ਦੁਨੀਆਂ ਉੱਪਰ ਵੱਡੇ ਤੋਂ ਵੱਡੇ ਠੱਗ ਪਏ ਨੇ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਸ ਬੈਂਕ ਵਿੱਚ ਤੁਸੀਂ ਖਾਤਾ ਖੁਲਾ ਕੇ ਆਪਣੇ ਪੈਸੇ ਜਮ੍ਹਾਂ ਕਰਵਾਉਨੇ ਹੋ ਜੇਕਰ ਉਥੋ ਦੇ ਮੁਲਾਜ਼ਮ ਹੀ ਠੱਗੀ ਮਾਰਨ ਤੇ ਉਤਾਰੂ ਹੋ ਜਾਣ ਤਾਂ ਤੁਹਾਡੇ ਪੈਸੇ ਦਾ ਕੀ ਬਣੇਗਾ । ਅਜਿਹਾ ਹੀ ਇੱਕ ਮਾਮਲਾ ਫਾਜਿਲਕਾ ਇਲਾਕੇ ਚ ਦੇਖਣ ਨੂੰ ਮਿਲਿਆ
ਜਿਥੇ ਇੱਕ ਨੌਜਵਾਨ ਦਾ HDFC Bank ਵਿੱਚ ਪਿਛਲੇ 10 ਸਾਲ ਤੋਂ ਖਾਤਾ ਸੀ । ਪਰ ਪਿਛਲੇ ਕੁੱਝ ਮਹੀਨਿਆਂ ਤੋਂ ਬੈਂਕ ਦੇ ਇੱਕ ਮੁਲਾਜਮ ਨੇ ਇਸਦੇ ਖਾਤੇ ਚ ਪਹਿਲਾਂ ਤਾਂ ਆਪਣਾ ਮੋਬਾਈਲ ਨੰਬਰ ਐਡ ਕੀਤਾ ਤੇ ਬਾਅਦ ਵਿੱਚ 3 ਲੱਖ ਦੀ ਲਿਮਟ ਵਾਲਾ ਕਰੈਡਿਟ ਕਾਰਡ ਬਣਵਾ ਲਿਆ ਉਹ ਵੀ ਖਾਤਾਧਾਰਕ ਤੋਂ ਚੋਰੀ ਜਿਸ ਵਿੱਚੋ 66 ਹਜਾਰ ਰੁਪਏ ਉਸਨੇ ਖਰਚ ਕਰ ਲਏ ਪਰ ਇਸ ਤੋਂ ਬਾਅਦ ਨੌਜਵਾਨ ਨੂੰ ਜਦ ਪਤਾ ਲੱਗਾ ਤਾਂ ਉਸਨੇ ਇਸਦੀ ਰਿਪੋਰਟ ਪੁਲਿਸ ਨੂੰ ਦਿੱਤੀ । ਪੁੱਛ ਪੜਤਾਲ ਚ ਪਤਾ ਲੱਗਾ ਤੇ ਉਸਨੇ ਖੁਦ ਕਬੂਲ ਵੀ ਕੀਤਾ ਕਿ ਨੰਬਰ ਉਸਨੇ ਹੀ ਐਡ ਕੀਤਾ ਹੈ ਨਾਲ ਹੀ ਉਸਤੋਂ ਕਾਰਡ ਵੀ ਬਰਾਮਦ ਕਰ ਲਿਆ ਗਿਆ ।
ਪਰ ਜਦ ਬੈਂਕ ਵਾਲਿਆਂ ਤੋਂ ਐਂਟਰੀਆਂ ਦੀ ਜਾਣਕਾਰੀ ਮੰਗੀ ਤਾਂ ਉਹਨਾਂ ਨੇ ਸਿਰਫ ਅੱਧੀ ਜਾਣਕਾਰੀ ਹੀ ਕੱਢ ਕੇ ਦਿੱਤੀ । ਖਾਤਾਧਾਰਕ ਨੌਜਵਾਨ ਨੇ ਬੈਂਕ ਅਤੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ । ਅਗਰ ਤੁਹਾਡਾ ਖਾਤਾ ਵੀ ਹੈ ਕਿਸੇ ਬੈਂਕ ਚ ਤਾ ਉਸਦੀ ਪੂਰੀ ਜਾਣਕਾਰੀ ਤੁਸੀਂ ਆਪਣੇ ਮੋਬਾਈਲ ਉਪਰ ਹੀ ਚੈਕ ਕਰਦੇ ਰਿਹਾ ਕਰੋ। ਇਸ ਤਰਾਂ ਕਰਨ ਲਈ ਤੁਹਾਨੂੰ ਨੈੱਟ ਬੈਂਕਿੰਗ ਲੈਣੀ ਪਵੇਗੀ ਜੋ ਕਿ
ਬਹੁਤ ਹੀ ਆਸਾਨ ਹੈ ਜਾ ਫਿਰ ਤੁਸੀਂ ਜਿਸ ਬੈਂਕ ਚ ਤੁਹਾਡਾ ਖਾਤਾ ਉਸ ਬੈਂਕ ਦੀ ਮੋਬਾਈਲ ਐਪ ਇੰਸਟਾਲ ਕਰ ਲਵੋਉਸ ਦੇ ਦੁਆਰਾ ਵੀ ਤੁਸੀਂ ਆਪਣੇ ਖਾਤੇ ਉਪਰ ਨਜਰ ਰੱਖ ਸਕਦੇ ਹੋ ਅਤੇ ਏਨਾ ਹੀ ਨਹੀਂ ਤੁਸੀਂ ਆਪਣੇ ਬੈਂਕ ਅਕਾਊਂਟ ਦੀ ਸਟੇਟਮੈਂਟ ਵੀ ਖੁਦ ਆਨਲਾਈਨ ਕੱਢਵਾ ਸਕਦੇ ਹੋ।
ਵਾਇਰਲ