫ੍ਰੀ ਰੈਡੀਕਲ ਨੂੰ ਬਾਹਰ ਕਢਦਾ ਹੈ। ਅਤੇ ਸਰੀਰ ਵਿਚ ਆਇਰਨ ਦੀ ਕਮੀ ਨਹੀਂ ਪਾਈ ਜਾਂਦੀ ਕਿਉਂਕਿ ਕਿਡਨੀ ਨਾਲ ਪੀੜਿਤ ਲੋਕਾਂ ਨੂੰ ਆਮ ਹੀ ਹੀਮੋਗਲੋਬਿਨ ਦੀ ਘਾਟ ਹੋ ਜਾਂਦੀ ਹੈ। ਜੋ ਕਿ ਯੂਰੀਆ ਬਣਨ ਦਾ ਇੱਕ ਕਾਰਨ ਹੈ ਖੂਨ ਦੀ ਕਮੀ ਵੀ ਯੂਰੀਆ ਬਣਾਉਂਦੀ ਹੈ। ਇਸ ਲਈ ਰੋਜ਼ਾਨਾ ਖਾਣੇ ਵਿੱਚ ਨਿਬੂ ਦੀ ਵਰਤੋਂ ਕਰੋ।
ਪ੍ਰੋਟੀਨ ਦੀ ਵਰਤੋਂ :- ਬਹੁਤ ਸਾਰੇ ਲੋਕ ਅਲੱਗ ਤੋਂ ਪ੍ਰੋਟੀਨ ਖਾਂਦੇ ਹਨ ਜੋ ਕਿ ਬਿਲਕੁਲ ਹੀ ਸਹੀ ਨਹੀਂ ਹੈ। ਜਰੂਰਤ ਤੋਂ ਜਿਆਦਾ ਪ੍ਰੋਟੀਨ ਦੀ ਵਰਤੋਂ ਸਾਡਾ ਸਰੀਰ ਪਚਾ ਨਹੀਂ ਸਕਦਾ ਜੋ ਕਿ ਬਾਅਦ ਵਿੱਚ ਯੂਰੀਆ ਦੇ ਰੂਪ ਵਿਚ ਬਦਲ ਜਾਂਦਾ ਹੈ। ਜੋ ਲੋਕ ਦੁੱਧ ਜਾ ਦੁੱਧ ਤੋਂ ਬਣੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ ਉਹਨਾਂ ਨੂੰ ਜੌ ਦੇ ਆਟੇ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਇਸਦੀ ਸਹਾਇਤਾ ਨਾਲ ਸਰੀਰ ਵਿਚ ਫਾਲਤੂ ਯੂਰੀਆ ਬਾਹਰ ਕੱਢਿਆ ਜਾ ਸਕਦਾ ਹੈ। ਜੌ ਡਾਇਰੇਟਿਕ ਪਦਾਰਥ ਹੈ ਜੋ ਸਰੀਰ ਦੇ ਵਾਧੂ ਪਦਾਰਥਾਂ ਨੂੰ ਪੇਸ਼ਾਬ ਰਾਹੀਂ ਬਾਹਰ ਕਢਦਾ ਹੈ।
ਕਰੇਲੇ ਦਾ ਜੂਸ :- ਸਰੀਰ ਨੂੰ ਅੰਦਰੂਨੀ ਸਾਫ ਰੱਖਣ ਲਈ ਕਰੇਲੇ ਦੇ ਜੂਸ ਦੀ ਵਰਤੋਂ ਕਰੋ ਇਹ ਸੂਗਰ ਅਤੇ ਕਿਡਨੀ ਦੇ ਮਰੀਜਾਂ ਲਈ ਵੀ ਲਾਭਦਾਇਕ ਹੁੰਦਾ ਹੈ। ਪਾਣੀ ਦੀ ਵੱਧ ਵਰਤੋਂ ਕਰੋ :- ਪਾਣੀ ਦੀ ਕਮੀ ਦੇ ਕਾਰਨ ਵੀ ਯੂਰੀਆ ਸਰੀਰ ਵਿਚ ਵੱਧ ਜਾਂਦਾ ਹੈ। ਪਾਣੀ ਦੀ ਕਮੀ ਦੇ ਕਾਰਨ ਪੇਸ਼ਾਬ ਘੱਟ ਆਉਂਦਾ ਹੈ ਅਤੇ ਯੂਰੀਆ ਸਾਰੇ ਸਰੀਰ ਦੇ ਅੰਦਰ ਹੀ ਇਕੱਠਾ ਹੁੰਦਾ ਰਹਿੰਦਾ ਹੈ।
ਅਲਕੋਹਲ ਦੀ ਵਰਤੋਂ :- ਜੋ ਲੋਕ ਅਲਕੋਹਲ ਮਤਲਬ ਸ਼ਰਾਬ ਦੀ ਵੱਧ ਵਰਤੋਂ ਕਰਦੇ ਹਨ ਉਸ ਨਾਲ ਡੀਹਾਈਡ੍ਰੇਸ਼ਨ ਮਤਲਬ ਸਰੀਰ ਵਿਚ ਪਾਣੀ ਦੀ ਕਮੀ ਹੁੰਦੀ ਹੈ ਅਤੇ ਗੁਰਦੇ ਖਰਾਬ ਹੁੰਦੇ ਹਨ। ਇਸ ਲਈ ਸ਼ਰਾਬ ਦੀ ਵਰਤੋਂ ਨੂੰ ਘੱਟ ਕਰੋ। ਸਰੀਰ ਦੀ ਅੰਦੂਰਨੀ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ। ਜੇਕਰ ਅੰਦਰ ਦੀ ਗੰਦੀ ਬਾਹਰ ਨਾ ਆਵੇ ਤਾ ਸਾਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Home ਘਰੇਲੂ ਨੁਸ਼ਖੇ ਜੇਕਰ ਤੁਹਾਡੇ ਸਰੀਰ ਵਿੱਚ ਵੀ ਯੂਰੀਆ ਦੀ ਮਾਤਰਾ ਵੱਧ ਗਈ ਹੈ ਤਾ ਇਸਨੂੰ ਕੌਂਟਰੋਲ ਕਰਨ ਲਈ ਵਰਤੋਂ ਇਹ ਨੁਸਖੇ
ਘਰੇਲੂ ਨੁਸ਼ਖੇ