ਆਈ ਤਾਜਾ ਵੱਡੀ ਖਬਰ

ਪਤੀ ਪਤਨੀ ਦਾ ਰਿਸ਼ਤਾ ਜਿੱਥੇ ਇਸ ਰਿਸ਼ਤੇ ਦੇ ਵਿੱਚ ਬਹੁਤ ਸਾਰਾ ਪਿਆਰ ਹੁੰਦਾ ਹੈ ਉੱਥੇ ਹੀ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਤਕਰਾਰਬਾਜ਼ੀ ਵੀ ਹੁੰਦੀ ਰਹਿੰਦੀ ਹੈ l ਪਰ ਜਦੋਂ ਇਸ ਰਿਸ਼ਤੇ ਦੇ ਵਿੱਚ ਸ਼ੱਕ ਆ ਜਾਂਦਾ ਹੈ ਤਾਂ ਇਹ ਰਿਸ਼ਤਾ ਤਬਾਹ ਹੋ ਜਾਂਦਾ ਹੈ। ਹੁਣ ਤੱਕ ਅਜਿਹੇ ਬਹੁਤ ਸਾਰੇ ਰਿਸ਼ਤੇ ਟੁੱਟਦੇ ਹੋਏ ਤੁਸੀਂ ਦੇਖੇ ਹੋਣਗੇ ਜਾਂ ਖਬਰਾਂ ਦੇ ਜਰੀਏ ਸੁਣੇ ਹੋਣਗੇ। ਇਸੇ ਵਿਚਾਲੇ ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਸ਼ੱਕ ਦੇ ਚਲਦਿਆਂ ਇੱਕ ਪਤੀ ਦੇ ਵੱਲੋਂ ਆਪਣੇ ਜੀਜੇ ਨਾਲ ਮਿਲ ਕੇ ਆਪਣੀ ਹੀ ਘਰਵਾਲੀ ਦਾ ਕਤਲ ਕਰ ਦਿੱਤਾ ਗਿਆ। ਇਹ ਮਾਮਲਾ ਗੁਰਦਾਸਪੁਰ ਦੇ ਨਾਲ ਲੱਗਦੇ ਬਾਰਡਰ ਤੋਂ ਸਾਹਮਣੇ ਆਇਆ, ਦਰਅਸਲ ਰੇਸ਼ਮਾ ਨਾਂ ਦੀ ਇੱਕ ਔਰਤ ਜਿਸ ਤੇ ਇਕ ਵਿਅਕਤੀ ਨਾਲ ਨਾਜਾਇਜ਼ ਸਬੰਧ ਹੋਣ ਦੇ ਦੋਸ਼ ਸਨ, ਜਿਸ ਕਾਰਨ ਉਸ ਦੇ ਘਰ ਦੇ ਵਿੱਚ ਅਕਸਰ ਹੀ ਕਲੇਸ਼ ਰਹਿੰਦਾ ਸੀ l

ਜਿਸਤੋਂ ਬਾਅਦ ਉਸ ਦੇ ਪਤੀ ਬਰਕਤ ਖਾਨ, ਨੇ ਆਪਣੇ ਜੀਜੇ ਉਨ੍ਹਾਂ ਦੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਕਥਿਤ ਤੌਰ ’ਤੇ ਪੱਥਰਾਂ ਅਤੇ ਡੰਡਿਆਂ ਨਾਲ ਉਸਦਾ ਸਿਰ ਕੁਚਲ ਕੇ ਕਤਲ ਕਰ ਦਿੱਤਾ l ਜਦਕਿ ਦੋਸ਼ੀ ਮੌਕੇ ਤੋਂ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ। ਚੂਚਾ ਕਬਾਇਲੀ ਖ਼ੇਤਰ ‘ਚ ਬੀਐੱਮਪੀ ਨੇ ਪਾਕਿਸਤਾਨ ਪੀਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਸ਼ੱਕੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਰਾਜਨਪੁਰ ਜ਼ਿਲ੍ਹੇ ਦੇ ਕਬਾਇਲੀ ਖੇਤਰ ’ਚ ਚੂਚਾ ਬਾਰਡਰ ਮਿਲਟਰੀ ਪੁਲਸ ਸਟੇਸ਼ਨ ਦੀ ਹੱਦ ’ਚ ਇਕ ਵਿਆਹੁਤਾ ਔਰਤ ’ਤੇ ਉਸ ਦੇ ਪਤੀ ਤੇ ਉਸ ਦੇ ਸਾਥੀਆਂ ਵਲੋਂ ਅਣਖ ਲਈ ਕਥਿਤ ਤੌਰ ’ਤੇ ਪਥਰਾਅ ਕੀਤਾ ਗਿਆ ਅਤੇ ਉਸ ਨੂੰ ਮਾਰ ਦਿੱਤਾ। ਜਦਕਿ ਔਰਤ ਨੇ ਵੀ ਕਬੀਲੇ ਦੇ ਨਿਯਮ ਅਨੁਸਾਰ ਬਲਦੇ ਕੋਲਿਆਂ ’ਤੇ ਚੱਲ ਕੇ ਆਪਣੀ ਬੇਗੁਨਾਹੀ ਦਾ ਸਬੂਤ ਦਿੱਤਾ ਸੀ। ਪਤਾ ਚੱਲਿਆ ਹੈ ਕਿ ਕਬੀਲੇ ਦੇ ਨਿਯਮਾਂ ਅਨੁਸਾਰ ਔਸ ਨਾਮਕ ਸਥਾਨਕ ਕਬਾਇਲੀ ਫਾਇਰ ਟੈਸਟ ਵੀ ਕਰਵਾਇਆ ਸੀ।

ਜਿਸ ਵਿਚ ਇਕ ਦੋਸ਼ੀ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਬਲਦੇ ਕੋਲਿਆਂ ’ਤੇ ਤੁਰਦਾ ਹੈ। ਬੀਬੀ ਰੇਸ਼ਮਾ ਆਪਣੇ ਪੈਰ ਸੜਨ ਤੋਂ ਬਿਨਾਂ ਬਲਦੇ ਕੋਲਿਆਂ ’ਤੇ ਸਫ਼ਲਤਾਪੂਰਵਕ ਚੱਲ ਪਈ ਸੀ। ਜਿਸ ਕਾਰਨ ਉਸ ਨੇ ਆਪਣੀ ਬੇਗੁਨਾਹੀ ਸਾਬਤ ਕਰ ਦਿੱਤੀ। ਪਰ ਇਸ ਦੇ ਬਾਵਜੂਦ ਉਸ ਦੇ ਪਤੀ ਨੇ ਉਸ ਦੇ ਜੀਜਾ ਅਤੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਰੇਸ਼ਮਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ, ਇਹ ਕਹਿੰਦੇ ਹੋਏ ਕਿ ਬੀਐੱਮਪੀ ਟੀਮਾਂ ਫਰਾਰ ਹੋਣ ਵਿੱਚ ਕਾਮਯਾਬ ਹੋਣ ਵਾਲੇ ਸ਼ੱਕੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।


ਤਾਜਾ ਜਾਣਕਾਰੀ


