BREAKING NEWS
Search

ਜਿਸਦਾ ਡਰ ਸੀ ਅਖ਼ੀਰ ਨੂੰ ਓਹੀ ਕੰਮ ਹੋ ਗਿਆ, ਸਾਹਮਣੇ ਆਇਆ ਦਿਲ ਕੰਬਾਉਣ ਵਾਲਾ ਸੱਚ, ਦੇਖੋ ਵੀਡੀਓ

22 ਜੁਲਾਈ ਤੋਂ ਰਾਜਪੁਰਾ ਦੇ ਪਿੰਡ ਗੰਡਿਆਂ ਖੇੜੀ ਤੋਂ ਲਾਪਤਾ ਹੋਏ ਦੋ ਬੱਚਿਆਂ ਦੀ ਕੀਤੀ ਜਾ ਰਹੀ ਭਾਲ ਦੌਰਾਨ ਪੁਲਿਸ ਨੂੰ ਸਨੌਰ ਤੋਂ ਪਹਿਲਾਂ ਭੋਰੇ ਵਾਲੇ ਪੁਲ ਕੋਲ ਇੱਕ ਬੱਚੇ ਦੀ ਦੇਹ ਮਿਲੀ ਹੈ। ਗੋਤਾਖੋਰ ਸ਼ੰਕਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਲਾਪਤਾ ਹੋਏ ਬੱਚਿਆਂ ਦੇ ਪਰਿਵਾਰ ਦੇ ਮੈਂਬਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਉਨ੍ਹਾਂ ਦਾ ਹੀ ਬੱਚਾ ਹੈ। ਜਦਕਿ ਲਾਪਤਾ ਹੋਏ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਬੱਚਾ ਨਹੀਂ ਹੈ।

ਡੀਐਸਪੀ ਮਨਪ੍ਰੀਤ ਸਿੰਘ ਦੇ ਦੱਸਣ ਅਨੁਸਾਰ ਉਹ ਨਹੀਂ ਜਾਣਦੇ ਕਿ ਇਹ ਉਨ੍ਹਾਂ ਦਾ ਬੱਚਾ ਹੈ ਜਾਂ ਨਹੀਂ। ਕਿਉਂਕਿ ਇਸ ਦੀ ਪਹਿਚਾਣ ਪਰਿਵਾਰ ਨਹੀਂ ਕਰਨੀ ਹੈ। ਗੋਤਾਖੋਰਾਂ ਦੇ ਦੱਸਣ ਅਨੁਸਾਰ ਪੰਜਾਬ ਹਰਿਆਣਾ ਹਿਮਾਚਲ ਅਤੇ ਦਿੱਲੀ ਦੇ ਲਗਭਗ 165 ਗੋਤਾਖੋਰ ਬੱਚਿਆਂ ਨੂੰ ਲੱਭਣ ਵਿਚ ਲੱਗੇ ਹੋਏ ਸਨ। ਉਨ੍ਹਾਂ ਦੇ ਦੱਸਣ ਅਨੁਸਾਰ ਉਨ੍ਹਾਂ ਕੋਲ ਸਾਧਨਾਂ ਦੀ ਕਮੀ ਹੈ।

ਜੇਕਰ ਪਾਣੀ ਵਿੱਚ ਲਿਜਾਣ ਵਾਲੇ ਕੈਮਰੇ ਉਨ੍ਹਾਂ ਕੋਲ ਹੁਣ ਇਸ ਤੋਂ ਬਿਨਾਂ ਆਵਾਜਾਈ ਦੇ ਸਾਧਨ ਗੱਡੀ ਜਾਂ ਮੋਟਰਸਾਈਕਲ ਆਦਿ ਹੋਣ ਤਾਂ ਉਹ ਇਸ ਕੰਮ ਨੂੰ ਜਲਦੀ ਨਿਪਟਾ ਸਕਦੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੁਆਰਾ ਸਰਕਾਰੀ ਗੋਤਾਖੋਰਾਂ ਤੇ ਭਰੋਸਾ ਕੀਤਾ ਜਾਂਦਾ ਹੈ। ਜਦਕਿ ਉਨ੍ਹਾਂ ਕੋਲ ਤਕਨੀਕੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਸਰਕਾਰ ਉਨ੍ਹਾਂ ਤੇ ਭਰੋਸਾ ਨਹੀਂ ਕਰਦੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੁਣ ਤੱਕ ਕਿੰਨੇ ਹੀ ਮਸਲੇ ਹੱਲ ਕੀਤੇ ਹਨ। ਉਨ੍ਹਾਂ ਦੇ ਦੱਸਣ ਅਨੁਸਾਰ ਕਈ ਵਾਰ ਦੇਹ ਕਿਸੇ ਦਰੱਖਤ ਦੇ ਥੱਲੇ ਫੱਸ ਕੇ ਅਟਕ ਜਾਂਦੀ ਹੈ।

ਗੁੰਮਸ਼ੁਦਾ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਦੇ ਦੱਸਣ ਅਨੁਸਾਰ ਇਹ ਉਨ੍ਹਾਂ ਦਾ ਬੱਚਾ ਨਹੀਂ ਹੈ। ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਇਹ ਕਿਸੇ ਵੱਡੇ ਬੱਚੇ ਦੀ ਦੇਹ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੁਲੀਸ ਆਪਣੇ ਵੱਲੋਂ ਪੂਰੀ ਵਾਹ ਲਾ ਰਹੀ ਹੈ। ਪਰ ਫਿਰ ਵੀ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ।

ਇਸ ਤੋਂ ਬਾਅਦ ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਨੇ ਹੁਣ ਚੰਗੀ ਤਰ੍ਹਾਂ ਪਛਾਣ ਕਰਨ ਤੋਂ ਬਾਅਦ ਸਵੀਕਾਰ ਕੀਤਾ ਹੈ ਕਿ ਇਹ ਉਨ੍ਹਾਂ ਦਾ ਬੱਚਾ ਜਸ਼ਨਦੀਪ ਹੀ ਹੈ। ਅੱਜ ਬੱਚੇ ਜਸ਼ਨਦੀਪ ਸਿੰਘ ਦੀ ਦੇਹ ਦਾ ਪਿੰਡ ਖੇੜੀ ਗੰਡਿਆਂ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ 22 ਜੁਲਾਈ ਤੋਂ ਗੁੰਮ ਹੋਏ ਬੱਚਿਆਂ ਵਿੱਚੋਂ ਇੱਕ ਬੱਚੇ ਦਾ ਦੁੱਖਦਾਈ ਅੰਤ ਹੋ ਗਿਆ। ਪਰ ਹਾਲੇ ਤੱਕ ਦੂਜੇ ਬੱਚੇ ਬਾਰੇ ਕੋਈ ਸੁਰਾਗ ਨਹੀਂ ਪਤਾ ਲੱਗ ਸਕਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!