ਆਈ ਤਾਜਾ ਵੱਡੀ ਖਬਰ
ਕਿਸੇ ਵੀ ਕਾਰੋਬਾਰ ਨੂੰ ਉੱਚਾ ਚੁੱਕਣ ਦੇ ਲਈ ਉਸ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਭੂਮਿਕਾ ਅਹਿਮ ਹੁੰਦੀ ਹੈ l ਹਰੇਕ ਅਦਾਰੇ ਦਾ ਕਰਮਚਾਰੀ ਜਦੋਂ ਪੂਰੀ ਲਗਨ ਦੇ ਨਾਲ ਮਿਹਨਤ ਕਰਦਾ ਹੈ ਤਾਂ ਉਸ ਅਦਾਰੇ ਦੀ ਤਰੱਕੀ ਜਰੂਰ ਹੁੰਦੀ ਹੈ। ਪਰ ਕਦੇ ਸੋਚਿਆ ਹੈ ਕਿ ਜਿਸ ਅਦਾਰੇ ਵਿੱਚ ਕਰਮਚਾਰੀ ਕੰਮ ਕਰਦੇ ਹੋਣ ਇੱਕ ਦਿਨ ਉਹੀ ਉਸ ਕੰਪਨੀ ਦੇ ਮਾਲਕ ਬਣ ਜਾਣ l ਅਜਿਹੇ ਹੀ ਇੱਕ ਮਾਮਲੇ ਬਾਰੇ ਦੱਸਾਂਗੇ ਜਿੱਥੇ ਇੱਕ ਕੰਪਨੀ ਵਿੱਚ ਕੰਮ ਕਰਨ ਵਾਲੇ 700 ਕਰਮਚਾਰੀ ਉਸੇ ਕੰਪਨੀ ਦੇ ਮਾਲਕ ਬਣ ਗਏ ਤੇ ਕਰੋੜਪਤੀ ਬੌਸ ਦੇ ਫੈਸਲੇ ਨੇ ਉਹਨਾਂ ਦੀ ਕਿਸਮਤ ਚਮਕਾ ਦਿੱਤੀ l ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ l
ਜਿੱਥੇ ਅਮਰੀਕਾ ਦੇ ਮਸ਼ਹੂਰ ਬੌਬ ਰੈੱਡ ਮਿੱਲ ਦੇ ਸੰਸਥਾਪਕ ਬੌਬ ਮੂਰ ਦਾ 10 ਫਰਵਰੀ 2024 ਨੂੰ 94 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ, ਪਰ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਉਨ੍ਹਾਂ ਨੇ ਇਕ ਅਜਿਹਾ ਕੰਮ ਕੀਤਾ, ਜਿਸ ਕਾਰਨ ਹਰ ਪਾਸੇ ਉਨ੍ਹਾਂ ਦੇ ਨਾਂ ਦੀ ਚਰਚਾ ਹੋ ਰਹੀ ਹੈ। ਦੱਸਦਿਆ ਕਿ ਬੌਬ ਮੂਰ ਨੇ ਆਪਣੀ ਕੰਪਨੀ ਦੀ ਮਾਲਕੀ ਕੰਪਨੀ ਵਿੱਚ ਕੰਮ ਕਰਦੇ 700 ਕਰਮਚਾਰੀਆਂ ਨੂੰ ਸੌਂਪ ਦਿੱਤੀ ਹੈ। ਬੌਬ ਮੂਰ ਦੀ ਕੰਪਨੀ ਸਾਬਤ ਅਨਾਜ ਵਰਗੇ ਉਤਪਾਦਾਂ ਤੋਂ ਇਲਾਵਾ ਆਪਣੇ ਕਰਮਚਾਰੀਆਂ ਲਈ ਵੱਡਾ ਦਿਲ ਰੱਖਣ ਲਈ ਲਈ ਜਾਣੀ ਜਾਂਦੀ ਹੈ।
ਇਸੇ ਮਾਮਲੇ ਨੂੰ ਲੈ ਕੇ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੂਰ ਨੇ ਆਪਣੀ ਕੰਪਨੀ ਲਈ ਕੁੱਝ ਖ਼ਾਸ ਸੋਚਿਆ ਹੋਇਆ ਸੀ। ਇਸ ਲਈ ਉਨ੍ਹਾਂ ਨੇ ਆਪਣੀ ਕੰਪਨੀ ਨੂੰ ਵੇਚਣ ਦੀ ਬਜਾਏ ਆਪਣੇ 700 ਕਰਮਚਾਰੀਆਂ ਨੂੰ ਕੰਪਨੀ ਦੀ ਪੂਰੀ ਮਾਲਕੀ ਦੇ ਦਿੱਤੀ। ਜਿਸ ਕਾਰਨ ਹੁਣ ਇਹ ਕਰਮਚਾਰੀ ਕਾਫੀ ਖੁਸ਼ ਨਜ਼ਰ ਆ ਰਹੇ ਹਨ ਕਿ ਉਹਨਾਂ ਦੇ ਲਈ ਇਨਾ ਚੰਗਾ ਫੈਸਲਾ ਸੁਣਾਇਆ ਗਿਆ l ਦਰਅਸਲ ਉਨ੍ਹਾਂ ਨੇ 2010 ‘ਚ ਕੰਪਨੀ ਦੇ ਮਾਲਕ ਦਾ ਅਹੁਦਾ ਛੱਡਣ ਦਾ ਫੈਸਲਾ ਕੀਤਾ ਸੀ। ਮੂਰ ਨੇ ਆਪਣੇ 81ਵੇਂ ਜਨਮਦਿਨ ‘ਤੇ ਆਪਣੇ ਤਤਕਾਲੀ 209 ਕਰਮਚਾਰੀਆਂ ਲਈ ਇੱਕ ਕਰਮਚਾਰੀ ਸਟਾਕ ਮਾਲਕੀ ਯੋਜਨਾ ਸ਼ੁਰੂ ਕੀਤੀ।
ਬਾਅਦ ਵਿੱਚ, ਸਾਲ 2020 ਤੱਕ ਕੰਪਨੀ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 700 ਹੋ ਗਈ ਸੀ। ਜਿਸ ਤੋਂ ਬਾਅਦ ਹੁਣ ਇਸ ਬੋਸ ਦੇ ਦੇਹਾਂਤ ਤੋਂ ਪਹਿਲਾਂ ਉਹਨਾਂ ਨੇ ਕੰਪਨੀ ਦੇ ਹੀ ਕੁਝ ਕਰਮਚਾਰੀਆਂ ਨੂੰ ਇਸ ਕੰਪਨੀ ਦੀ ਮਾਲਿਕਤਾ ਦੇ ਦਿੱਤੀ l
Home ਤਾਜਾ ਜਾਣਕਾਰੀ ਜਿਸ ਕੰਪਨੀ ਚ ਕੰਮ ਕਰਦੇ ਸਨ ਉਸੇ ਦੇ ਮਾਲਕ ਬਣ ਗਏ 700 ਕਰਮਚਾਰੀ , ਕਰੋੜਪਤੀ ਬੌਸ ਦੇ ਫੈਸਲੇ ਨੇ ਚਮਕਾ ਦਿੱਤੀ ਕਿਸਮਤ
ਤਾਜਾ ਜਾਣਕਾਰੀ